Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 25, 2026

    4:47:17 PM

  • recovery in stock market sensex jumps 286 points nifty closes above 24 300

    ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ ਨੇ...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • tornado havoc in france

    ਫਰਾਂਸ 'ਚ ਬਵੰਡਰ ਨੇ ਮਚਾਈ ਤਬਾਹੀ, ਸੈਂਕੜੇ ਲੋਕ...

  • punjab electricity bill

    ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?

BLOG News Punjabi(ਬਲਾਗ)

ਨੋਇਡਾ ’ਚ ਮਜ਼ਦੂਰ ਅਸ਼ਾਂਤੀ : ਕੀ ਇਕ ਰਾਸ਼ਟਰੀ ਚਿਤਾਵਨੀ?

  • Edited By Anmol Tagra,
  • Updated: 17 Apr, 2026 04:47 PM
Blog
labor unrest in noida
  • Share
    • Facebook
    • Tumblr
    • Linkedin
    • Twitter
  • Comment

ਨੋਇਡਾ ਦੇ ਉਦਯੋਗਿਕ ਖੇਤਰ ’ਚ ਬੀਤੀ 13 ਅਪ੍ਰੈਲ ਨੂੰ ਜੋ ਘਟਨਾ ਵਾਪਰੀ, ਉਹ ਸਿਰਫ਼ ਇਕ ਸਥਾਨਕ ਪ੍ਰਦਰਸ਼ਨ ਨਹੀਂ ਸੀ। ਫੇਜ਼-2 ਦੇ ਹੌਜ਼ਰੀ ਕੰਪਲੈਕਸ, ਸੈਕਟਰ 60, 62, 63 ਅਤੇ ਆਸ-ਪਾਸ ਦੀਆਂ ਦਰਜਨਾਂ ਫੈਕਟਰੀਆਂ ਦੇ ਹਜ਼ਾਰਾਂ ਮਜ਼ਦੂਰ ਤਨਖਾਹ ਵਾਧੇ, ਓਵਰਟਾਈਮ ਦਾ ਦੁੱਗਣਾ ਭੁਗਤਾਨ, ਹਫ਼ਤਾਵਾਰੀ ਛੁੱਟੀ, ਬੋਨਸ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਵਰਗੀਆਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ। ਸ਼ੁਰੂ ’ਚ ਇਹ ਸ਼ਾਂਤਮਈ ਧਰਨਾ ਸੀ ਪਰ ਜਲਦੀ ਹੀ ਇਸ ਨੇ ਪੱਥਰਬਾਜ਼ੀ, ਵਾਹਨਾਂ ਨੂੰ ਅੱਗ ਲਾਉਣ, ਜਾਇਦਾਦ ਦੀ ਭੰਨ-ਤੋੜ ਅਤੇ ਪੁਲਸ ਨਾਲ ਟਕਰਾਅ ਦਾ ਰੂਪ ਲੈ ਲਿਆ। ਪੁਲਸ ਨੂੰ ਅੱਥਰੂ ਗੈਸ ਅਤੇ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ। ਸੈਂਕੜੇ ਲੋਕ ਜ਼ਖਮੀ ਹੋਏ, ਦਰਜਨਾਂ ਵਾਹਨ ਸਾੜੇ ਗਏ ਅਤੇ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਤੁਰੰਤ ਘੱਟੋ-ਘੱਟ ਮਜ਼ਦੂਰੀ ’ਚ 21 ਫੀਸਦੀ ਦੇ ਅੰਤਰਿਮ ਵਾਧੇ ਦਾ ਐਲਾਨ ਕਰ ਦਿੱਤਾ ਪਰ ਸਥਿਤੀ ਨੂੰ ਸ਼ਾਂਤ ਹੋਣ ’ਚ ਸਮਾਂ ਲੱਗਾ। ਇਹ ਘਟਨਾ ਸਿਰਫ ਨੋਇਡਾ ਦੀ ਨਹੀਂ ਹੈ, ਇਹ ਪੂਰੇ ਦੇਸ਼ ਲਈ ਇਕ ਪੂਰੇ ਵੱਡੇ ਸੰਦੇਸ਼ ਵਾਂਗ ਹੈ। ਅੱਜ ਭਾਰਤ ਮੈਨੂਫੈਕਚਰਿੰਗ ਹੱਬ ਬਣਨ ਦੀ ਦਿਸ਼ਾ ’ਚ ਤੇਜ਼ੀ ਨਾਲ ਵਧ ਰਿਹਾ ਹੈ ਪਰ ਜੇਕਰ ਮਜ਼ਦੂਰ-ਮੈਨੇਜਮੈਂਟ ਸੰਬੰਧਾਂ ਨੂੰ ਨਜ਼ਰਅੰਦਾਜ਼ ਕੀਤਾ ਿਗਆ ਤਾਂ ਨੋਇਡਾ ਵਰਗੀ ਸਥਿਤੀ ਕਿਤੇ ਵੀ ਦੁਹਰਾਈ ਜਾ ਸਕਦੀ ਹੈ।

ਮੁੱਖ ਕਾਰਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿਚਕਾਰ ਘੱਟੋ-ਘੱਟ ਮਜ਼ਦੂਰੀ ਦਾ ਵੱਡਾ ਫਰਕ ਸੀ। ਹਰਿਆਣਾ ਸਰਕਾਰ ਨੇ ਹਾਲ ਹੀ ’ਚ ਕੁਸ਼ਲ ਮਜ਼ਦੂਰਾਂ ਦੀ ਤਨਖਾਹ ’ਚ ਲਗਭਗ 35 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਅਕੁਸ਼ਲ ਕਾਮਿਆਂ ਦੀ ਤਨਖਾਹ 14,000 ਰੁਪਏ ਤੋਂ ਵਧਾ ਕੇ 19,000 ਰੁਪਏ ਤੱਕ ਕਰ ਦਿੱਤੀ ਗਈ ਹੈ। ਨੋਇਡਾ ਦੇ ਮਜ਼ਦੂਰਾਂ ਨੂੰ ਇਹ ਖ਼ਬਰ ਮਿਲੀ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ ਵੀ ਉਸੇ ਪੱਧਰ ’ਤੇ ਹੋਵੇ। ਮੌਜੂਦਾ ਸਮੇਂ ’ਚ ਨੋਇਡਾ ਦੀਆਂ ਕਈ ਫੈਕਟਰੀਆਂ ’ਚ ਕੁਸ਼ਲ ਮਜ਼ਦੂਰਾਂ ਨੂੰ 11-13 ਹਜ਼ਾਰ ਰੁਪਏ ਮਹੀਨਾਵਾਰ ਮਿਲ ਰਹੇ ਸਨ, ਜਦੋਂ ਕਿ ਮਹਿੰਗਾਈ, ਕਿਰਾਇਆ, ਰਾਸ਼ਨ, ਸਿੱਖਿਆ ਅਤੇ ਸਿਹਤ ਖ਼ਰਚੇ ਆਸਮਾਨ ਨੂੰ ਛੂਹ ਰਹੇ ਹਨ। ਇਸ ਦੇ ਨਾਲ ਹੀ ਕੰਮ ਦੇ ਲੰਬੇ ਘੰਟੇ, ਓਵਰਟਾਈਮ ਦਾ ਸਿੰਗਲ ਰੇਟ, ਤਨਖਾਹ ਸਲਿੱਪ ਨਾ ਮਿਲਣਾ ਅਤੇ ਜਿਨਸੀ ਸ਼ੋਸ਼ਣ ਰੋਕੂ ਕਮੇਟੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਨੇ ਗੁੱਸੇ ਨੂੰ ਭੜਕਾਇਆ।

