Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 04, 2026

    11:32:02 AM

  • 2 isi modules exposed  9 terrorists arrested

    ਦਹਿਲ ਜਾਣਾ ਸੀ ਪੰਜਾਬ! ISI ਦੇ 2 ਮਾਡਿਊਲ ਬੇਨਕਾਬ,...

  • a massive fire broke out in jalandhar s civil hospital

    ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ...

  • punjabi youth in canada

    ਸਟੱਡੀ ਵੀਜ਼ੇ 'ਤੇ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ...

  • telegram removed from apple store

    Apple ਦਾ ਵੱਡਾ ਫੈਸਲਾ, ਟੈਲੀਗ੍ਰਾਮ ਨੂੰ ਐਪਲ ਸਟੋਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਵਿੰਟੇਜ ਨੰਬਰ ਵਾਲੇ ਏਜੰਟ ਦੇ ਨਿੱਜੀ ਕਰਿੰਦੇ ਨਾਲ ਜੁੜ ਰਹੇ ਤਾਰ, ਵੱਧ ਸਕਦੀਆਂ ਹਨ ਮੁਸ਼ਕਲਾਂ

PUNJAB News Punjabi(ਪੰਜਾਬਂ)

ਵਿੰਟੇਜ ਨੰਬਰ ਵਾਲੇ ਏਜੰਟ ਦੇ ਨਿੱਜੀ ਕਰਿੰਦੇ ਨਾਲ ਜੁੜ ਰਹੇ ਤਾਰ, ਵੱਧ ਸਕਦੀਆਂ ਹਨ ਮੁਸ਼ਕਲਾਂ

  • Updated: 03 Mar, 2018 11:35 AM
Punjab
rta office
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਅਮਿਤ)— ਆਰ. ਟੀ. ਏ. ਦਫਤਰ ਵਿਚ ਆਰ. ਸੀ. ਟਰਾਂਸਫਰ ਲਈ ਮੈਜਿਸਟਰੇਟ ਦੇ ਜਾਅਲੀ ਸਾਈਨ ਵਾਲੇ ਐਫੀਡੇਵਿਟ ਲਾਉਣ ਦੇ ਮਾਮਲੇ ਵਿਚ ਕੁਝ ਦੇਰ ਪਹਿਲਾਂ ਸੁਰਖੀਆਂ ਵਿਚ ਆਏ ਵਿੰਟੇਜ ਨੰਬਰ ਵਾਲੇ ਏਜੰਟ ਅਤੇ ਉਸ ਦੀ ਸਹਾਇਤਾ ਕਰਨ ਵਾਲੇ ਇਕ ਨਿੱਜੀ ਕਰਿੰਦੇ ਨਾਲ ਤਾਰ ਜੁੜ ਰਹੇ ਹਨ। ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਵੱਲੋਂ ਸਾਈਨ ਅਤੇ ਮੋਹਰਾਂ ਨੂੰ ਪਹਿਲਾਂ ਹੀ ਜਾਅਲੀ ਦੱਸਿਆ ਜਾ ਚੁੱਕਾ ਹੈ, ਜਿਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਏਜੰਟਾਂ ਨੂੰ ਕਿਸੇ ਵੀ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਉਹ ਸ਼ਰੇਆਮ ਗਲਤ ਕੰਮਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਜਿਸ ਵਿਚ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੋਵਾਂ ਦੀਆਂ ਮੁਸ਼ਕਲਾਂ ਕਾਫੀ ਵੱਧ ਸਕਦੀਆਂ ਹਨ। 
ਵਿਜੀਲੈਂਸ ਦੀ ਰੇਡ ਤੋਂ ਬਾਅਦ ਘਰ ਸ਼ਿਫਟ ਕੀਤਾ ਸਾਰਾ ਕੰਮ
ਜਾਣਕਾਰੀ ਅਨੁਸਾਰ ਨਿੱਜੀ ਕਰਿੰਦੇ ਦਾ ਪੈਸਿਆਂ ਨੂੰ ਲੈ ਕੇ ਮੋਹ ਇੰਨਾ ਜ਼ਿਆਦਾ ਹੈ ਕਿ ਵਿਜੀਲੈਂਸ ਦੀ ਰੇਡ ਦਾ ਉਸ ਦੇ ਉਪਰ ਕੋਈ ਅਸਰ ਨਹੀਂ ਹੋਇਆ, ਜਿਸ ਕਾਰਨ ਉਸ ਨੇ ਸਾਰਾ ਕੰਮ ਆਪਣੇ ਘਰ ਵਿਚ ਸ਼ਿਫਟ ਕਰ ਲਿਆ ਹੈ। ਵਿੰਟੇਜ ਨੰਬਰ ਵਾਲਾ ਏਜੰਟ ਨਿੱਜੀ ਕਰਿੰਦੇ ਕੋਲ ਕੰਮ ਲੈ ਕੇ ਆÀੁਂਦਾ ਹੈ। ਨਿੱਜੀ ਕਰਿੰਦਾ ਸਵੇਰੇ ਥੋੜ੍ਹੀ ਦੇਰ ਲਈ ਦਫਤਰ ਆਉਂਦਾ ਹੈ ਅਤੇ ਜ਼ਰੂਰੀ ਦਸਤਾਵੇਜ਼ ਅਤੇ ਹੋਰ ਕਾਰਵਾਈਆਂ ਪੂਰੀਆਂ ਕਰਕੇ ਆਪਣੇ ਘਰ ਜਾ ਕੇ ਬਾਕੀ ਕੰਮ ਕਰਦਾ ਹੈ। ਹਾਲਾਂਕਿ ਕਿਸੇ ਕਰਮਚਾਰੀ ਵੱਲੋਂ ਇਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਉਸ ਬਾਰੇ ਅਜੇ ਕੁੱਝ ਸਾਫ ਨਹੀਂ ਹੈ ਪਰ ਇੰਨਾ ਤੈਅ ਹੈ ਕਿ ਇਨ੍ਹਾਂ ਨੂੰ ਦਫਤਰ ਤੋਂ ਜ਼ਰੂਰ ਕੁਝ ਮਦਦ ਮਿਲ ਰਹੀ ਹੈ। 
ਮਰ ਚੁੱਕੇ ਵਿਅਕਤੀਆਂ ਦੇ ਘਰ ਜਾ ਕੇ ਜਾਅਲੀ ਸਾਈਨ ਕਰਵਾਉਣ ਦੀ ਚਰਚਾ
ਮੈਜਿਸਟਰੇਟ ਦੇ ਜਾਅਲੀ ਸਾਈਨ ਕਰਨ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਆਰ. ਟੀ. ਏ. ਦਫਤਰ ਵਿਚ ਇਸ ਗੱਲ ਦੀ ਚਰਚਾ ਵੀ ਸ਼ੁਰੂ ਹੋ ਗਈ ਕਿ ਉਕਤ ਜੋੜੀ ਨੇ ਨਾ ਸਿਰਫ ਜਾਅਲੀ ਮੋਹਰਾਂ ਲਾ ਕੇ ਜਾਅਲੀ ਸਾਈਨ ਕੀਤੇ ਹਨ ਸਗੋਂ ਇਹ ਦਫਤਰ ਵਿਚ ਪੁਰਾਣੇ ਵਿੰਟੇਜ ਨੰਬਰਾਂ ਦੀ ਡਿਟੇਲ ਲੈ ਕੇ ਅਸਲ ਮਾਲਕ ਦੇ ਪਤੇ 'ਤੇ ਜਾਂਦੇ ਸਨ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਅਸਲ ਮਾਲਕ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਉਸ ਦੇ ਜਾਅਲੀ ਸਾਈਨ ਕਰਕੇ ਅੱਗੇ ਵੇਚਣ ਦੇ ਗੋਰਖਧੰਦੇ ਨੂੰ ਅੰਜਾਮ ਦੇ ਰਹੇ ਸਨ। ਫਿਲਹਾਲ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਦਫਤਰ ਵਿਚ ਇਸ ਗੱਲ ਦੀ ਚਰਚਾ ਬੜੇ ਜ਼ੋਰ-ਸ਼ੋਰ ਨਾਲ ਹੋ ਰਹੀ ਹੈ।
ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਬਣ ਚੁੱਕੈ ਨਿੱਜੀ ਕਰਿੰਦਾ
ਸੂਤਰਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਗਲਤ ਕੰਮ ਕਰਕੇ ਨਿੱਜੀ ਕਰਿੰਦਾ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਬਣ ਚੁੱਕਾ ਹੈ। ਇਸ ਕੰਮ 'ਚ ਉਸ ਨੇ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਸ਼ਾਮਲ ਕਰ ਲਿਆ ਹੈ। ਕਾਲੀ ਕਮਾਈ ਦੇ ਦਮ 'ਤੇ ਉਹ ਵਿਦੇਸ਼ ਦੀ ਸੈਰ ਵੀ ਕਰਦਾ ਰਹਿੰਦਾ ਹੈ।
ਕੀ ਕਹਿੰਦੇ ਹਨ ਲੀਗਲ ਐਕਸਪਰਟ?
ਸੀਨੀਅਰ ਐਡਵੋਕੇਟ ਕੇ. ਕੇ. ਅਰੋੜਾ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਜਾਅਲੀ ਸਾਈਨ ਕਰਨਾ ਜਾਂ ਫਿਰ ਜਾਅਲੀ ਮੋਹਰ ਬਣਾ ਕੇ ਉਸ ਦਾ ਇਸਤੇਮਾਲ ਕਰਨਾ ਧੋਖੇਬਾਜ਼ੀ ਹੈ। ਇਸ ਤਰ੍ਹਾਂ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਹੋ ਸਕਦਾ ਹੈ ਅਤੇ 2 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। 