ਅੰਮ੍ਰਿਤਸਰ,(ਗੁਰਿੰਦਰ ਸਿੰਘ ਬਾਠ)- ਪੰਜਾਬ 'ਚੋਂ ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੀ ਐਸ. ਟੀ. ਐਫ ਦੇ ਮੁੱਖੀ ਸ਼੍ਰੀ ਹਰਪ੍ਰੀਤ ਸਿੰਘ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਆਈ. ਜੀ. ਬਾਰਡਰ ਰੇਂਜ (ਐਸ. ਟੀ. ਐਫ) ਸ਼੍ਰੀ ਕੌਸ਼ਤੁਭ ਸ਼ਰਮਾ ਦੀ ਯੋਜਨਾਬੰਦੀ ਅਤੇ ਸਹਾਇਕ ਇੰਸਪੈਕਟਰ ਜਨਰਲ ਸ਼੍ਰੀ ਰਛਪਾਲ ਸਿੰਘ ਦੀ ਅਗਵਾਈ ਹੇਠ ਕੰਮ ਕਰਦੇ ਡੀ. ਐਸ. ਪੀ ਸ਼੍ਰੀ ਵਰਿੰਦਰ ਮਹਾਜਨ ਨੇ 2 ਵੱਖ-ਵੱਖ ਉਪਰੇਸ਼ਨਾਂ 'ਚ 3 ਮੁਲਜ਼ਮਾਂ ਕੋਲੋਂ 8 ਕਿੱਲੋ 690 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਸ. ਰਛਪਾਲ ਸਿੰਘ ਏ. ਆਈ. ਜੀ. ਨੇ ਦੱਸਿਆ ਕਿ 30 ਅਪ੍ਰੈਲ ਨੂੰ ਐਸ. ਟੀ. ਐਫ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਐਸ. ਟੀ. ਐਫ ਦੇ ਐਸ. ਏ. ਐਸ. ਨਗਰ ਵਿਖੇ ਮੁਖਬਰੀ ਦੇ ਅਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਕਿ ਪਾਕਿਸਤਾਨ ਤੋਂ ਸਮਗਲਿੰਗ ਹੋਈ ਹੈਰੋਇਨ ਬੀ.ਐਸ.ਐਫ. ਸੈਕਟਰ ਅਜਨਾਲਾ ਦੇ ਖੇਤਰ ਭਾਰਤ-ਪਾਕਿ ਸੀਮਾ 'ਚ ਤਾਰਾਂ ਤੋਂ ਪਾਰ ਲੁਕਾ ਕੇ ਰੱਖੀ ਹੋਈ ਹੈ। ਡੀ. ਐਸ. ਪੀ. ਵਰਿੰਦਰ ਮਹਾਜਨ ਨੇ ਤਫਤੀਸ਼ ਆਰੰਭ ਕੀਤੀ ਤੇ ਇਸ ਸਬੰਧੀ ਕਰਮ ਸਿੰਘ ਉਰਫ ਗਾਲੂ ਪੁੱਤਰ ਕੁਲਵੰਤ ਸਿੰਘ ਉਰਫ ਭਗਤ ਸਿੰਘ ਵਾਸੀ ਕਮੀਰਪੁਰ ਚੱਕ ਬਾਲਾ ਥਾਣਾ ਰਮਦਾਸ ਨੂੰ ਕੱਲ•ਗ੍ਰਿਫਤਾਰ ਕੀਤਾ। ਇਸ ਦੀ ਨਿਸ਼ਾਨਦੇਹੁ'ਤੇ ਬੀ. ਐਸ. ਐਫ. ਦੀ ਮਦਦ ਨਾਲ ਖੇਤਾਂ 'ਚੋਂ 6 ਕਿੱਲੋ 690 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ।
