helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 06, 2025
ਪੰਜਾਬ ਵਿਚ ਬਣਨਗੀਆਂ ਨਵੀਂ ਅਰਬਨ ਅਸਟੇਟਾਂ, ਸਰਕਾਰ...
BSNL ਦਾ Holi Offer ! ਗਾਹਕਾਂ ਦੀਆਂ ਲੱਗਣਗੀਆਂ...
ਮੁੱਖ ਮੰਤਰੀ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ, ਕਿਹਾ...
ਪਰਾਈ ਜਨਾਨੀ ਦੇ ਚੱਕਰਾਂ ਨੇ ਉਜਾੜਿਆ ਘਰ, ਪਤੀ ਨੇ...
ਪੰਜਾਬ
ਮਨੋਰੰਜਨ
Photos
Videos
ਰੂਪਨਗਰ ( ਸੱਜਨ ਸੈਣੀ) - ਦਿੱਲੀ ਵਿਚ ‘ਆਪ’ ਦੀ ਤੀਸਰੀ ਵਾਰ ਹੋਈ ਜਿੱਤ ਨੇ ਇਕ ਵਾਰ ਫਿਰ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕੱਦ ਵਧਾ ਦਿੱਤਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਹੁਣ ਪੰਜਾਬ ਦੇ ਵੋਟਰ ਰਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਲੱਗ ਪਏ ਹਨ। ਅਜਿਹਾ ਹੀ ਕੁਝ ਰੂਪਨਗਰ ’ਚ ਵੀ ਦੇਖਣ ਨੂੰ ਮਿਲਿਆ, ਜਿੱਥੇ ‘ਆਪ’ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਦੀ ਅਗਵਾਈ ਵਿਚ 300 ਸ਼ਹਿਰਵਾਸੀ ਵੱਖ-ਵੱਖ ਰਿਵਾਇਤੀ ਪਾਰਟੀਆਂ ਦਾ ਪੱਲਾ ਛੱਡ ‘ਆਪ’ ’ਚ ਸ਼ਾਮਲ ਹੋ ਗਏ। ‘ਆਪ’ ’ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਸ਼ਹਿਰ ਵਾਸੀ ਅਕਾਲੀ ਦਲ, ਬੀ.ਜੇ.ਪੀ. ਅਤੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਹਨ। ਪਾਰਟੀ ’ਚ ਸ਼ਾਮਲ ਹੋਏ ਰਛਪਾਲ ਸਿੰਘ, ਰਾਕੇਸ਼ ਕੁਮਾਰ ਅਤੇ ਸੁਰਿੰਦਰ ਕੌਰ, ਟੇਕ ਚੰਦ ਜੈਨ ਆਦਿ ਨੇ ਦੱਸਿਆ ਕਿ ਦਿੱਲੀ ਵਿਚ ‘ਆਪ’ ਦੀ ਸਰਕਾਰ ਵਲੋਂ ਬਿਨਾਂ ਕਿਸੇ ਭੇਦ-ਭਾਵ ਤੋਂ ਵਿਕਾਸ ਕਰਵਾਇਆ ਗਿਆ ਹੈ। ਉਨ੍ਹਾਂ ਵਲੋਂ ਸਾਰਿਆਂ ਨੂੰ ਬਿਜਲੀ, ਪਾਣੀ, ਸਿਹਤ ਸਹੂਲਤਾਂ ਅਤੇ ਬੱਸ ਸਫਰ ਆਦਿ ਵਰਗੀਆਂ ਸਹੂਲਤਾਵਾਂ ਸਭ ਨੂੰ ਇਕ ਸਾਰ ਦਿੱਤੀਆਂ ਜਾ ਰਹੀਆਂ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਅਸੀ ਸਭ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਾਂ। ਉਨ੍ਹਾਂ ਕਿਹਾ ਕਿ ਇਹ ਪਾਰਟੀ ਨਰਕ ਬਣ ਚੁੱਕੇ ਪੰਜਾਬ ਨੂੰ ਮੁੜ ਤੋਂ ਲੀਹਾਂ ’ਤੇ ਲਿਆਉਣ ਦਾ ਕੰਮ ਕਰੇਗੀ।
ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਨੇ ਪਾਰਟੀ ਵਿਚ ਸ਼ਾਮਲ ਹੋਏ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ 300 ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਜਤਾਇਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵੋਟਰਾਂ ਨੇ ਅਕਾਲੀ ਭਾਜਪਾ ਦੇ 10 ਸਾਲ ਰਾਜ ਤੋਂ ਦੁੱਖੀ ਹੋ ਕੇ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਸੀ ਪਰ ਕਾਂਗਰਸ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ਤੋਂ ਪੰਜਾਬ ਦੇ ਵੋਟਰ ਨਾਖੁਸ਼ ਦਿਖਾਈ ਦੇ ਰਹੇ ਹਨ, ਜਿਸ ਦਾ ਫਾਇਦਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ।
ਵੱਡਾ ਜਿਗਰਾ ਕਰਕੇ ਕੁੜੀ ਨੇ ਖੋਲ੍ਹੀ ਮੁੰਡੇ ਦੀ ਕਰਤੂਤ, ਸਾਹਮਣੇ ਲਿਆਂਦਾ ਸ਼ਰਮਨਾਕ ਸੱਚ
Stories You May Like
ਜਲੰਧਰ 'ਚ ਇਕ ਵਾਰ ਫਿਰ ਤੋਂ Gas Leak! ਮਚ ਗਈ ਹਫ਼ੜਾ-ਦਫ਼ੜੀ
ਕਸ਼ਮੀਰ ਬਾਰੇ ਜੈਸ਼ੰਕਰ ਦੀਆਂ ਟਿੱਪਣੀਆਂ 'ਤੇ ਪਾਕਿਸਤਾਨ ਦਾ ਬੇਤੁਕਾ ਬਿਆਨ
ਹੁਣ ਫਰਾਂਸ ਦੇਵੇਗਾ ਯੂਕ੍ਰੇਨ ਨੂੰ ਫੌਜੀ ਖੁਫੀਆ ਜਾਣਕਾਰੀ
ਰੂਸ ਨੇ ਜ਼ੇਲੇਂਸਕੀ ਦੇ ਜੱਦੀ ਸ਼ਹਿਰ 'ਤੇ ਦਾਗੀ ਮਿਜ਼ਾਈਲ , ਚਾਰ ਲੋਕਾਂ ਦੀ ਮੌਤ
ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਰਮਜ਼ਾਨ ਦੌਰਾਨ ਫਲਸਤੀਨੀਆਂ ਲਈ 'ਚੈਰਿਟੀ ਰਸੋਈ' ਬਣੀ ਉਮੀਦ ਦੀ ਕਿਰਨ
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਸਰਕਾਰੀ ਸੰਪੱਤੀਆਂ ਵੇਚਣ ਦੀ ਯੋਜਨਾ 'ਤੇ ਟਰੰਪ ਪ੍ਰਸ਼ਾਸਨ ਦਾ ਯੂਟਰਨ
ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਖ਼ੂਨ ਨਾਲ ਲਥਪਥ ਨਸ਼ਾ ਛੁਡਾਊ ਕੇਂਦਰ...
ਕੈਨੇਡਾ ਦਾ PM ਚੁਣੇ ਜਾਣ 'ਤੇ ਭਾਰਤ ਨਾਲ ਸਬੰਧ ਮੁੜ ਕਰਾਂਗਾ ਬਹਾਲ : ਕਾਰਨੀ
ਟਰੰਪ ਪ੍ਰਸ਼ਾਸਨ ਦੀ ਨਵੀਂ ਯੋਜਨਾ ਨਾਲ 80,000 ਕਰਮਚਾਰੀਆਂ 'ਤੇ ਲਟਕੀ ਤਲਵਾਰ
Trump 'ਤੇ ਟਿੱਪਣੀ ਕਰਨਾ ਨਿਊਜ਼ੀਲੈਂਡ ਦੇ ਡਿਪਲੋਮੈਟ ਨੂੰ ਪਿਆ ਮਹਿੰਗਾ, ਗੁਆਈ...
ਮਸ਼ਹੂਰ ਅਦਾਕਾਰਾ ਦੇ ਘਰ ਛਾਪਾ, 17 ਕਰੋੜ ਤੋਂ ਵੱਧ ਦਾ ਸਾਮਾਨ ਜ਼ਬਤ
ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
2025 'ਚ ਔਰਤਾਂ ਲਈ 48% ਵਧਣਗੇ ਰੁਜ਼ਗਾਰ ਦੇ ਮੌਕੇ
ਦੱਖਣੀ ਕੋਰੀਆ ਅਤੇ ਅਮਰੀਕਾ ਅਗਲੇ ਹਫ਼ਤੇ ਸ਼ੁਰੂ ਕਰਨਗੇ ਸਾਲਾਨਾ ਫੌਜੀ ਅਭਿਆਸ
ਸੰਬੋਧਨ 'ਚ Trump ਨੇ ਇਨ੍ਹਾਂ ਕਾਰਵਾਈਆਂ ਦਾ ਲਿਆ ਕ੍ਰੈਡਿਟ
ਅਮਰੀਕੀ ਕਾਂਗਰਸਮੈਨ ਅਲ ਗ੍ਰੀਨ ਨੇ ਟਰੰਪ ਦੇ ਭਾਸ਼ਣ 'ਚ ਪਾਇਆ ਵਿਘਨ
Subscribe Now!