467 ਦੇ ਅਧੀਨ ਦੋਸ਼ੀ ਨੂੰ ਉਮਰਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਜਾਂ 10 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਧਾਰਾ 468 ਤਹਿਤ ਦੋਸ਼ੀ ਪਾਏ ਜਾਣ 'ਤੇ 7 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਧਾਰਾ 471 ਦੇ ਤਹਿਤ ਦੋਸ਼ੀ ਪਾਏ ਜਾਣ 'ਤੇ 2 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵਾਂ ਦਾ ਪ੍ਰਬੰਧ ਹੈ।
ਜਗ ਬਾਣੀ ਨੇ ਪਹਿਲਾਂ ਹੀ ਕਰ 'ਤਾ ਸੀ ਖੁਲਾਸਾ
ਦੱਸਣਯੋਗ ਹੈ ਕਿ ਵਿਜੀਲੈਂਸ ਦੀ ਰੇਡ ਤੋਂ ਪਹਿਲਾਂ ਹੀ ਜਗ ਬਾਣੀ ਵੱਲੋਂ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਕਿਵੇਂ ਸ਼ਹਿਰ ਦੇ ਕੁਝ ਵੱਡੇ ਏਜੰਟਾਂ ਨੇ ਆਪਣੇ ਦਫਤਰ ਵਿਚ ਹੀ ਆਰ. ਟੀ. ਏ. ਦਫਤਰ ਖੋਲ੍ਹ ਰੱਖਿਆ ਹੈ ਅਤੇ ਹਰ ਛੋਟੇ-ਮੋਟੇ ਕੰਮ ਨੂੰ ਅੰਜਾਮ ਦੇਣ ਲਈ ਉਨ੍ਹਾਂ ਕੋਲ ਹਰ ਸਾਧਨ ਮੌਜੂਦ ਹੈ। ਆਪਣੇ ਕੰਮ ਕਰਵਾਉਣ ਲਈ ਉਕਤ ਵੱਡੇ ਏਜੰਟ ਬਿਨਾਂ ਕਿਸੇ ਡਰ ਦੇ ਹਰ ਕਾਇਦੇ-ਕਾਨੂੰਨ ਅਤੇ ਨਿਯਮਾਂ ਨੂੰ ਤੋੜ ਰਹੇ ਹਨ। ਆਰ. ਟੀ. ਏ. ਦਫਤਰ ਵਿਚ ਕੰਮ ਕਰਵਾਉਣ ਵਿਚ ਕੋਈ ਰੁਕਾਵਟ ਨਾ ਆਵੇ, ਇਸ ਲਈ ਉਨ੍ਹਾਂ ਆਪਣੇ ਕੋਲ ਪੂਰੇ ਪੰਜਾਬ ਦੇ ਆਰ. ਟੀ. ਏ. ਦਫਤਰਾਂ ਦੀਆਂ ਜਾਅਲੀ ਮੋਹਰਾਂ ਤੱਕ ਬਣਾ ਕੇ ਰੱਖੀਆਂ ਹੋਈਆਂ ਹਨ, ਜਿਨ੍ਹਾਂ ਦਾ ਇਸਤੇਮਾਲ ਆਰ. ਸੀ. ਦੀ ਵੈਰੀਫਿਕੇਸ਼ਨ ਜਾਂ ਤੱਤਕਾਲ ਕਾਪੀ ਦੇ ਲਈ ਕੀਤਾ ਜਾਂਦਾ ਹੈ। ਇਨ੍ਹਾਂ ਜਾਅਲੀ ਮੋਹਰਾਂ ਦਾ ਖੁੱਲ੍ਹ ਕੇ ਇਸਤੇਮਾਲ ਕਰਕੇ ਵਿੰਟੇਜ ਨੰਬਰ ਵਾਲੇ ਏਜੰਟਾਂ ਅਤੇ ਨਿੱਜੀ ਕਰਿੰਦਿਆਂ ਨੇ ਥੜੱਲੇ ਨਾਲ ਪੁਰਾਣੀ ਸੀਰੀਜ਼ ਵਾਲੇ ਨੰਬਰ ਮੋਟੀ ਰਾਸ਼ੀ ਲੈ ਕੇ ਵੇਚੇ ਅਤੇ ਆਪਣੀਆਂ ਜੇਬਾਂ ਗਰਮ ਕੀਤੀਆਂ, ਜਿਸ ਦਾ ਪਤਾ ਵਿਜੀਲੈਂਸ ਦੀ ਜਾਂਚ ਵਿਚ ਵੀ ਲੱਗ ਚੁੱਕਾ ਹੈ। ਇਸ ਮਾਮਲੇ ਵਿਚ ਕਿਸੇ ਵੀ ਸਮੇਂ ਵੱਡੀ ਕਾਰਵਾਈ ਸੰਭਵ ਹੈ ਤੇ ਜਾਅਲੀ ਸਰਕਾਰੀ ਮੋਹਰਾਂ ਬਣਾਉਣ ਅਤੇ ਮੈਜਿਸਟਰੇਟ ਦੇ ਜਾਅਲੀ ਸਾਈਨ ਕਰਨ 'ਤੇ ਪਰਚਾ ਤੱਕ ਦਰਜ ਹੋ ਸਕਦਾ ਹੈ।

