ਰਈਆ, (ਹਰਜੀਪ੍ਰੀਤ, ਦਿਨੇਸ਼)- ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਤਹਿਸੀਲ ਪ੍ਰਧਾਨ ਪਲਵਿੰਦਰ ਸਿੰਘ ਮਹਿਸਮਪੁਰ, ਦਵਿੰਦਰ ਸਿੰਘ ਵਡਾਲਾ ਤੇ ਸ਼ਿੰਗਾਰਾ ਸਿੰਘ ਸੁਧਾਰ ਦੀ ਪ੍ਰਧਾਨਗੀ ਹੇਠ ਬਲਾਕ ਬੀ. ਡੀ. ਪੀ. ਓ. ਰਈਆ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਮਜ਼ਦੂਰਾਂ ਤੇ ਔਰਤਾਂ ਨੇ ਹਿੱਸਾ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਤੇ ਸੂਬਾ ਕਮੇਟੀ ਮੈਂਬਰ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਦਲਿਤਾਂ 'ਤੇ ਹੋ ਰਹੇ ਜਾਤ-ਪਾਤ ਦੇ ਆਧਾਰ 'ਤੇ ਅੱਤਿਆਚਾਰ ਬੰਦ ਕੀਤੇ ਜਾਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰ ਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ 'ਚ ਵੰਡੀ ਜਾਵੇ, ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਲਈ 5-5 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ, ਮਨਰੇਗਾ ਅਧੀਨ ਦਿੱਤਾ ਜਾਣ ਵਾਲਾ ਕੰਮ ਸਾਰਾ ਸਾਲ ਦਿੱਤਾ ਜਾਵੇ ਤੇ ਇਸ ਦੀ ਦਿਹਾੜੀ 600 ਰੁਪਏ ਕੀਤੀ ਜਾਵੇ ਅਤੇ ਜੌਬ ਕਾਰਡ 'ਚ ਸਾਰੇ ਪਰਿਵਾਰ ਨੂੰ ਸ਼ਾਮਲ ਕੀਤਾ ਜਾਵੇ, ਪਬਲਿਕ ਵੰਡ ਪ੍ਰਣਾਲੀ ਰਾਹੀਂ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਸਬਸਿਡੀ 'ਤੇ ਦਿੱਤੀਆਂ ਜਾਣ ਤੇ ਦਲਿਤਾਂ ਅਤੇ ਗਰੀਬਾਂ 'ਤੇ ਪੁਲਸ ਜਬਰ ਬੰਦ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਸ਼ਰਮਾ ਮੱਦ, ਸੁਖਦੇਵ ਸਿੰਘ ਰਈਆ, ਜਸਵੰਤ ਸਿੰਘ ਬਾਬਾ ਬਕਾਲਾ, ਹਰਦੇਵ ਸਿੰਘ ਬੁਤਾਲਾ, ਬਚਨ ਸਿੰਘ ਲੋਹਗੜ੍ਹ, ਮਿੰਟੂ ਵਜ਼ੀਰ ਭੁੱਲਰ, ਬਲਵਿੰਦਰ ਸਿੰਘ, ਵਿਨੋਦ ਕੁਮਾਰ ਖਿਲਚੀਆਂ, ਲਖਵਿੰਦਰ ਸਿੰਘ ਦਾਊਦ, ਜਗਰੂਪ ਸਿੰਘ ਉਦੋਨੰਗਲ, ਗੁਰਦੀਪ ਸਿੰਘ ਦਾਊਦ, ਹਰਭਜਨ ਸਿੰਘ ਫੱਤੂਵਾਲ ਆਦਿ ਮੌਜੂਦ ਸਨ।
ਵੱਲਾ ਮੰਡੀ ਦੇ ਅਣਗਿਣਤ ਰੇਹੜੀ-ਫੜ੍ਹੀ ਵਾਲਿਆਂ ਦੀ ਰੋਟੀ 'ਤੇ ਖਤਰਾ
NEXT STORY