ਉਨ੍ਹਾਂ ਦੱਸਿਆ ਕਿ ਇਸੇ ਵਕਤ ਹੀ ਸਾਡੀ ਟੀਮ ਨੂੰ ਸੂਹ ਮਿਲੀ ਕਿ ਗੁਰਵਿੰਦਰ ਸਿੰਘ ਉਰਫ ਮਾਨ ਸਿੰਘ ਵਾਸੀ ਜੱਜੇਆਣੀ ਥਾਣਾ ਮਜੀਠਾ ਅਤੇ ਸੰਦੀਪ ਸਿੰਘ ਉਰਫ ਸੋਨੂੰ ਪਿੰਡ ਕੋਟ ਧਰਮ ਚੰਦ ਖੁਰਦ ਥਾਣਾ ਝਬਾਲ ਸਕਾਰਪਿਉ ਗੱਡੀ ਨੰਬਰ ਪੀ ਬੀ 07 ਯੂ 9327 'ਚ ਹੈਰੋਇਨ ਸਪਲਾਈ ਕਰਨ ਲਈ ਰਮਦਾਸ ਤੋਂ ਅਨਜਾਲਾ ਨੂੰ ਆ ਰਹੇ ਹਨ। ਇਸ ਇਤਲਾਹ ਉਤੇ ਏ. ਐਸ. ਆਈ. ਕੁਲਵਿੰਦਰ ਸਿੰਘ, ਏ ਐਸ ਆਈ ਸੁਰਜੀਤ ਸਿੰਘ, ਏ ਐਸ ਆਈ ਕਸ਼ਮੀਰ ਸਿੰਘ, ਏ ਐਸ ਆਈ ਦਿਲਬਾਗ ਸਿੰਘ ਅਤੇ ਏ ਐਸ ਆਈ ਗੁਰਸੇਵਕ ਸਿੰਘ ਵੱਲੋਂ ਗੁੱਜਰਪੁਰਾ ਨੇੜੇ ਨਾਕਾਬੰਦੀ ਕਰ ਲਈ ਗਈ। ਡੀ ਐਸ ਪੀ ਵਰਿੰਦਰ ਮਹਾਜਨ ਵੀ ਮੌਕੇ 'ਤੇ ਪੁੱਜ ਗਏ।
ਐਸ. ਟੀ. ਐਫ ਟੀਮ ਨੇ ਗੱਡੀ ਆਉਂਦੀ ਵੇਖ ਰੁੱਕਣ ਦਾ ਇਸ਼ਾਰਾ ਕੀਤਾ, ਪਰ ਕਥਿਤ ਦੋਸ਼ੀਆਂ ਨੇ ਗੱਡੀ ਰੋਕਣ ਦੀ ਥਾਂ ਟੀਮ ਮੈਂਬਰਾਂ 'ਤੇ ਚੜਾਉਣ ਦਾ ਯਤਨ ਕੀਤਾ ਤੇ ਐਸ. ਟੀ. ਐਫ ਟੀਮ ਨੇ ਸੜਕ ਕਿਨਾਰੇ ਛਾਲਾਂ ਮਾਰ ਕੇ ਜਾਨ ਬਚਾਈ। ਏ. ਐਸ. ਆਈ. ਦਿਲਬਾਗ ਸਿੰਘ ਨੇ ਸਕਾਰਪਿਉ ਦਾ ਪਿੱਛਾ ਕਰਦੇ ਆਪਣੀ ਗੱਡੀ ਅੱਗੇ ਲਗਾ ਲਈ, ਪਰ ਸਮਗਲਰਾਂ ਨੇ ਗੱਡੀ ਰੋਕਣ ਦੀ ਥਾਂ ਐਸ. ਟੀ. ਐਫ ਦੀ ਟੀਮ ਦੀ ਗੱਡੀ ਨੂੰ ਟੱਕਰ ਮਾਰੀ ਤੇ ਫਿਰ ਗੱਡੀ ਭਜਾ ਲਈ। ਡੀ. ਐਸ. ਪੀ ਵਰਿੰਦਰ ਮਹਾਜਨ ਅਤੇ ਟੀਮ ਨੇ ਸਵੈ ਰੱਖਿਆ ਲਈ ਕਥਿਤ ਦੋਸ਼ੀਆਂ ਦੀ ਗੱਡੀ ਦੇ ਟਾਇਰਾਂ ਵੱਲ ਗੋਲੀਆਂ ਵੀ ਮਾਰੀਆਂ। ਇਸ ਤਰਾਂ ਕਰੀਬ 20-25 ਮਿੰਟ ਦੇ ਪਿੱਛੇ ਮਗਰੋਂ ਚੱਕ ਮਿਸ਼ਰੀ ਥਾਂ ਨੇੜੇ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਗੱਡੀ 'ਚੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ। ਸਕਾਰਪਿਉ ਚਾਲਕ ਸੰਦੀਪ ਸਿੰਘ ਉਰਫ ਸੋਨੂੰ ਦੀ ਖੱਬੀ ਲੱਤ ਵਿਚ ਗੋਲੀ ਲੱਗਣ ਕਾਰਨ ਉਸ ਨੂੰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸਦਾ ਸਾਥੀ ਗੁਰਵਿੰਦਰ ਸਿੰਘ ਪੁਲਸ ਦੀ ਗ੍ਰਿਫਤ 'ਚ ਹੈ। ਦੋਸ਼ੀਆਂ 'ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ।
ਕੁਆਰੰਟਾਈਨ ਸੈਂਟਰ ਵਿਚ ਲੋਕਾਂ ਦੇ ਸੈਂਪਲ ਲੈ ਰਹੇ ਸਿਹਤ ਕਰਮਚਾਰੀ ਹੋਏ ਬੇਹੋਸ਼
NEXT STORY