  • ਵਿੰਟੇਜ ਨੰਬਰ
  • ਨਿੱਜੀ ਕਰਿੰਦੇ
  • ਮੁਸ਼ਕਲਾਂ
  • RTA office
  • Vintage number

ਅਲੌਕਿਕ ਨਜ਼ਾਰਾ : ਸ੍ਰੀ ਹਰਿਮੰਦਰ ਸਾਹਿਬ 'ਚ ਫੁੱਲਾਂ ਤੇ ਇੱਤਰ ਨਾਲ ਮਨਾਇਆ ਗਿਆ ਹੋਲਾ-ਮਹੱਲਾ (ਵੀਡੀਓ)

NEXT STORY

Stories You May Like

  • tvs are going to be shut down cable and dth charges will increase
    Shocking! ਬੰਦ ਹੋਣ ਵਾਲੇ ਹਨ 11 ਕਰੋੜ TV, ਕਈ ਗੁਣਾ ਵਧ ਜਾਣਗੇ ਕੇਬਲ ਅਤੇ DTH ਚਾਰਜ?
  • indian jails overcrowded  criminals are becoming criminals
    ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ ਅਪਰਾਧੀ!
  • 3 arrested including main shooter who opened fire at private hospital
    ਬਟਾਲਾ ਦੇ ਨਿੱਜੀ ਹਸਪਤਾਲ ’ਤੇ ਫਾਇਰਿੰਗ ਕਰਨ ਵਾਲੇ ਮੁੱਖ ਸ਼ੂਟਰ ਸਣੇ 3 ਕਾਬੂ, ਪੁਲਸ ਨੇ ਮੌਕੇ ’ਤੇ ਕਰਵਾਈ ਸ਼ਨਾਖਤ
  • contractor swallowed poisonous medicine
    ਠੇਕੇ ਦੇ ਕਰਿੰਦੇ ਨੇ ਨਿਗਲੀ ਜ਼ਹਿਰੀਲੀ ਦਵਾਈ, ਠੇਕੇਦਾਰ ਦੇ ਪੁੱਤਰ 'ਤੇ ਲਾਏ ਧਮਕੀਆਂ ਦੇਣ ਦੇ ਦੋਸ਼
  • jai randhawa   shehnaaz gil ishqnama
    ‘ਇਸ਼ਕਨਾਮਾ’ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਆ ਰਹੇ ਹਨ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ
  • people of punjab are looking at congress with great hopes
    ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ : ਭੂਪੇਸ਼ ਬਘੇਲ
  • young women  shirt tops  fashion
    ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦੇ ਰਹੇ ਹਨ ਸ਼ਰਟ ਟਾਪ
  • supreme court  neet paper leak  students  fir  governments
    NEET ਪੇਪਰ ਲੀਕ ਪ੍ਰਦਰਸ਼ਨਾਂ 'ਚ ਸ਼ਾਮਲ ਵਿਦਿਆਰਥੀਆਂ ਖ਼ਿਲਾਫ਼ FIR ਵਾਪਸ ਲੈ ਸਕਦੀਆਂ ਹਨ ਸਰਕਾਰਾਂ : SC
  • a massive fire broke out in jalandhar s civil hospital
    ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
  • high alert ahead of independence day
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ: ਸ਼ਹਿਰ ਭਰ ’ਚ ਵਿਸ਼ੇਸ਼ ਨਾਕਾਬੰਦੀ,...
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • overgrown grass on rto track jalandhar parking point not visible
    ਜਲੰਧਰ ਦੇ RTO ਟਰੈਕ 'ਤੇ ਉੱਗਿਆ ਘਾਹ! ਲੋਕਾਂ ਨੂੰ ਆਈ ਪਰੇਸ਼ਾਨੀ, ਨਹੀਂ ਦਿੱਸ...
Trending
Ek Nazar
heavy rain 5 days imd weather

Heavy Rain : 5, 6, 7, 8, 9 ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ...

divya bharti

'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

famous actor leaves the world at the age of 20

ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ...

two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • body of young man found on the banks of beas
      ਬਿਆਸ ਦਰਿਆ ਦੇ ਕੰਢਿਓਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
    • big blow to jalandhar corporation
      ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
    • shameful act in pathankot
      ਪਠਾਨਕੋਟ 'ਚ ਸ਼ਰਮਨਾਕ ਕਾਰਾ: ਸਰਕਾਰੀ ਸਕੂਲ ਦੇ ਅਧਿਆਪਕ ਨੇ 7ਵੀਂ ਦੀ ਵਿਦਿਆਰਥਣ...
    • major action by ferozepur police
      ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, 3 ਕਿੱਲੋ ਤੋਂ ਵੱਧ 'ਚਿੱਟੇ' ਦੀ ਖੇਪ ਸਮੇਤ...
    • women die after being hit by a speeding vehicle
      ਤੇਜ਼ ਰਫ਼ਤਾਰ ਗੱਡੀ ਦੀ ਲਪੇਟ ’ਚ ਆਉਣ ਨਾਲ 2 ਔਰਤਾਂ ਦੀ ਮੌਤ
    • punjabi boy drugs
      ਪਿੰਡ ਰਾਮਪੁਰਾ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਨਸ਼ੇ ਦੀ ਓਵਰਡੋਜ਼ ਦਾ...
    • punjab village drone
      ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 45 ਕਰੋੜ ਰੁਪਏ ਦੀ ਹੈਰੋਇਨ
    • imd rain alert
      4, 5, 6 ਤੇ 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
    • raja warring speach
      ਪੰਜਾਬ ਕਾਂਗਰਸ ਦੀ ਖਿੱਚੋਤਾਣ ਨੂੰ ਲੈ ਕੇ ਭਾਵੁਕ ਹੋਏ ਰਾਜਾ ਵੜਿੰਗ, ਕਿਹਾ- 'ਆਪਣੇ...
    • advocates strike came to end
      ਵੱਡੀ ਖ਼ਬਰ: ਖ਼ਤਮ ਹੋਈ ਵਕੀਲਾਂ ਦੀ ਹੜਤਾਲ! LADC ਨੀਤੀ ਬਾਰੇ ਬਣੀ ਸਹਿਮਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +