ਬੁਢਲਾਡਾ (ਮਨਚੰਦਾ, ਮਨਜੀਤ)-ਐੱਸ. ਜੀ. ਪੀ. ਸੀ. ਅਧੀਨ ਕਾਲਜਾਂ ਨੂੰ ਰਾਸ਼ਟਰ ਅਤੇ ਵਿਸ਼ਵ ਪੱਧਰੀ ਤਰੱਕੀ 'ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਪਲੇਠੀ ਫੇਰੀ ਦੌਰਾਨ ਪਿੰਡ ਬੋੜਾਵਾਲ ਵਿਖੇ ਆਪਣੀ ਭੈਣ ਜਸਵਿੰਦਰ ਕੌਰ ਬੋੜਾਵਾਲ ਦੀ ਸਿਹਤ ਦਾ ਹਾਲ ਪੁੱਛਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਆਪਣੇ ਸਕੂਲਾਂ-ਕਾਲਜਾਂ ਨੂੰ 100 ਫੀਸਦੀ ਆਨਲਾਈਨ ਕਰਨ ਦਾ ਟੀਚਾ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਅੱਜ ਸ਼੍ਰੋਮਣੀ ਕਮੇਟੀ ਸਿੱਖੀ ਦੀ ਭਲਾਈ ਲਈ ਕਾਰਜਸ਼ੀਲ ਹੋਣ ਦੇ ਨਾਲ-ਨਾਲ ਵਿੱਦਿਅਕ ਖੇਤਰ 'ਚ ਵੀ ਇਕ ਸਿਰਮੌਰ ਸੰਸਥਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅਤੇ ਬਾਹਰਲੇ ਵਿਦੇਸ਼ਾਂ ਵਿਚ ਸਿੱਖੀ ਦਾ ਪੂਰਾ ਪ੍ਰਚਾਰ ਕਰਨ 'ਚ ਸ਼੍ਰੋਮਣੀ ਕਮੇਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਭੈਣ ਜਸਵਿੰਦਰ ਕੌਰ, ਗੁਰਨਾਮ ਸਿੰਘ ਯੂਥ ਆਗੂ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸ਼੍ਰੋਮਣੀ ਕਮੇਟੀ ਦੇ ਸੈਕਟਰੀ ਵਿਜੇ ਸਿੰਘ, ਨਵਇੰਦਰ ਸਿੰਘ ਲੌਂਗੋਵਾਲ, ਏ. ਡੀ. ਸੀ. ਗੁਰਵਿੰਦਰ ਸਿੰਘ ਸਰਾਓਂ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਥੇਦਾਰ ਬਿੱਕਰ ਸਿੰਘ, ਯੂਥ ਆਗੂ ਜਸਵੀਰ ਸਿੰਘ, ਬਲਰਾਜ ਸਿੰਘ ਧਲੇਵਾਂ, ਸਰਪੰਚ ਸੂਰਤਾ ਸਿੰਘ ਬੋੜਾਵਾਲ, ਡਾ. ਗੁਰਲਾਲ ਸਿੰਘ ਧਲੇਵਾਂ, ਉਦੇ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।
ਸਬ-ਵੇ ਬਣਾਉਣ ਲਈ ਸ਼ਤਾਬਦੀ ਸਮੇਤ ਕਈ ਟਰੇਨਾਂ ਦੇ ਰੂਟ ਬਦਲੇ
NEXT STORY