ਜਲੰਧਰ (ਧਵਨ)- ਮਹਾਰਾਸ਼ਟਰ, ਦਿੱਲੀ ਤੇ ਚੰਡੀਗੜ੍ਹ ਵਲੋਂ ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਦੇਖਦਿਆਂ ਲਾਏ ਗਏ ਵੀਕੈਂਡ ਲਾਕਡਾਊਨ ਤੋਂ ਬਾਅਦ ਪੰਜਾਬ ਵਿਚ ਲਾਕਡਾਊਨ ਲਾਉਣ ਦੀਆਂ ਅਫਵਾਹਾਂ ਅੱਜ ਪੂਰਾ ਦਿਨ ਚੱਲਦੀਆਂ ਰਹੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੂਰਾ ਦਿਨ ਚੰਡੀਗੜ੍ਹ ਵਿਚ ਹੀ ਸਨ ਪਰ ਉਨ੍ਹਾਂ ਕੋਵਿਡ ਸਬੰਧੀ ਕੋਈ ਬੈਠਕ ਨਹੀਂ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਚੰਡੀਗੜ੍ਹ 'ਚ ਲੱਗਾ 'ਵੀਕੈਂਡ ਲਾਕਡਾਊਨ', UK ਵੇਰੀਐਂਟ ਦੀ ਪੁਸ਼ਟੀ ਮਗਰੋਂ ਲਿਆ ਗਿਆ ਫ਼ੈਸਲਾ (ਵੀਡੀਓ)
ਪੰਜਾਬ ਵਿਚ ਵੀਕੈਂਡ ਲਾਕਡਾਊਨ ਬਾਰੇ ਜਦੋਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ’ਤੇ ਅਜੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ। ਸਰਕਾਰ ਅਜੇ ਵੀ ‘ਵੇਟ ਐਂਡ ਵਾਚ’ ਦੀ ਸਥਿਤੀ ਵਿਚ ਹੈ ਅਤੇ ਕੋਰੋਨਾ ਦੇ ਵਧਦੇ ਮਾਮਲਿਆਂ ਵੱਲ ਸਰਕਾਰ ਦੀ ਲਗਾਤਾਰ ਨਜ਼ਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਕੈਪਟਨ ਅਗਲੇ ਕੁਝ ਦਿਨਾਂ ਵਿਚ ਸਿਹਤ ਮਾਹਿਰਾਂ ਤੇ ਉੱਚ ਅਧਿਕਾਰੀਆਂ ਨਾਲ ਮੁੜ ਬੈਠਕ ਕਰਨਗੇ, ਜਿਸ ਵਿਚ ਵੀਕੈਂਡ ਲਾਕਡਾਊਨ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ।
ਤੁਹਾਡੇ ਮੁਤਾਬਕ ਪੰਜਾਬ ਵਿਚ ਲਾਕਡਾਊਨ ਲੱਗਣਾ ਚਾਹੀਦਾ ਹੈ ਜਾਂ ਨਹੀਂ ਕੁਮੈਂਟ ਬਾਕਸ ਵਿਚ ਦੱਸੋ
ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
NEXT STORY