ਸ਼ੇਰਪੁਰ (ਅਨੀਸ਼): ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਪੁਲਸ ਦੀ ਭੂਮਿਕਾ ਅਹਿਮ ਰਹੀ ਹੈ ਅਤੇ ਇਸ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਦਾ ਅਗਾਜ਼ ਕੀਤਾ ਗਿਆ ਸੀ। ਇਸ ਵਿਚ ਪੰਜਾਬ ਪੁਲਸ ਦੇ ਹੋਣਹਾਰ ਪੁਲਸ ਅਫਸਰ ਮਨਦੀਪ ਸਿੰਘ ਸਿੱਧੂ ਨੇ ਇਕ ਲੱਖ 73 ਹਜ਼ਾਰ 476 ਅੰਕ ਪ੍ਰਾਪਤ ਕਰਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਹ ਵੀ ਪੜ੍ਹੋ: ਪਿਆਰ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼
ਜ਼ਿਕਰਯੋਗ ਹੈ ਕਿ ਸ: ਸਿੱਧੂ ਦੀ ਅਗਵਾਈ 'ਚ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਮਿਸ਼ਨ ਫਤਿਹ ਦੇ ਯੋਧਿਆਂ ਨੇ ਵਢਮੁੱਲਾ ਯੋਗਦਾਨ ਪਾਇਆ ਹੈ। ਸ: ਸਿੱਧੂ ਦੀ ਇਸ ਪ੍ਰਾਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਅੰਕਿਤ ਬਾਂਸਲ, ਡੀ.ਐੱਸ.ਪੀ ਕ੍ਰਿਸ਼ਨ ਕੁਮਾਰ ਪਾਂਥੈ ,ਡੀ.ਐੱਸ.ਪੀ. ਮੋਹਿਤ ਅਗਰਵਾਲ, ਇੰਸ: ਰਣਜੀਤ ਸਿੰਘ ਬਹਿਣੀਵਾਲ, ਇੰਸ: ਰਣਵੀਰ ਸਿੰਘ, ਸਬ ਇੰਸ: ਜਸਪ੍ਰੀਤ ਕੌਰ, ਸਬ ਇੰਸ: ਰਾਜਨਦੀਪ ਕੌਰ, ਸਬ ਇੰਸ: ਮਨਪ੍ਰੀਤ ਕੌਰ ਤੂਰ ਅਤੇ ਸਬ ਇੰਸ: ਹਰਸ਼ਜੋਤ ਕੌਰ ਤੂਰ ਨੇ ਵਧਾਈ ਦਿੱਤੀ।
ਇਹ ਵੀ ਪੜ੍ਹੋ: ਨੌਜਵਾਨ ਦਾ ਮ੍ਰਿਤਕ ਸਰੀਰ ਧੁੱਪ ਵਿਚ ਰਿਹਾ ਸੜਦਾ, ਰਿਸ਼ਤੇਦਾਰਾਂ ਨੇ ਡਾਕਟਰਾਂ 'ਤੇ ਲਾਏ ਲਾਪਰਵਾਹੀ ਦੇ ਦੋਸ਼
ਸ਼ਰਮਨਾਕ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਨੌਜਵਾਨਾਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ
NEXT STORY