ਮਾਨਸਾ (ਮਿੱਤਲ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦਾ ਮੁੜ ਰੀਵਿਓ ਕੀਤਾ ਜਾਵੇਗਾ ਤੇ ਇਸ ਦੇ ਨਾਲ ਉਹ ਸਿਹਤ ਵਿਭਾਗ,ਪਸ਼ੂ ਪਾਲਣ, ਡੇਅਰੀ ਤੇ ਵਿਕਾਸ,ਚਾਈਲਡ ਪ੍ਰੋਗਰਾਮ ਆਦਿ ਦੇ ਕੰਮਕਾਜ ਵਿਚ ਦੇਖਣਗੇ,ਜਿੰਨਾਂ ਦੀ ਜਿੰਮੇਵਾਰੀ ਉਨਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸੌਂਪੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਵਨਿਯੁਕਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਪਰੀਤ ਕੌਰ ਸੰਧੂ ਨੇ ਸੋਮਵਾਰ ਨੂੰ ਗੱਲਬਾਤ ਦੌਰਾਨ ਦੱਸੀ। ਉਨਾਂ ਕਿਹਾ ਕਿ ਉਨਾਂ ਦੇ ਆਉਣ ਤੋਂ ਪਹਿਲਾਂ ਜਿਲੇ ਭਰ ਵਿਚ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਰਾਹੀਂ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਤੇ ਫੰਡਾਂ ਨਾਲ ਜੋ ਵੀ ਕਾਰਜ ਕੀਤੇ ਗਏ ਹਨ,ਉਨਾਂ ਦਾ ਰੀਵਿਓ ਕੀਤਾ ਜਾਵੇਗਾ ਤੇ ਉਨਾਂ ਦੀ ਘਾਟਾਂ ਤੇ ਨਵੇਂ ਵਿਕਾਸ ਕੰਮਾਂ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।
ਏਡੀਸੀ ਵਿਕਾਸ ਅਮਰਪਰੀਤ ਕੌਰ ਸੰਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਉਨਾਂ ਨੂੰ ਇਸਦੇ ਨਾਲ-ਨਾਲ ਸਿਹਤ, ਪਸ਼ੂ ਪਾਲਣ ਤੇ ਡੇਅਰੀ ਵਿਕਾਸ, ਚਾਈਲਡ ਪ੍ਰੋਗਰਾਮ ਆਦਿ ਦੀ ਨਿਰੀਖਣ ਕਰਨ ਦੀ ਜਿੰਮੇਵਾਰੀ ਵੀ ਸੌਂਪੀ ਗਈ ਹੈ,ਜਿੰਨਾਂ ਦੇ ਕੰਮਕਾਜ ਤੇ ਯੋਜਨਾਵਾਂ ਨੂੰ ਉਹ ਨਾਲੋਂ ਨਾਲ ਦੇਖਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੋਜਨਾਵਾਂ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਤੇ ਰਹਿੰਦੇ ਕੰਮਾਂ ਨੂੰ ਘਾਟਾਂ ਪੂਰੀਆਂ ਕਰਕੇ ਮੁਕੰਮਲ ਕਰਨ ਦੀ ਹੈ,ਜਿਸ ਸੰਬੰਧੀ ਉਨਾਂ ਆਪਣਾ ਕੰਮਕਾਜ ਬਕਾਇਦਾ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਆਉਂਦੇ ਦਿਨਾਂ ਵਿਚ ਇਸ ਦੇ ਪ੍ਰਣਾਮ ਤੇ ਕਾਰਜਾਂ ਦੀ ਦਿਖ ਪਿੰਡਾਂ ਵਿਚ ਨਜ਼ਰ ਆਵੇਗੀ। ਉਹ ਇਸ ਸੰਬੰਧੀ ਪੇਂਡੂ ਤੇ ਵਿਕਾਸ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗ ਕਰਕੇ ਇੰਨਾਂ ਦੇ ਕੰਮਾਂ ਦਾ ਮੁਲਾਂਕਣ ਕਰ ਰਹੇ ਹਨ। ਉਨਾਂ ਦੱਸਿਆ ਕਿ ਵਿਕਾਸ ਕੰਮਾਂ ਵਿਚ ਪੰਚਾਇਤਾਂ ਜਾਂ ਕਲੱਬਾਂ ਨਾਲ ਕਿਸੇ ਤਰਾਂ ਦੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਵਿਚ ਯੂਥ ਕਲੱਬਾਂ ਦਾ ਵਧ ਚੜ ਕੇ ਯੋਗਦਾਨ ਲਿਆ ਜਾਵੇਗਾ। ੳਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਲਈ ਜੋ ਵੀ ਸਕੀਮਾਂ ਆਦਿ ਭੋਜੀਆਂ ਤੇ ਲਾਗੂ ਕੀਤੀਆਂ ਗਈਆਂ ਹਨ,ਉਨਾਂ ਨੂੰ ਵੀ ਤੇਜੀ ਨਾਲ ਲਾਗੂ ਕੀਤਾ ਜਾਵੇਗਾ।ਇਸ ੍ਰਮੌਕੇ ਮਗਨਰੇਗਾ ਦੇ ਕੋਆਡਰੀਨੇਟਰ ਮਨਦੀਪ ਸਿੰਘ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਕੋਵਿਡ-19 ਦੌਰਾਨ ਕਣਕ ਦੀ ਖਰੀਦ ਬਾਰੇ ਦਸਤਾਵੇਜ਼ੀ ਰਿਪੋਰਟ ਜਾਰੀ
NEXT STORY