ਧਿਆਨਯੋਗ ਹੈ ਕਿ ਇਹ ਅਸ਼ਾਂਤੀ ਅਚਾਨਕ ਨਹੀਂ ਆਈ। ਪਿਛਲੇ ਕੁਝ ਸਾਲਾਂ ’ਚ ਦੇਸ਼ ਭਰ ’ਚ ਕਾਮਿਆਂ ’ਚ ਅਸੰਤੋਸ਼ ਵਧਿਆ ਹੈ। ਇਸ ਦੇ ਕਈ ਕਾਰਨ ਹਨ। ਮਹਿੰਗਾਈ ਅਤੇ ਅਸਲ ਆਮਦਨ ’ਚ ਕਮੀ : ਖਾਣ ਪੀਣ ਅਤੇ ਆਵਾਜਾਈ ਦਾ ਖਰਚਾ ਤੇਜ਼ੀ ਨਾਲ ਵਧਿਆ ਹੈ ਪਰ ਤਨਖਾਹ ਵਾਧਾ ਘਟ ਰਿਹਾ। ਵਿਸ਼ੇਸ਼ ਤੌਰ ’ਤੇ ਇਕਰਾਰ ਵਾਲੇ ਅਤੇ ਠੇਕੇਦਾਰ ਮਜ਼ਦੂਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ। ਲੇਬਰ ਕਾਨੂੰਨਾਂ ਨੂੰ ਅਧੂਰਾ ਲਾਗੂ ਕਰਨਾ : ਚਾਰ ਨਵੇਂ ਲੇਬਰ ਜ਼ਾਬਤਿਆਂ ਦਾ ਉਦੇਸ਼ ਸਹੂਲਤ ਦੇਣਾ ਸੀ ਪਰ ਕਈ ਸੂਬਿਆਂ ’ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਿਗਆ। ਘੱਟੋ-ਘੱਟ ਮਜ਼ਦੂਰੀ ਦੀ ਸਮੀਖਿਆ ਸਮੇਂ ’ਤੇ ਨਹੀਂ ਹੁੰਦੀ। ਮੈਨੇਜਮੈਂਟ ਦੀ ਉਦਾਸੀਨਤਾ : ਕਈ ਕਾਰਖਾਨੇ ਐੱਮ. ਐੱਸ. ਐੱਮ. ਈ. ਖੇਤਰ ਦੇ ਹਨ। ਮਾਲਕ ਲਾਗਤ ਬਚਾਉਣ ਦੇ ਚੱਕਰ ’ਚ ਤਨਖਾਹ, ਬੋਨਸ ਅਤੇ ਸੁਰੱਖਿਆ ’ਤੇ ਧਿਆਨ ਨਹੀਂ ਦਿੰਦੇ। ਸੰਵਾਦ ਦੀ ਵੀ ਕਮੀ ਰਹਿੰਦੀ ਹੈ। ਜਦੋਂ ਹਰਿਆਣਾ ’ਚ ਤਨਖਾਹਾਂ ਵਧਾਈਆਂ ਗਈਆਂ ਤਾਂ ਨੋਇਡਾ ਦੇ ਮਾਲਕਾਂ ਨੇ ਇਸ ਨੂੰ ‘ਸਥਾਨਕ ਮੁੱਦਾ’ ਮੰਨ ਕੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ : ਨੋਇਡਾ ਵਰਗੇ ਖੇਤਰਾਂ ’ਚ ਜ਼ਿਆਦਾਤਰ ਮਜ਼ਦੂਰ ਬਿਹਾਰ, ਉੱਤਰ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਅਤੇ ਪੂਰਬੀ ਰਾਜਾਂ ਤੋਂ ਆਉਂਦੇ ਹਨ। ਉਹ ਪਰਿਵਾਰ ਨੂੰ ਪੈਸਾ ਭੇਜਣ ਲਈ ਘੱਟ ਤਨਖਾਹ ’ਤੇ ਵੀ ਕੰਮ ਕਰਦੇ ਹਨ ਪਰ ਮਹਿੰਗਾਈ ਨੇ ਉਨ੍ਹਾਂ ਦਾ ਸਬਰ ਤੋੜ ਿਦੱਤਾ ਹੈ। ਸੋਸ਼ਲ ਮੀਡੀਆ ਅਤੇ ਸੂਚਨਾ ਦਾ ਪ੍ਰਸਾਰ ਅਜਿਹਾ ਹੋਣ ਲੱਗਾ ਕਿ ਇਕ ਜ਼ਿਲੇ ਦੀ ਖਬਰ ਦੂਜੇ ਜ਼ਿਲੇ ’ਚ ਤੁਰੰਤ ਪਹੁੰਚਣ ਲੱਗੀ, ਜਿਸ ਕਾਰਨ ਤੁਲਨਾ ਆਸਾਨ ਹੋ ਗਈ ਹੈ।

ਇਸੇ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਗੁਰੂਗ੍ਰਾਮ, ਚੇਨਈ, ਕੋਇੰਬਟੂਰ ਅਤੇ ਅਹਿਮਦਾਬਾਦ ’ਚ ਵੀ ਦੇਖੀਆਂ ਗਈਆਂ ਹਨ। ਇਸ ਲਈ ਨੋਇਡਾ ਦੀ ਘਟਨਾ ਕੋਈ ਵੱਖਰੀ ਘਟਨਾ ਨਹੀਂ ਹੈ।

ਸਵਾਲ ਉੱਠਦਾ ਹੈ ਕਿ ਕੀ ਦੋਸ਼ ਕਿਸੇ ਇਕ ਪੱਖ ਦਾ ਹੈ? ਇਹ ਧਿਆਨ ਦੇਣ ਯੋਗ ਹੈ ਕਿ ਕਈ ਫੈਕਟਰੀਆਂ ਮੁਨਾਫ਼ਾ ਕਮਾ ਰਹੀਆਂ ਹਨ ਪਰ ਮਜ਼ਦੂਰਾਂ ਨੂੰ ਘੱਟੋ-ਘੱਟ ਸਹੂਲਤਾਂ ਵੀ ਨਹੀਂ ਦੇ ਪਾ ਰਹੀਆਂ। ਸੰਵਾਦ ਦੀ ਬਜਾਏ ਦਮਨਕਾਰੀ ਰਵੱਈਆ ਅਪਣਾਇਆ ਜਾਂਦਾ ਹੈ। ਜੇਕਰ ਸਰਕਾਰ ਦੀ ਗੱਲ ਕਰੀਏ, ਤਾਂ ਘੱਟੋ-ਘੱਟ ਮਜ਼ਦੂਰੀ ਦੀ ਸਮੀਖਿਆ ’ਚ ਦੇਰੀ, ਗੁਆਂਢੀ ਰਾਜਾਂ ਨਾਲ ਤਾਲਮੇਲ ਦੀ ਕਮੀ ਅਤੇ ਕਿਰਤ ਵਿਭਾਗ ਦੀ ਕਮਜ਼ੋਰ ਨਿਗਰਾਨੀ ਵਰਗੇ ਕਈ ਕਾਰਨ ਹਨ ਜੋ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ’ਚ ਲਿਆਉਂਦੇ ਹਨ। ਦੂਜੇ ਪਾਸੇ, ਮਜ਼ਦੂਰਾਂ ਦੀ ਗੱਲ ਕਰੀਏ ਤਾਂ ਹਿੰਸਾ ਕਦੇ ਵੀ ਜਾਇਜ਼ ਨਹੀਂ ਹੁੰਦੀ। ਵਾਹਨਾਂ ਨੂੰ ਅੱਗ ਲਗਾਉਣਾ, ਪੱਥਰਬਾਜ਼ੀ ਅਤੇ ਜਾਇਦਾਦ ਦੀ ਭੰਨ-ਤੋੜ ਉਨ੍ਹਾਂ ਦੀਆਂ ਆਪਣੀਆਂ ਮੰਗਾਂ ਨੂੰ ਕਮਜ਼ੋਰ ਕਰਦੀ ਹੈ। ਅਜਿਹੀ ਸਥਿਤੀ ’ਚ ਕੁਝ ਬਾਹਰੀ ਭੜਕਾਊ ਅੰਸ਼ ਇਨ੍ਹਾਂ ਸਭ ਦਾ ਫਾਇਦਾ ਉਠਾ ਲੈਂਦੇ ਹਨ। ਕਈ ਥਾਵਾਂ ’ਤੇ ਯੂਨੀਅਨਾਂ ਸਿਆਸੀ ਰੰਗ ਲੈ ਲੈਂਦੀਆਂ ਹਨ ਅਤੇ ਸੰਵਾਦ ਦੀ ਬਜਾਏ ਅੰਦੋਲਨ ਨੂੰ ਉਤਸ਼ਾਹਿਤ ਕਰਦੀਆਂ ਹਨ। ਅਸਲ ’ਚ ਦੋਸ਼ ‘ਵਿਵਸਥਾ’ ਦਾ ਹੈ, ਜਿਸ ’ਚ ਤਿੰਨ ਧਿਰੀ ਗੱਲਬਾਤ (ਸਰਕਾਰ-ਪ੍ਰਬੰਧਨ-ਮਜ਼ਦੂਰ) ਕਮਜ਼ੋਰ ਹੋ ਗਈ ਹੈ।

