ਨਾਭਾ (ਸੁਸ਼ੀਲ ਜੈਨ): ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਸਤੰਬਰ-ਅਕਤੂਬਰ ਮਹੀਨੇ ਜਾਂ ਕਿਸੇ ਵੀ ਸਮੇਂ ਹੋ ਸਕਦੀਆਂ ਹਨ, ਜਿਸ ਲਈ ਅਸੀਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਵਰਨਣਯੋਗ ਹੈ ਕਿ 23 ਮਾਰਚ ਨੂੰ ਪੰਜਾਬ ਦੀਆਂ 127 ਨਗਰ ਕੌਂਸਲਾਂ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀ ਨਿਰਧਾਰਿਤ ਮਿਆਦ ਖਤਮ ਹੋ ਗਈ ਸੀ ਅਤੇ ਕੌਂਸਲਾਂ ਦਾ ਚਾਰਜ ਹੁਣ ਐੱਸ. ਡੀ.ਐਮਜ਼ ਪਾਸ ਹੈ।
ਇਹ ਵੀ ਪੜ੍ਹੋ: ਗਰੀਬ ਦੇ ਮਕਾਨ ਦੀ ਛੱਤ ਡਿੱਗਣ ਕਾਰਨ 1 ਬੱਚੇ ਦੀ ਮੌਤ,ਦੂਜੇ ਦੇ ਇਲਾਜ ਲਈ ਨਹੀਂ ਹਨ ਪੈਸੇ
ਇਕ ਹੋਰ ਸਵਾਲ ਦੇ ਜਵਾਬ 'ਚ ਧਰਮਸੌਤ ਨੇ ਕਿਹਾ ਕਿ ਬਾਦਲ ਤੇ ਢੀਂਡਸਾ ਪਰਿਵਾਰ ਦੀ ਆਪਸੀ ਲੜਾਈ ਦਾ ਮੁੱਖ ਕਾਰਨ ਬੇਟਿਆਂ ਨੂੰ ਸੀ. ਐਮ. ਦੀ ਕੁਰਸੀ ਲਈ ਅੱਗੇ ਕਰਨਾ ਹੈ। ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਬਣੇ ਜਦੋਂ ਕਿ ਢੀਂਡਸਾ ਚਾਹੁੰਦੇ ਹਨ ਕਿ ਮੇਰਾ ਬੇਟਾ ਪਰਮਿੰਦਰ ਸੀ. ਐਮ. ਬਣੇ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਅਕਲੀ ਆਗੂ ਆਪਸ 'ਚ ਲੜਦੇ ਹਨ ਅਤੇ ਇਨ੍ਹਾਂ ਨੂੰ ਮੋਰਚੇ ਯਾਦ ਆ ਜਾਂਦੇ ਹਨ ਪਰ ਸੱਤਾ ਪ੍ਰਾਪਤ ਕਰਕੇ ਸਿਰਫ ਪਰਿਵਾਰਵਾਦ ਹੀ ਯਾਦ ਰਹਿੰਦਾ ਹੈ। ਪੰਜਾਬ ਵਾਸੀ 2017 ਚੋਣਾਂ ਵਿਚ ਇਨ੍ਹਾਂ ਨੂੰ ਕਰਾਰੀ ਹਾਰ ਦੇ ਚੁੱਕੇ ਹਨ। ਹੁਣ ਅਕਾਲੀ ਦਲ ਸੱਤਾ ਪ੍ਰਾਪਤੀ ਦੇ ਸੁਪਨੇ ਲੈਣੇ ਬੰਦ ਕਰ ਦਵੇ। ਜੰਗਲਾਤ ਮੰਤਰੀ ਧਰਮਸੌਤ ਨੇ ਅੱਗੇ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਜੇ ਲੋੜ ਪਈ ਤਾਂ ਸਾਡੀ ਸਰਕਾਰ ਹੋਰ ਸਖ਼ਤੀ ਕਰ ਸਕਦੀ ਹੈ ਕਿਉਂਕਿ ਕੈ. ਅਮਰਿੰਦਰ ਸਿੰਘ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਗੌਤਮ ਬਾਤਿਸ਼ ਐਡਵੋਕੇਟ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ
12 ਸਾਲਾ ਬੱਚੇ ਸਮੇਤ ਪਠਾਨਕੋਟ 'ਚ 6 ਹੋਰ ਲੋਕ 'ਕੋਰੋਨਾ' ਪਾਜ਼ੇਟਿਵ
NEXT STORY