ਫਗਵਾੜਾ, (ਜਲੋਟਾ)— ਭਾਰਤੀ ਸੁਪਰੀਮ ਕੋਰਟ ਵੱਲੋਂ ਐੱਸ. ਸੀ./ਐੱਸ. ਟੀ. ਐਕਟ 1989 ਦੀ ਦੁਰਵਰਤੋਂ ਨੂੰ ਰੋਕਣ ਦੇ ਮਨੋਰਥ ਨਾਲ ਦਿੱਤੀਆਂ ਡਾਇਰੈਕਸ਼ਨਾਂ ਦੇ ਵਿਰੋਧ ਵਿਚ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਬੀ. ਜੇ. ਪੀ. ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਸਮੂਹ ਸੈਨਾ ਵਰਕਰ ਡਾ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਵਿਖੇ ਇਕੱਠੇ ਹੋਏ ਅਤੇ ਰੋਸ ਮਾਰਚ ਕਰਦੇ ਹੋਏ ਜੀ. ਟੀ. ਚੌਕ ਪੁੱਜੇ, ਜਿਥੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੁਤਲਾ ਸਾੜਿਆ।
ਰਾਸ਼ਟਰਪਤੀ ਦੇ ਨਾਂ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ
ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ ਤੇ ਸਮੂਹ ਵਰਕਰ ਤਹਿਸੀਲ ਕੰਪਲੈਕਸ ਪੁੱਜੇ, ਜਿਥੇ ਐੱਸ. ਡੀ. ਐੱਮ. ਫਗਵਾੜਾ ਜਯੋਤੀ ਬਾਲਾ ਮੱਟੂ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਇਕ ਮੰਗ-ਪੱਤਰ ਦਿੱਤਾ ਗਿਆ। ਹਰਭਜਨ ਸੁਮਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਐੱਸ. ਸੀ./ਐੱਸ. ਟੀ. ਐਕਟ ਖਿਲਾਫ ਫੈਸਲਾ ਦੇਣ ਤੋਂ ਪਹਿਲਾਂ ਦੋ ਵਾਰ ਸੈਂਟਰ ਸਰਕਾਰ ਨੂੰ ਨੋਟਿਸ ਭੇਜਿਆ ਪਰ ਕੇਂਦਰ ਸਰਕਾਰ ਨੇ ਨਾ ਹੀ ਉਕਤ ਐਕਟ ਦੇ ਹੱਕ ਵਿਚ ਕੋਈ ਜਵਾਬ ਦਾਖਲ ਕੀਤਾ ਤੇ ਨਾ ਹੀ ਪੈਰਵਾਈ ਕਰਨ ਲਈ ਅਟਾਰਨੀ ਜਨਰਲ ਆਫ ਇੰਡੀਆ ਨੂੰ ਭੇਜਿਆ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦਲਿਤਾਂ ਦੇ ਮਾਣ ਸਨਮਾਨ ਦੀ ਰਾਖੀ ਕਰਨ ਵਾਲੇ ਐੱਸ. ਸੀ./ਐੱਸ. ਟੀ. ਐਕਟ ਨੂੰ ਇਕ ਸਾਜ਼ਿਸ਼ ਅਧੀਨ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਨਾਂ ਦਿੱਤੇ ਮੰਗ ਪੱਤਰ ਵਿਚ ਉਕਤ ਫੈਸਲੇ 'ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ।
ਇਹ ਸਨ ਹਾਜ਼ਰ
ਰੋਸ ਮੁਜ਼ਾਹਰੇ ਦੌਰਾਨ ਧਰਮਵੀਰ ਚੱਕ ਹਕੀਮ, ਪਵਨ ਬੱਧਣ, ਮਾਨਾ ਬੋਧ, ਜਸਵਿੰਦਰ ਬੋਧ, ਸੰਦੀਪ ਕੌਂਲਸਰ, ਗੋਪੀ ਚੱਕ ਹਕੀਮ, ਜਸਵਿੰਦਰ ਜਗਤਪੁਰ ਜੱਟਾਂ, ਪ੍ਰਦੀਪ ਮੱਲ, ਪ੍ਰਦੀਪ ਅੰਬੇਡਕਰੀ, ਅਜੈਬ ਸਿੰਘ, ਵਿਨੇ ਬੰਟੀ ਤੋਂ ਇਲਾਵਾ ਗੁਰੂ ਰਵਿਦਾਸ ਫੋਰਸ ਪੰਜਾਬ ਦੇ ਪ੍ਰਧਾਨ ਯਸ਼ ਬਰਨਾ ਹਾਜ਼ਰ ਸਨ।
ਅਲਟਰਾ ਸਾਊਂਡ ਦੀ ਰਿਪੋਰਟ 'ਚ ਦੱਸਿਆ ਗਰਭ 'ਚ ਪਲ ਰਹੇ 2 ਬੱਚੇ, ਪੈਦਾ ਹੋਇਆ 1
NEXT STORY