ਲੁਧਿਆਣਾ — ਇਥੋਂ ਦੇ ਭਾਈਵਾਲਾ ਚੌਕ ਤੋਂ ਡੀ. ਸੀ. ਦਫਤਰ ਤਕ ਕੇਂਦਰ ਤੇ ਆਰ. ਐੱਸ. ਐੱਸ. ਦੇ ਖਿਲਾਫ ਸੀ. ਪੀ. ਐੱਮ. ਕਾਰਜਕਰਤਾਵਾਂ ਵਲੋਂ ਭਾਰੀ ਗਿਣਤੀ 'ਚ ਇੱਕਠ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋਸ਼ ਲਗਾਇਆ ਕਿ ਆਰ. ਐੱਸ.ਐੱਸ. ਦੇ ਕਹਿਣ 'ਤੇ ਕੇਂਦਰ ਸਰਕਾਰ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੰਨਾ ਹੀ ਨਹੀਂ ਸਰਕਾਰ ਮੀਡੀਆ ਸੇਕਟਰ 'ਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਕਾਰਨ ਸਹੀ ਖਬਰਾਂ ਲੋਕਾਂ ਨਹੀਂ ਪਹੁੰਚ ਰਹੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ 3 ਸਾਲਾ 'ਚ ਪੂਰੀ ਤਰ੍ਹਾਂ ਫੈਲ ਰਹੀ ਹੈ। ਉਨ੍ਹਾਂ ਨੇ ਕਨ੍ਹਈਆ ਕੁਮਾਰ ਨੂੰ ਝੂਠੇ ਕੇਸ 'ਚ ਫਸਾਉਣ ਦੀ ਗੱਲ ਵੀ ਕਹੀ।
ਬੀ.ਐੱਸ.ਐੱਫ ਦੀ ਮੀਟਿੰਗ ਦੌਰਾਨ ਚੱਲੀ ਅਜਿਹੀ ਇਤਰਾਜ਼ਯੋਗ ਫਿਲਮ, ਜਿਸ ਨੂੰ ਦੇਖ ਸਭ ਦੇ ਉੱਡੇ ਹੋਸ਼
NEXT STORY