ਮੋਗਾ (ਵਿਪਨ) : ਅਕਾਲੀ ਦਲ 'ਚੋਂ ਮੁਅੱਤਲ ਕੀਤੇ ਗਏ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਤੋਂ ਅਕਾਲੀ ਦਲ ਨੂੰ ਛੁਡਾਉਣ ਲਈ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਵਿੱਢੀ ਹੋਈ ਹੈ। ਮੋਗਾ ਪਹੁੰਚੇ ਢੀਂਡਸਾ ਨੇ ਅਗਲੀ ਰਣਨੀਤੀ ਬਾਰੇ ਦੱਸਦਿਆਂ ਕਿਹਾ ਕਿ ਅਕਾਲੀ ਅਤੇ ਐੱਸ. ਜੀ. ਪੀ. ਸੀ. ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਤਿੰਨ ਗਰੁੱਪ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਨ। ਇਹ ਤਿੰਨ ਗੁਰੱਪ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ 1920 ਅਤੇ ਇਕ ਉਨ੍ਹਾਂ ਦਾ ਆਪਣਾ ਗਰੁੱਪ ਹੈ। ਢੀਂਡਸਾ ਨੇ ਖੁਲਾਸਾ ਕੀਤਾ ਕਿ ਮਾਰਚ ਮਹੀਨੇ ਵਿਚ ਕਈ ਅਕਾਲੀ ਲੀਡਰ ਬਾਦਲਾਂ ਦਾ ਸਾਥ ਛੱਡ ਕੇ ਉਨ੍ਹਾਂ ਦੀ ਹਿਮਾਇਤ ਵਿਚ ਆਉਣਗੇ।
ਢੀਂਡਸਾ ਨੇ ਆਖਿਆ ਕਿ ਅਕਾਲੀ ਦਲ ਵਿਚ ਚੱਲ ਰਹੀ ਡਿਕਟੇਟਰਸ਼ਿਪ ਨੂੰ ਖਤਮ ਕਰਨਾ ਅਤੇ ਅਕਾਲੀ ਦਲ ਨੂੰ ਉਸ ਦੇ ਅਸਲ ਸਿਧਾਂਤਾਂ 'ਤੇ ਲੈ ਕੇ ਆਉਣਾ ਹੀ ਉਨ੍ਹਾਂ ਦਾ ਅਸਲ ਮਕਸਦ ਹੈ ਅਤੇ ਇਸ ਲਈ ਉਹ ਬਾਦਲਾਂ ਤੋਂ ਵੱਖ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ 2% ਵੀ ਨਹੀਂ ਚਾਹੁੰਦੇ ਕਿ ਕੋਈ ਲੀਡਰ ਆਪਣੇ ਤੌਰ 'ਤੇ ਫੈਸਲਾ ਲਵੇ, ਇਹੋ ਕਾਰਨ ਹੈ ਕਿ ਜਥੇਦਾਰ ਤੋਤਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਭਾਜਪਾ ਦੇ ਨਾਲ ਹਨ ਅਤੇ ਨਾ ਹੀ ਕਾਂਗਰਸ ਦੇ ਉਨ੍ਹਾਂ ਨੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਆਵਾਜ਼ ਚੁੱਕੀ ਹੈ।
ਮਾਤਾ ਗੁਜਰੀ ਕਾਲਜ 'ਚ 52ਵੀਂ ਐਥਲੈਟਿਕਸ ਮੀਟ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹੋਈ ਸ਼ੁਰੂ
NEXT STORY