ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐੱਸ. ਸੀ. ਸਹੂਲਤਾਂ ਮਿਲਣ ’ਤੇ ਲਗਾਈ ਰੋਕ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਧਰਮ ਪਰਿਵਰਤਨ ਨੂੰ ਖਾਸ ਤੌਰ ’ਤੇ ਪੰਜਾਬ ਵਿਚ ਧਰਮ ਪਰਿਵਰਤਨ ਨੂੰ ਠੱਲ੍ਹ ਪੈਣ ਵਿਚ ਮਦਦ ਮਿਲੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਹੀ ਸਵਾਗਤਯੋਗ ਹੈ ਕਿ ਅਨੁਸੂਚਿਤ ਜਾਤੀਆਂ (ਐਸ ਸੀ) ਵਰਗ ਦੀਆਂ ਸਹੂਲਤਾਂ ਸਿਰਫ ਹਿੰਦੂ, ਸਿੱਖ ਤੇ ਬੁੱਧ ਧਰਮਰ ਦੇ ਲੋਕਾਂ ਨੂੰ ਮਿਲਣਗੀਆਂ ਅਤੇ ਜੇਕਰ ਕੋਈ ਈਸਾਈ ਬਣਦਾ ਹੈ ਤਾਂ ਫਿਰ ਇਹ ਐਸ ਸੀ ਵਰਗ ਨੂੰ ਮਿਲਦੀਆਂ ਸਹੂਲਤਾਂ ਨਹੀਂ ਲੈ ਸਕੇਗਾ।
ਇਹ ਵੀ ਪੜ੍ਹੋ : CBI ਜਾਂਚ ਤੋਂ ਕੋਈ ਇਤਰਾਜ਼ ਨਹੀਂ, ਜੱਜ ਦੀ ਨਜ਼ਰਸਾਨੀ ਦੀ ਕੀਤੀ ਸੀ ਮੰਗ: ਰਾਜਾ ਵੜਿੰਗ
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਲਚ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਕੇ ਉਹਨਾਂ ਨੂੰ ਈਸਾਈ ਬਣਾਇਆ ਜਾ ਰਿਹਾ ਸੀ ਤੇ ਇਹ ਮੁੱਦਾ ਦਿੱਲੀ ਗੁਰਦੁਆਰਾ ਕਮੇਟੀ ਨੇ ਅਨੇਕਾਂ ਵਾਰ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਤੇ ਅਸੀਂ 2000 ਦੇ ਕਰੀਬ ਲੋਕਾਂ ਦੀ ਮੁੜ ਵਾਪਸੀ ਸਿੱਖ ਧਰਮ ਵਿਚ ਕਰਵਾਈ ਵੀ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਹੈ ਤਾਂ ਪੂਰੀ ਆਸ ਹੈ ਕਿ ਇਸ ਨਾਲ ਧਰਮ ਪਰਿਵਰਤਨ ਦੀ ਮੁਹਿੰਮ ਨੂੰ ਖਾਸ ਤੌਰ ’ਤੇ ਪੰਜਾਬ ਵਿਚ ਠੱਲ੍ਹ ਪਵੇਗੀ ਅਤੇ ਲੋਕ ਹੁਣ ਇਹ ਸਮਝ ਲੈਣਗੇ ਕਿ ਲਾਲਚ ਵਿਚ ਆ ਕੇ ਜੇਕਰ ਈਸਾਈ ਧਰਮ ਅਪਣਾਇਆ ਤਾਂ ਐਸ ਸੀ ਵਰਗ ਨੂੰ ਮਿਲਦੀਆਂ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ। ਉਹਨਾਂ ਕਿਹਾ ਕਿ ਐਸ ਸੀ ਵਰਗ ਦੇ ਬੱਚਿਆਂ ਨੂੰ ਨੌਕਰੀਆਂ ਵਿਚ ਰਾਖਵਾਂਕਰਨ, ਸਿੱਖਿਆ ਵਿਚ ਰਾਖਵਾਂਕਰਨ ਤੇ ਹੋਰ ਸਹੂਲਤਾਂ ਮਿਲਦੀਆਂ ਹਨ ਅਤੇ ਜੇਕਰ ਕੋਈ ਈਸਾਈ ਬਣਦਾ ਹੈ ਤਾਂ ਇਹਨਾਂ ਸਹੂਲਤਾਂ ਤੋਂ ਵਾਂਝਾ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਸੁਪਰੀਮ ਕੋਰਟ ਦੇ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਧਰਮ ਪਰਿਵਰਤਨ ਦੀ ਮੁਹਿੰਮ ਨੂੰ ਠੱਲ੍ਹ ਪਾਈ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਨੇ ਮਿਜ਼ੋਰਮ 'ਚ 10 ਮੈਗਾਵਾਟ ਥੇਨਜ਼ਾਵਲ ਸੋਲਰ ਪਾਵਰ ਪਲਾਂਟ ਦਾ ਕੀਤਾ ਦੌਰਾ
NEXT STORY