ਚੰਡੀਗੜ੍ਹ (ਰੋਹਾਲ) : ਤਾਪਮਾਨ ਭਾਵੇਂ ਇਨ੍ਹੀਂ ਦਿਨੀਂ 40 ਡਿਗਰੀ ਤੋਂ ਘੱਟ ਚੱਲ ਰਿਹਾ ਹੈ, ਪਰ ਗਰਮ ਹਵਾਵਾਂ ਦੇ ਨਾਲ ਸ਼ਹਿਰ ’ਚ ਦੁਪਹਿਰ ਵੇਲੇ ਹੀਟਵੇਵ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ’ਚ ਤਿੰਨ ਦਿਨਾਂ ਤੱਕ ਹੀਟਵੇਵ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਮਹੀਨੇ ਦੇ ਆਖ਼ਰੀ ਦੋ ਦਿਨਾਂ ’ਚ ਸ਼ਹਿਰ ਦਾ ਮੌਸਮ ਬਦਲ ਸਕਦਾ ਹੈ। ਪੱਛਮੀ ਗੜਬੜੀ ਦਾ ਅਗਲਾ ਸਪੈੱਲ ਜੇਕਰ ਪ੍ਰਭਾਵੀ ਰਿਹਾ ਤਾਂ 27 ਅਤੇ 28 ਅਪ੍ਰੈਲ ਨੂੰ ਸ਼ਹਿਰ ’ਚ ਬੱਦਲਵਾਈ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਹਲਕੀ ਬੂੰਦਾ-ਬਾਂਦੀ ਦੇ ਸੰਕੇਤ ਹਨ।
ਇਸ ਦੌਰਾਨ ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39.3 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 20.3 ਡਿਗਰੀ ਰਿਹਾ, ਪਰ ਹਵਾ ’ਚ ਨਮੀ ਘੱਟ ਹੋਣ ਦੇ ਨਾਲ ਹੀ ਪੱਛਮ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਦੇ ਨਾਲ ਹੀ ਹੀਟਵੇਵ ਦੇ ਸਪੈੱਲ ਆ ਰਹੇ ਹਨ। ਹੀਟਵੇਵ ਦੇ ਇਹ ਸਪੈੱਲ 25 ਅਪ੍ਰੈਲ ਤੱਕ ਜਾਰੀ ਰਹਿਣਗੇ ਪਰ 25 ਅਪ੍ਰੈਲ ਤੋਂ ਪਹਾੜਾਂ ’ਚ ਡਬਲਿਊ. ਡੀ ਸਰਗਰਮ ਹੋਣ ਨਾਲ ਹੀਟਵੇਵ ਦੂਰ ਹੋਵੇਗੀ। ਫਿਰ 27 ਅਤੇ 28 ਅਪ੍ਰੈਲ ਨੂੰ ਮੈਦਾਨੀ ਇਲਾਕਿਆਂ ’ਚ ਵੀ ਪੱਛਮੀ ਗੜਬੜ ਆਵੇਗੀ। ਇਸ ਤਰ੍ਹਾਂ ਅਪ੍ਰੈਲ ਦੇ ਆਖ਼ਰੀ ਦਿਨ ਗਰਮੀ ਤੋਂ ਕੁੱਝ ਰਾਹਤ ਮਿਲ ਸਕਦੀ ਹੈ।
ਪੰਜਾਬ 'ਚ HEAT WAVE ਵਿਚਾਲੇ ਬਿਜਲੀ ਦੇ ਲੰਮੇ-ਲੰਮੇ ਕੱਟ, ਲੋਕ ਬੇਹਾਲ: ਮਜੀਠੀਆ
NEXT STORY