ਬਾਬਾ ਬਕਾਲਾ ਸਾਹਿਬ, (ਅਠੌਲਾ)- ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾਈ ਪ੍ਰੋਗਰਾਮ ਅਨੁਸਾਰ 22 ਜੁਲਾਈ ਤੋਂ 1 ਅਗਸਤ ਤੱਕ ਚੱਲਣ ਵਾਲੇ ਪੰਜਾਬ ਪੱਧਰੀ ਮਾਰਚ ਅਧੀਨ ਅੱਜ ਬਾਬਾ ਬਕਾਲਾ ਸਾਹਿਬ ਵਿਚ ਸੂਬਾ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਅਗਵਾਈ ਹੇਠ ਮਾਰਚ ਕੱਢਿਆ ਗਿਆ। ਇਸ ਮੌਕੇ ਗੁਰਨਾਮ ਸਿੰਘ ਸਿੰਘ ਦਾਊਦ, ਦਰਸ਼ਨ ਸਿੰਘ ਨਾਹਰ, ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਬੇਰੁਜ਼ਗਾਰੀ, ਨਸ਼ੇ, ਮਹਿੰਗਾਈ, ਕਰਜ਼ੇ, ਪੈਨਸ਼ਨਾਂ ਵਿਚ ਵਾਧਾ ਕਰਾਉਣਾ, ਗਰੀਬਾਂ ਨੂੰ 10-10 ਮਰਲੇ ਦੇ ਪਲਾਟ, ਘਰ ਬਣਾਉਣ ਲਈ ਗਰਾਂਟ ਆਦਿ ਮਸਲਿਆਂ ਬਾਰੇ ਲੋਕਾਂ ਜਾਣੂ ਕਰਵਾਉਣ ਹੀ ਮਾਰਚ ਦਾ ਮੁੱਖ ਮਨੋਰਥ ਹੈ, ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਦੇਸ਼ ਅਜਾਦ ਹੋਇਆਂ ਨੂੰ 71 ਸਾਲ ਹੋ ਗਏ ਹਨ, ਪਰ ਮਜ਼ਦੂਰ ਲੋਕ ਅੱਜ ਵੀ ਜਾਤਾਂ ਦੇ ਸੰਗਲ ਨਾਲ ਜਕਡ਼ਿਆਂ ਹੋਇਆ ਹੈ । ਇਨ੍ਹਾਂ ਨੂੰ ਜਾਤਾਂ ਦੇ ਬੰਧਨ ਤੋਂ ਅਜ਼ਾਦੀ ਭਾਵ ਸਮਾਜਿਕ ਬਰਾਬਰੀ ਅਤੇ ਆਰਥਿਕ ਮਜ਼ਬੂਤੀ ਲਈ ਸਮਾਜ ਵੱਲੋਂ ਹੀਣੇ ਸਮਝੇ ਜਾਂਦੇ ਦਲਿਤਾਂ, ਸ਼ੂਦਰਾਂ, ਹਰੀਜਨਾਂ ਆਦਿ ਨੂੰ ਚੇਤਨ ਕਰਨ, ਜਗਾਉਣ ਦੇ ਨਾਲ-ਨਾਲ ਪਿੰਡਾਂ ਵਿਚ ਗੁਰਦੁਆਰੇ, ਮੰਦਰ ਆਦਿ ਧਾਰਮਿਕ ਸਥਾਨ ਇਕ ਹੋਣ ਅਤੇ ਜਾਤੀ ਬੰਧਨ ਤੋਂ ਰਹਿਤ ਹੋਣ, ਦੂਜਾ ਪੀਣ ਵਾਲੇ ਪਾਣੀ, ਦੇ ਸੋਮੇ ਪੂਰੇ ਦੇਸ਼ ਵਿਚ ਸਾਂਝੇ ਹੋਣ, ਖੂਹੀਆਂ, ਬਾਉਲੀਆਂ ਆਦਿ ਤੇ ਜਾਤੀਆਂ ਦਾ ਲੇਵਲ ਨਾ ਹੋਵੇ, ਤੀਜਾ ਹਰ ਪਿੰਡ ਕਸਬੇ ਵਿਚ ਮਡ਼੍ਹੀਆਂ, ਸਮਸ਼ਾਨਘਾਟ ਕਬਰਾਂ ਆਦਿ ਨੂੰ ਜਾਤੀ ਰਹਿਤ ਕੀਤਾ ਜਾਵੇ, ਹੀ ਇਸ ਮਾਰਚ ਦਾ ਮੁੱਖ ਮਨੋਰਥ ਹੈ । ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਜਸਬੀਰ ਸਿੰਘ ਜਸਰਾਉਰ, ਪਲਵਿੰਦਰ ਸਿੰਘ ਮਹਿਸਮਪੁਰ, ਰਘਬੀਰ ਸਿੰਘ ਬੀਰਾ, ਮਿੰਟਾ ਛਾਪਿਆਂਵਾਲੀ, ਪ੍ਰੇਮ ਸਿੰਘ ਵਜ਼ੀਰ, ਤਰਸੇਮ ਸਿੰਘ ਵਜ਼ੀਰ, ਕਸ਼ਮੀਰ ਸਿੰਘ ਭਿੰਡਰ ਸਾਹਿਬ ਸਿੰਘ ਠੱਠੀਆਂ ਨਿਰਮਲ ਸਿੰਘ ਛੱਜਲਵਡੀ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਫੌਜੀ, ਜਸਵੰਤ ਸਿੰਘ ਬਾਬਾ ਬਕਾਲਾ, ਸ਼ਰਮਾ ਮੱਦ, ਹਰਦੇਵ ਭੱਟੀ ਆਦਿ ਨੇ ਵੀ ਸੰਬੋਧਨ ਕੀਤਾ ।
ਨਸ਼ੇ ਵਾਲੀਅਾਂ 340 ਗੋਲੀਆਂ ਸਣੇ 1 ਕਾਬੂ
NEXT STORY