ਨੋਇਡਾ ਤੋਂ ਸਬਕ ਲੈ ਕੇ ਦੇਸ਼ ਭਰ ਦੇ ਫੈਕਟਰੀ ਮਾਲਕਾਂ ਨੂੰ ਤੁਰੰਤ ਕੁਝ ਕਦਮ ਚੁੱਕਣੇ ਚਾਹੀਦੇ ਹਨ। ਨਿਯਮਿਤ ਤਨਖਾਹ ਸਮੀਖਿਆ : ਹਰ ਸਾਲ ਮਹਿੰਗਾਈ ਦੇ ਆਧਾਰ ’ਤੇ ਤਨਖਾਹ ਵਾਧੇ ਦਾ ਫਾਰਮੂਲਾ ਤੈਅ ਕਰੋ ਅਤੇ ‘ਲਿਵਿੰਗ ਵੇਜ’ (ਗੁਜ਼ਾਰੇ ਯੋਗ ਮਜ਼ਦੂਰੀ) ਨੂੰ ਅਪਣਾਓ। ਸੰਵਾਦ ਸਥਾਪਿਤ ਕਰਨਾ : ਸ਼ਿਕਾਇਤ ਨਿਵਾਰਣ ਕਮੇਟੀ ਅਤੇ ਵਰਕਰਜ਼ ਵੈੱਲਫੇਅਰ ਕਮੇਟੀ ਬਣਾਓ ਅਤੇ ਮਹੀਨਾਵਾਰ ਮੀਟਿੰਗਾਂ ਰੱਖੋ।

ਕਾਨੂੰਨਾਂ ਦੀ ਪੂਰੀ ਪਾਲਣਾ : ਓਵਰਟਾਈਮ, ਪੀ. ਐੱਫ., ਈ. ਐੱਸ. ਆਈ., ਬੋਨਸ ਅਤੇ ਛੁੱਟੀਆਂ ਵਰਗੇ ਸਾਰੇ ਨਿਯਮਾਂ ਦੀ ਪਾਲਣਾ ਕਰੋ। ਤਨਖਾਹ ਸਮੇਂ ਸਿਰ ਅਤੇ ਸਲਿੱਪ ਦੇ ਨਾਲ ਦਿਓ। ਹੁਨਰ ਵਿਕਾਸ ਮਜ਼ਦੂਰਾਂ ਨੂੰ ਸਿਖਲਾਈ ਦਿਓ ਤਾਂ ਜੋ ਉਹ ਵਧੇਰੇ ਉਤਪਾਦਕ ਬਣਨ ਅਤੇ ਬਿਹਤਰ ਤਨਖਾਹ ਦੇ ਹੱਕਦਾਰ ਹੋਣ। ਸੁਰੱਖਿਆ ਅਤੇ ਸਨਮਾਨ : ਕੰਮ ਦਾ ਮਾਹੌਲ ਸੁਰੱਖਿਅਤ ਅਤੇ ਸਨਮਾਨਜਨਕ ਬਣਾਓ। ਜਿਨਸੀ ਸ਼ੋਸ਼ਣ ਰੋਕੂ ਕਮੇਟੀ ਨੂੰ ਲਾਜ਼ਮੀ ਤੌਰ ’ਤੇ ਸਰਗਰਮ ਰੱਖੋ। ਸਰਕਾਰ ਨਾਲ ਤਾਲਮੇਲ : ਰਾਜ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਲੰਬੇ ਸਮੇਂ ਦੀ ਮਜ਼ਦੂਰੀ ਨੀਤੀ ਬਣਾਓ।

