ਲੁਧਿਆਣਾ (ਬਹਿਲ) : ਸੋਮਵਾਰ ਤੋਂ ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ-ਦਿੱਲੀ ਦੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਲਾਕਡਾਊਨ ਦੇ ਦੌਰਾਨ 25 ਮਈ ਨੂੰ ਅਲਾਇੰਸ 'ਤੇ ਲੈਂਡ ਕਰੇਗਾ ਅਤੇ 3.25 ਮਿੰਟ 'ਤੇ ਲੁਧਿਆਣਾ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਡਾਇਰੈਕਟਰ ਐੱਸ. ਕੇ. ਸ਼ਰਨ ਨੇ 'ਜਗ ਬਾਣੀ' ਨੂੰ ਦੱਸਿਆ ਕਿ ਹਵਾਬਾਜ਼ੀ ਮਹਿਕਮਾ ਦੀ ਕੋਵਿਡ-19 ਹਿਦਾਇਤਾਂ ਮੁਤਾਬਕ ਸਾਹਨੇਵਾਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੇਸੈਂਜਰਸ ਨੂੰ ਹਵਾਈ ਅੱਡੇ 'ਤੇ ਉਡਾਣ ਤੋਂ 2 ਘੰਟੇ ਪਹਿਲਾਂ ਜਾਂਚ ਕਰਨੀ ਹੋਵੇਗੀ ਅਤੇ ਉਡਾਣ ਦੇ ਮਿੱਥੇ ਸਮੇਂ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ਪੂਰੀ ਤਰ੍ਹਾਂ ਆਪ੍ਰੇਸ਼ਨਲ ਹੋਵੇਗਾ। ਯਾਤਰੀ ਲਈ ਫੇਸ ਮਾਸਕ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਦੀ ਬੋਰਡਿੰਗ ਆਨ ਲਾਈਨ ਸਿਸਟਮ ਨਾਲ ਹੋਵੇਗੀ।
ਇਹ ਵੀ ਪੜ੍ਹੋ : 24 ਘੰਟੇ ਵੀ ਕੋਰੋਨਾ ਮੁਕਤ ਨਹੀਂ ਰਿਹਾ ਮੁਕਤਸਰ, ਪੈਰਾ ਮਿਲਟਰੀ ਫੋਰਸ ਦੇ ਜਵਾਨ ਦੀ ਰਿਪੋਰਟ ਪਾਜ਼ੇਟਿਵ
ਹਵਾਈ ਅੱਡੇ ਤੋਂ ਜਹਾਜ਼ 72 ਦੀ ਬਜਾਏ 55 ਤੋਂ 60 ਯਾਤਰੀ ਨਾਲ ਉਡਾਣ ਭਰੇਗਾ ਅਤੇ ਸਾਹਨੇਵਾਲ ਹਵਾਈ ਅੱਡੇ 'ਤੇ ਕਰਾਫਟ ਦੀ ਰੀ-ਫਿਊਲਿੰਗ ਦੀ ਪੂਰੀ ਸਹੂਲਤ ਹੈ। ਯਾਤਰੀ ਕਿਸੇ ਵੀ ਸਰਕਾਰੀ ਪਰੂਫ ਨਾਲ ਹਵਾਈ ਅੱਡੇ 'ਤੇ ਦਾਖਲ ਹੋ ਸਕੇਗਾ ਅਤੇ ਯਾਤਰੀਆਂ ਦੀ ਥਰਮਲ ਸਕੈਨਿੰਗ ਹੋਵੇਗੀ ਅਤੇ ਉਨ੍ਹਾਂ ਨੂੰ ਅਰੋਗ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ। ਯਾਤਰੀ ਆਪਣੇ ਨਾਲ ਸਿਰਫ ਇਕ ਬੈਗ ਲਿਆ ਸਕਦੇ ਹਨ ਅਤੇ ਬੈਗ ਨੂੰ ਸੈਨੇਟਾਈਜ਼ ਕਰਕੇ ਐਕਸ-ਰੇ ਮਸ਼ੀਨ ਰਾਹੀਂ ਏਅਰਕਰਾਫਟ ਵਿਚ ਪਹੁੰਚਾਇਆ ਜਾਵੇਗਾ। ਡਾਇਰੈਕਟਰ ਸ਼ਰਨ ਨੇ ਕਿਹਾ ਕਿ ਹਫਤੇ ਦੇ ਹਰੇਕ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਾਹਨੇਵਾਲ ਹਵਾਈ ਅੱਡੇ ਤੋਂ ਫਲਾਈਟ ਨਿਰਧਾਰਿਤ ਸ਼ੈਡਿਊਲ ਤੋਂ ਆਪਰੇਟ ਹੋਵੇਗੀ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਦਾ ਨਜਾਇਜ਼ ਸ਼ਰਾਬ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵੱਡਾ ਹਮਲਾ
ਪਿੰਡ ਤਾਜੋਕੇ ਵਿਖੇ ਲਏ 22 ਸੈਂਪਲ ਦੀ ਰਿਪੋਰਟ ਆਈ ਨੈਗੇਟਿਵ
NEXT STORY