ਮੋਹਾਲੀ (ਪਰਦੀਪ) : ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਵੀ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਨਾਂ ਆ ਗਿਆ ਹੈ, ਜਿਸ ਕਾਰਨ ਉਹ ਹੋਰ ਵੀ ਮੁਸੀਬਤ ’ਚ ਘਿਰ ਗਏ ਹਨ। ਵਿਜੀਲੈਂਸ ਬਿਊਰੋ, ਜਿਸ ਨੇ ਸਾਬਕਾ ਕਾਂਗਰਸੀ ਆਗੂ ਨੂੰ ਜੰਗਲਾਤ ਘਪਲੇ ਵਿਚ ਗ੍ਰਿਫ਼ਤਾਰ ਕੀਤਾ ਹੈ, ਨੇ ਕਿਹਾ ਕਿ ਬਿਊਰੋ ਦੀ ਹਿਰਾਸਤ ਵਿਚ ਪੁੱਛਗਿਛ ਦੌਰਾਨ ਰੇਤ ਦੀ ਨਾਜਾਇਜ਼ ਮਾਈਨਿੰਗ ਵਿਚ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਸ਼ੁੱਕਰਵਾਰ ਸਾਧੂ ਸਿੰਘ ਧਰਮਸੌਤ ਨੂੰ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦੇ ਪੁਲਸ ਰਿਮਾਂਡ ਵਿਚ 13 ਜੂਨ ਤਕ ਵਾਧਾ ਕਰ ਦਿੱਤਾ ਗਿਆ। ਧਰਮਸੌਤ ਸਮੇਤ ਉਨ੍ਹਾਂ ਦੇ ਓ. ਐੱਸ. ਡੀ. ਚਮਕੌਰ ਸਿੰਘ ਅਤੇ ਇਕ ਹੋਰ ਵਿਅਕਤੀ ਦਾ ਰਿਮਾਂਡ ਵੀ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਬਿਊਰੋ ਨੇ ਦੋਸ਼ ਲਾਇਆ ਕਿ ਉਹ ਜੰਗਲਾਤ ਘਪਲੇ ਸਬੰਧੀ ਪੁੱਛਗਿਛ ਵਿਚ ਕਥਿਤ ਤੌਰ ’ਤੇ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਉਸ ਕੋਲੋਂ ਪੁੱਛਗਿਛ ਲਈ ਹੋਰ ਸਮਾਂ ਚਾਹੀਦਾ ਹੈ। ਵਿਜੀਲੈਂਸ ਬਿਊਰੋ ਨੇ 7 ਜੂਨ ਨੂੰ ਧਰਮਸੌਤ ਨੂੰ ਖੈਰ ਦੇ ਦਰੱਖਤ ਕੱਟਣ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐੱਨ. ਓ. ਸੀ. ਸਬੰਧੀ ਪਰਮਿਟ ਜਾਰੀ ਕਰਨ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਮੋਹਾਲੀ ਦੇ ਡਵੀਜ਼ਨਲ ਫਾਰੈਸਟ ਅਫਸਰ (ਡੀ. ਐੱਫ. ਓ.) ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਹੰਮੀ ਨੇ ਕਥਿਤ ਤੌਰ ’ਤੇ ਬਿਊਰੋ ਨੂੰ ਜੰਗਲਾਤ ਵਿਭਾਗ ਦੀਆਂ ਗਲਤੀਆਂ ਦਾ ਵੇਰਵਾ ਦਿੱਤਾ ਸੀ, ਜਿਸ ਤੋਂ ਬਾਅਦ ਧਰਮਸੌਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ‘ਮਹਾਕਾਲ’ ਪੁਣੇ ’ਚ ਗ੍ਰਿਫ਼ਤਾਰ
ਡੀ. ਐੱਫ. ਓ. ਗੁਰਅਮਨਪ੍ਰੀਤ ਸਿੰਘ ਨੂੰ ਵੀ ਮੁਲਜ਼ਮ ਬਣਾਇਆ
ਉਥੇ ਹੀ ਵਿਜੀਲੈਂਸ ਵਿਚ ਹੁਣ ਤਕ ਦੀ ਜਾਂਚ ਦੇ ਆਧਾਰ ’ਤੇ ਕੇਸ ਵਿਚ ਡੀ. ਐੱਫ. ਓ. ਗੁਰਅਮਨਪ੍ਰੀਤ ਸਿੰਘ ਨੂੰ ਵੀ ਮੁਲਜ਼ਮ ਬਣਾ ਲਿਆ ਗਿਆ ਹੈ । ਵਿਜੀਲੈਂਸ ਨੇ ਉਸ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਦਲੀਲ ਸੁਣਨ ਤੋਂ ਬਾਅਦ 4 ਦਿਨ ਦੇ ਪੁਲਸ ਰਿਮਾਂਡ ਨੂੰ ਮਨਜ਼ੂਰੀ ਦੇ ਦਿੱਤੀ। ਉਥੇ ਹੀ, ਅਦਾਲਤ ਵਿਚ ਸੁਣਵਾਈ ਲਈ ਲੈ ਕੇ ਜਾਂਦੇ ਸਮੇਂ ਸਾਬਕਾ ਮੰਤਰੀ ਧਰਮਸੌਤ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੇਸ ਵਿਚ ਠੇਕੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਨਾ ਹੋ ਸਕੇ ਨਵਜੋਤ ਸਿੱਧੂ, ਸੋਸ਼ਲ ਮੀਡੀਆ ’ਤੇ ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਚਾਇਤ ਮੰਤਰੀ ਧਾਲੀਵਾਲ ਦਾ ਵੱਡਾ ਇਲਜ਼ਾਮ, ਤ੍ਰਿਪਤ ਬਾਜਵਾ ਨੇ ਕੌਡੀਆਂ ਦੇ ਭਾਅ ਵੇਚੀ ਪੰਚਾਇਤੀ ਜ਼ਮੀਨ
NEXT STORY