ਚੰਡੀਗੜ੍ਹ (ਬਿਊਰੋ)– ਅੱਜ ਹਰਿਆਣਾ ਵਿਖੇ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਥੇ ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਸ਼ਮੂਲੀਅਤ ਕੀਤੀ। ਰੁਪਿੰਦਰ ਹਾਂਡਾ ਮੂਲ ਰੂਪ ਤੋਂ ਸਿਰਸਾ, ਹਰਿਆਣਾ ਨਾਲ ਸਬੰਧ ਰੱਖਦੀ ਸੀ। ਮਹਾ ਪੰਚਾਇਤ ’ਚ ਰੁਪਿੰਦਰ ਹਾਂਡਾ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ।
ਦਰਅਸਲ ਰੁਪਿੰਦਰ ਹਾਂਡਾ ਨੇ ਸਾਲ 2013 ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਮਿਲੇ ‘ਹਰਿਆਣਾ ਲੋਕ ਗਾਇਕਾ’ ਦੇ ਐਵਾਰਡ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਰੁਪਿੰਦਰ ਹਾਂਡਾ ਵਲੋਂ ਇਹ ਐਲਾਨ ਹਰਿਆਣਾ ਸਰਕਾਰ ਦੇ ਕਿਸਾਨਾਂ ਪ੍ਰਤੀ ਰੁਖ਼ ਨੂੰ ਦੇਖਦਿਆਂ ਕੀਤਾ ਗਿਆ ਹੈ। ਰੁਪਿੰਦਰ ਹਾਂਡਾ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਸਾਡੇ ਕਿਸਾਨਾਂ ਦਾ ਮਾਣ-ਸਨਮਾਨ ਨਹੀਂ ਰੱਖਿਆ ਤਾਂ ਉਨ੍ਹਾਂ ਵਲੋਂ ਦਿੱਤੇ ਮਾਣ-ਸਨਮਾਨ ਨੂੰ ਉਸ ਨੇ ਕੀ ਕਰਨਾ ਹੈ।
ਵਿਦੇਸ਼ੀ ਕਲਾਕਾਰਾਂ ਵਲੋਂ ਕਿਸਾਨਾਂ ਦਾ ਸਮਰਥਨ ਕਰਨ ਤੇ ਬਾਲੀਵੁੱਡ ਕਲਾਕਾਰਾਂ ਵਲੋਂ ਵਿਰੋਧ ਕਰਨ ਦੇ ਸਵਾਲ ’ਤੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਇਕ ਟਵੀਟ ਪੈਸੇ ਦੇ ਕੇ ਕਰਵਾਇਆ ਹੋ ਸਕਦਾ ਹੈ ਜਾਂ ਦੋ ਟਵੀਟ ਪੈਸੇ ਦੇ ਕੇ ਕਰਵਾਏ ਹੋ ਸਕਦੇ ਹਨ ਪਰ ਕੀ ਜੋ ਸਾਰੀ ਦੁਨੀਆ ਕਿਸਾਨਾਂ ਲਈ ਟਵੀਟ ਕਰ ਰਹੀ ਹੈ, ਉਹ ਸਾਰੇ ਪੈਸੇ ਲੈ ਕੇ ਟਵੀਟ ਕਰ ਰਹੇ ਹਨ। ਰੁਪਿੰਦਰ ਨੇ ਇਹ ਵੀ ਕਿਹਾ ਕਿ ਬਾਲੀਵੁੱਡ ਕਲਾਕਾਰ ਬਿਨਾਂ ਪੈਸੇ ਦੇ ਕੁਝ ਨਹੀਂ ਕਰਦੇ ਤੇ ਇਹ ਗੱਲ ਇਥੋਂ ਸਾਬਿਤ ਹੋ ਚੁੱਕੀ ਹੈ ਕਿ ਇਕੋ-ਜਿਹੇ ਟਵੀਟਸ ਹਰ ਬਾਲੀਵੁੱਡ ਸਿਤਾਰੇ ਵਲੋਂ ਕੀਤੇ ਜਾ ਰਹੇ ਹਨ।
ਨੋਟ– ਰੁਪਿੰਦਰ ਹਾਂਡਾ ਵਲੋਂ ਐਵਾਰਡ ਵਾਪਸ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਾਨੂੰਨ ਦੇ ਰਖਵਾਲੇ ਹੀ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ
NEXT STORY