ਰੂਪਨਗਰ (ਕੈਲਾਸ਼)- ਜ਼ਿਲ੍ਹੇ ’ਚ ਡੇਂਗੂ ਮਰੀਜ਼ਾਂ ਦੀ ਗਿਣਤੀ ’ਚ ਦਿਨੋਂ ਦਿਨ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਨੀਵਾਰ ਵੀ ਜ਼ਿਲ੍ਹੇ ’ਚ 28 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਅੰਕੜਾ 234 ਤੱਕ ਪਹੁੰਚ ਗਿਆ, ਜਿਨ੍ਹਾਂ ’ਚੋਂ 104 ਮਰੀਜ਼ ਰੂਪਨਗਰ ਸ਼ਹਿਰ ਨਾਲ ਸਬੰਧਤ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਰੂਪਨਗਰ ਤੋਂ ਇਲਾਵਾ ਸ਼ਨੀਵਾਰ ਭਰਤਗੜ੍ਹ ’ਚ 46, ਸ੍ਰੀ ਚਮਕੌਰ ਸਾਹਿਬ ’ਚ 8, ਨੂਰਪੁਰਬੇਦੀ ’ਚ 10, ਸ੍ਰੀ ਕੀਰਤਪੁਰ ਸਾਹਿਬ ’ਚ 16, ਸ੍ਰੀ ਅਨੰਦਪੁਰ ਸਾਹਿਬ ’ਚ 34, ਨੰਗਲ ’ਚ 15, ਮੋਰਿੰਡਾ ’ਚ 1 ਡੇਂਗੂ ਮਰੀਜ਼ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਜ਼ਿਲ੍ਹਾ ਹਸਪਤਾਲ ’ਚ 7, ਸ੍ਰੀ ਅਨਦੰਪੁਰ ਸਾਹਿਬ ’ਚ 3, ਪਰਮਾਰ ’ਚ 3, ਸਾਂਘਾ ਹਸਪਤਾਲ ’ਚ 9 ਡੇਂਗੂ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਵੱਲੋਂ ਡੇਂਗੂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਡੇਂਗੂ ਬੀਮਾਰੀ ਨਵੰਬਰ ਤੱਕ ਜਾਰੀ ਰਹਿ ਸਕਦੀ ਹੈ। ਇਸ ਲਈ ਸਾਰਿਆਂ ਨੂੰ ਡੇਂਗੂ ਤੋਂ ਬਚਣ ਲਈ ਆਪ ਜਾਗਰੂਕ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ: ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਨੂੜ ਇਲਾਕੇ 'ਚ 'ਡੇਂਗੂ' ਦਾ ਕਹਿਰ ਜਾਰੀ, ਗਰਭਵਤੀ ਜਨਾਨੀ ਸਮੇਤ 30 ਸਾਲਾਂ ਦੇ ਨੌਜਵਾਨ ਦੀ ਮੌਤ
NEXT STORY