ਅੰਮ੍ਰਿਤਸਰ, (ਨੀਰਜ)- ਵੱਲਾ ਮੰਡੀ 'ਚ ਪਿਛਲੇ ਕਈ ਸਾਲਾਂ ਤੋਂ ਰੇਹੜੀ-ਫੜ੍ਹੀ ਲਾ ਕੇ ਆਪਣਾ ਪਰਿਵਾਰ ਪਾਲਣ ਵਾਲੇ 300 ਤੋਂ ਵੱਧ ਸਬਜ਼ੀ ਅਤੇ ਫਲ ਵਿਕਰੇਤਾਵਾਂ ਦੀ ਰੋਜ਼ੀ-ਰੋਟੀ 'ਤੇ ਸੰਕਟ ਛਾ ਗਏ ਹਨ ਕਿਉਂਕਿ ਮੰਡੀ ਬੋਰਡ ਵੱਲੋਂ ਮੰਡੀ ਨੂੰ ਮੌਜੂਦਾ ਸਥਾਨ ਤੋਂ ਕਿਸੇ ਦੂਜੇ ਸਥਾਨ 'ਤੇ ਸ਼ਿਫਟ ਕੀਤਾ ਜਾ ਰਿਹਾ ਹੈ।
ਇਸ ਮੌਕੇ ਰੇਹੜੀ-ਫੜ੍ਹੀ ਲਾਉਣ ਵਾਲੇ ਲੋਕਾਂ 'ਚ ਨੰਦ ਲਾਲ, ਮਦਨ ਲਾਲ, ਦੀਪਕ ਕੁਮਾਰ, ਰਿੰਕੂ, ਦਲਜੀਤ ਸਿੰਘ, ਨਰਿੰਦਰ ਕੁਮਾਰ, ਰਿੰਕੂ ਕਾਲੜਾ, ਡਿੰਕੀ, ਘਨ੍ਹੱਈਆ ਲਾਲ, ਨੰਦ ਕੁਮਾਰ, ਪਿੰਟੂ, ਵਿਸ਼ਾਲ, ਪੱਪੂ, ਗੌਤਮ, ਅਮਿਤ, ਕਾਕਾ, ਸ਼ਾਮ, ਰਮੇਸ਼, ਬਲਬੀਰ, ਸੰਨੀ, ਵਿੱਕੀ, ਰਾਜੂ ਤੇ ਹੋਰਨਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਫਲ ਤੇ ਸਬਜ਼ੀਆਂ ਵੇਚ ਕੇ ਆਪਣਾ ਰੁਜ਼ਗਾਰ ਚਲਾ ਰਹੇ ਹਨ ਅਤੇ ਇਸ ਦੇ ਲਈ ਬਾਕਾਇਦਾ ਮਾਰਕੀਟ ਕਮੇਟੀ ਨੂੰ ਫੀਸ ਵੀ ਦਿੱਤੀ ਜਾ ਰਹੀ ਹੈ ਪਰ ਹੁਣ ਵਿਭਾਗ ਵੱਲੋਂ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ।
ਦੂਜੇ ਪਾਸੇ ਵੱਲਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਹਾਈ ਕੋਰਟ 'ਚ ਮੰਗ ਦਰਜ ਕੀਤੀ ਸੀ ਕਿ ਰੇਹੜੀ-ਫੜ੍ਹੀ ਵਾਲਿਆਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਦੀ ਪਾਰਕਿੰਗ ਦੇ ਸਾਹਮਣੇ ਨਾਜਾਇਜ਼ ਤੌਰ 'ਤੇ ਬਿਠਾਇਆ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਐਸੋਸੀਏਸ਼ਨ ਦੇ ਪੱਖ ਵਿਚ ਆਦੇਸ਼ ਦੇ ਦਿੱਤੇ। ਇਸ ਸਬੰਧੀ ਜ਼ਿਲਾ ਮੰਡੀ ਅਫਸਰ ਸਵਰਨ ਸਿੰਘ ਨੇ ਕਿਹਾ ਕਿ ਰੇਹੜੀ-ਫੜ੍ਹੀ ਵਾਲਿਆਂ ਨੂੰ ਉਜਾੜਿਆ ਨਹੀਂ ਜਾ ਰਿਹਾ ਸਗੋਂ ਕਿਸੇ ਦੂਜੇ ਸਥਾਨ 'ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਹਾਈ ਕੋਰਟ ਵੱਲੋਂ ਇਨ੍ਹਾਂ ਨੂੰ ਕਿਸੇ ਦੂਜੇ ਸਥਾਨ 'ਤੇ ਬਦਲਣ ਦੇ ਆਦੇਸ਼ ਦਿੱਤੇ ਗਏ ਹਨ। ਵੀਰਵਾਰ ਨੂੰ ਡਰਾਅ ਦੁਆਰਾ ਲਗਭਗ 250 ਰੇਹੜੀ-ਫੜ੍ਹੀ ਵਾਲਿਆਂ ਨੂੰ ਸਥਾਨ ਅਲਾਟ ਕੀਤੇ ਜਾਣਗੇ।
ਮੰਗਾਂ ਦੀ ਪ੍ਰਵਾਨਗੀ ਲਈ ਸੀਵਰਮੈਨਾਂ ਨੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
NEXT STORY