ਨੋਇਡਾ ਦੀ ਘਟਨਾ ਭਾਰਤ ਦੀ ਉਦਯੋਗਿਕ ਕ੍ਰਾਂਤੀ ਦੇ ਵਿਚਾਲੇ ਇਕ ‘ਲਾਲ ਬੱਤੀ’ ਹੈ। ਜੇਕਰ ਅਸੀਂ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ, ਤਾਂ ਮਜ਼ਦੂਰਾਂ ਨੂੰ ਸਿਰਫ਼ ਲਾਗਤ ਦਾ ਹਿੱਸਾ ਨਹੀਂ, ਸਗੋਂ ‘ਭਾਈਵਾਲ’ ਮੰਨਣਾ ਪਵੇਗਾ। ਹਿੰਸਾ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਪਰ ਜੜ੍ਹਾਂ ’ਚ ਮੌਜੂਦ ਅਣਗਹਿਲੀ ਵੀ ਘਾਤਕ ਹੈ। ਸਰਕਾਰ ਨੂੰ ਕਿਰਤ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ, ਪ੍ਰਬੰਧਨ ਨੂੰ ਮਾਨਵੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਮਜ਼ਦੂਰਾਂ ਨੂੰ ਸ਼ਾਂਤੀਪੂਰਨ ਸੰਵਾਦ ਦਾ ਰਸਤਾ ਚੁਣਨਾ ਚਾਹੀਦਾ ਹੈ। ਤਾਂ ਹੀ ਉਦਯੋਗਿਕ ਸ਼ਾਂਤੀ ਬਣੀ ਰਹੇਗੀ ਅਤੇ ਵਿਕਾਸ ਨਿਰੰਤਰ ਹੋਵੇਗਾ। ਨੋਇਡਾ ਨੇ ਚਿਤਾਵਨੀ ਦਿੱਤੀ ਹੈ, ਸਮੇਂ ਸਿਰ ਇਸ ਨੂੰ ਗੰਭੀਰਤਾ ਨਾਲ ਲਓ, ਨਹੀਂ ਤਾਂ ਇਹ ਅੱਗ ਦੇਸ਼ ਦੇ ਕਿਸੇ ਵੀ ਕੋਨੇ ’ਚ ਭੜਕ ਸਕਦੀ ਹੈ।

—ਰਜਨੀਸ਼ ਕਪੂਰ

  • Noida
  • Noida Protest
  • Workers

ਪੱਛਮੀ ਏਸ਼ੀਆ ਸੰਘਰਸ਼ ਕਾਰਨ ਦੁਬਈ ਦੀ ਰਿਅਲਟੀ ਹਿੱਲੀ

NEXT STORY

Stories You May Like

  • earthquake
    ਇਕ ਘੰਟੇ 'ਚ 2 ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • shiromani akali dal appointments
    ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ, ਸਾਹਮਣੇ ਆਈ ਪੂਰੀ ਸੂਚੀ
  • penthouse sold for 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ: ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • uttarakhand  cloudburst
    ਉੱਤਰਾਖੰਡ ’ਚ ਫਟਿਆ ਬੱਦਲ, ਰੁੜ੍ਹ ਗਿਆ ਪੁਲ, ਪੰਜਾਬ ਤੇ ਹਿਮਾਚਲ ’ਚ ਭਾਰੀ ਮੀਂਹ
  • bihar flood and e 20
    ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ ਦੀ ਵੱਡੀ ਭਵਿੱਖਬਾਣੀ
  • punjab schools bill
    ਪੰਜਾਬ 'ਚ ਬੰਦ ਹੋਵੇਗੀ ਪ੍ਰਾਈਵੇਟ ਸਕੂਲਾਂ ਦੀ 'ਲੁੱਟ'! ਵਿਧਾਨ ਸਭਾ 'ਚ ਪਾਸ ਹੋਇਆ ਬਿੱਲ
  • punjab police officers strict orders
    ਪੰਜਾਬ ਪੁਲਸ ਦੇ ਇਨ੍ਹਾਂ ਦੋ ਅਧਿਕਾਰੀਆਂ 'ਤੇ ਹੋ ਗਈ ਕਾਰਵਾਈ, ਸਖ਼ਤ ਹੁਕਮ ਜਾਰੀ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
  • big from the meteorological department after rain in punjab
    ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ...
  • woamn dead on road accident
    ਐਕਟਿਵਾ ਸਵਾਰ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
Trending
Ek Nazar
us imposed new sanctions on ira

