ਰੂਪਨਗਰ,(ਸੱਜਣ ਸੈਣੀ) : ਰੂਪਨਗਰ ਪੁਲਸ ਵੱਲੋਂ ਮਾੜੇ ਅਨਸਰਾ ਖਿਲਾਫ ਛੇੜੀ ਮੁਹਿੰਮ ਤਹਿਤ 5 ਹਥਿਆਰਬੰਦ ਤਸਕਰਾਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਫੜੇ ਹੋਏ ਤਸਕਰਾਂ ਪਾਸੋਂ 7 ਪਿਸਟਲ, 21 ਕਾਰਤੂਸ ਅਤੇ 606 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਏ ਹਨ ਅਤੇ ਫੜੇ ਗਏ ਤਸਕਰਾਂ ਦੇ ਖਿਲਾਫ ਅਨੇਕਾਂ ਹੀ ਵੱਡੇ ਅਪਰਾਧਿਕ ਮਾਮਲੇ ਦਰਜ ਹਨ।
ਪੁਲਸ ਨੇ ਦਾਅਵਾ ਕੀਤਾ ਹੈ ਕਿ ਤਸਕਰਾਂ ਕੋਲੋਂ 7 ਪਿਸਟਲ, 21 ਕਾਰਤੂਸ ਅਤੇ 606 ਗ੍ਰਾਮ ਨਸ਼ੀਲਾ ਪਾਊਡਰ ਅਤੇ ਆਈ-20 ਕਾਰ ਬਰਾਮਦ ਕੀਤੀ ਹੈ।ਫੜੇ ਗਏ ਦੋਸ਼ੀਆਂ ਖਿਲਾਫ ਜਾਣਕਾਰੀ ਦਿੰੰਦੇ ਹੋਏ ਡਾ. ਅਖਿਲ ਚੋਧਰੀ ਆਈ. ਪੀ. ਐਸ, ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਰੂਪਨਗਰ ਪੁਲਸ ਵਲੋਂ ਛੇੜੀ ਮੁਹਿੰਮ ਤਹਿਤ ਨਾਕਾਬੰਦੀ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕੀਤੇ ਦੋਸ਼ੀ ਨੀਰਜ ਕੁਮਾਰ ਉਰਫ ਗੱਗੂ ਪਾਸੋਂ 2 ਪਿਸਟਲ ਮਾਰਕਾ, 32 ਬੋਰ ਸਮੇਤ 6 ਜਿੰਦਾ ਰੋਂਦ ਅਤੇ 270 ਗ੍ਰਾਮ ਨਸ਼ੀਲਾ ਪਾਊਡਰ ਅਤੇ ਬੰਟੀ ਲੁਬਾਣਾ ਪਾਸੋਂ 2 ਪਿਸਟਲ ਮਾਰਕਾ, 32 ਬੋਰ ਸਮੇਤ 6 ਜਿੰਦਾ ਰੋਂਦ ਅਤੇ 218 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਪੁਲਸ ਵੱਲੋਂ ਉਕਤ ਤਸਕਰਾਂ ਨੂੰ ਅਦਾਲਤ 'ਚ ਪੇਸ਼ ਕਰ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਮੁਤਾਬਕ ਪੁੱਛ-ਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨ ਹੈ।
ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 541 ਨਵੇਂ ਮਾਮਲੇ ਆਏ ਸਾਹਮਣੇ, 22 ਦੀ ਮੌਤ
NEXT STORY