ਚੰਡੀਗੜ੍ਹ (ਕਮਲ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਦਿੱਤੇ ਬਿਆਨ ਕਿ ਕਰਤਾਰਪੁਰ ਸਾਹਿਬ ਈਵੈਂਟ ਦਰਅਸਲ ਇਮਰਾਨ ਖਾਨ ਦੀ ਗੁਗਲੀ ਸੀ, ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕੁਰੈਸ਼ੀ ਦੇ ਇਸ ਬਿਆਨ ਨਾਲ ਪਾਕਿਸਤਾਨ ਦੀ ਅਸਲੀ ਮਨਸ਼ਾ ਉਜਾਗਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦਾ ਕਿਉਂਕਿ ਉਸ ਦੀ ਕੱਟੜਵਾਦੀ ਸੋਚ ਭਾਰਤ ਪ੍ਰਤੀ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੁਰੈਸ਼ੀ ਦਾ ਬਿਆਨ ਚਲਾਕੀ ਭਰਪੂਰ ਅਤੇ ਨਫਰਤ ਪੈਦਾ ਕਰਨ ਵਾਲਾ ਹੈ। ਇਸ ਨਾਲ ਜਿਥੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ, ਉਥੇ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਨਿੱਜੀ ਦੋਸਤ ਇਮਰਾਨ ਖਾਨ ਦੇ ਸੱਦੇ ਉੱਤੇ ਪਾਕਿਸਤਾਨ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨ ਦੀਆਂ ਕੋਝੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਵਾਕਫ ਸਨ। ਇਸੇ ਕਰਕੇ ਉਨ੍ਹਾਂ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੱਲੋਂ ਸੁੱਟੀ ਗੁਗਲੀ 'ਚ ਫਸਣ ਵਾਲਾ ਨਹੀਂ, ਪਾਕਿ ਦੇ ਵਿਦੇਸ਼ ਮੰਤਰੀ ਨੂੰ ਇਹ ਭੁਲੇਖਾ ਦਿਲੋਂ ਕੱਢ ਦੇਣਾ ਚਾਹੀਦਾ ਹੈ।
ਫੌਜ ਦੀ ਭਰਤੀ 'ਚ ਨੌਜਵਾਨ ਦਿਖਾ ਰਹੇ ਹਨ ਆਪੋ-ਆਪਣੇ ਜੌਹਰ (ਵੀਡੀਓ)
NEXT STORY