ਅਮਰੀਕਾ ਨੇ 'ਆਪਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ...

indian citizen arrested

ਸ਼੍ਰੀਲੰਕਾ 'ਚ ਦੋ ਭਾਰਤੀ ਗ੍ਰਿਫ਼ਤਾਰ, ਸਿਗਰਟਾਂ ਦੀ ਤਸਕਰੀ ਕਰਨ ਦੀ ਕੀਤੀ ਸੀ...

woman gives birth in hospital washroom

ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ...

new tariffs on china

ਚੀਨ 'ਤੇ ਨਵੇਂ ਟੈਰਿਫ ਲਗਾਉਣ ਦੀ ਤਿਆਰੀ 'ਚ ਟਰੰਪ

hindi film raaz

23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ,...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

kashmera shah backs sunita ahuja amid govinda feud

'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ...

diversity of sarees at times square

'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...

himanshi khurana says she has proof against asim riaz

'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ...

70 year old producer  s dirty act with famous actress

'ਮੇਰੇ ਨਾਲ ਰਹੋ, ਮਾਲਾਮਾਲ ਕਰ ਦਿਆਂਗਾ...'; ਮਸ਼ਹੂਰ ਅਦਾਕਾਰਾ ਨਾਲ 70 ਸਾਲਾ...

horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

order to journalists

ਬੰਗਲਾਦੇਸ਼ ਦੇ ਤਿੰਨ ਪੱਤਰਕਾਰਾਂ ਨੂੰ ਜੇਲ੍ਹ 'ਚ ਰਹਿਣ ਦਾ ਹੁਕਮ

women in pakistan

ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • the odysseys
      ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ
    • torture continues in illegal camps operating
      ‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ...
    • census
      ਹਰ ਹਾਲ ’ਚ ਜਾਤੀ ਮਰਦਮਸ਼ੁਮਾਰੀ ਕਰੋ ਪਰ ਇਸ ਨਾਲ ਕੁਝ ਤੈਅ ਨਹੀਂ ਹੁੰਦਾ
    • congress paper leak
      ਪੇਪਰ ਲੀਕ, ਰਾਮ ਮੰਦਰ, ਚੜ੍ਹਾਵਾ ਚੋਰੀ ਅਤੇ ਵੰਦੇ ਮਾਤਰਮ ’ਤੇ ਕਾਂਗਰਸ ਵਲੋਂ...
    • e 20 rumors abound truth elusive
      ਈ-20 : ਅਫ਼ਵਾਹਾਂ ਦੀ ਭਰਮਾਰ, ਸੱਚ ਦਰਕਿਨਾਰ
    • the young generation trapped in the triangle of teacher
      ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ
    • cases of violence increasing in indian court complexes
      ‘ਭਾਰਤੀ ਅਦਾਲਤੀ ਕੰਪਲੈਕਸਾਂ ’ਚ’ ਵਧਦੇ ਜਾ ਰਹੇ ਹਿੰਸਾ ਦੇ ਮਾਮਲੇ!
    • brained naxalites want a weak democracy
      ‘ਦਿਮਾਗੀ ਨਕਸਲੀਆਂ’ ਨੂੰ ਚਾਹੀਦਾ ਕਮਜ਼ੋਰ ਲੋਕਤੰਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +