ਲੁਧਿਆਣਾ (ਖੁਰਾਣਾ) : ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਵਲੋਂ ਸੈਂਕੜੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਨਖ਼ਾਹ ਵਿਚੋਂ ਬਿਨਾਂ ਸਹਿਮਤੀ 2,000 ਰੁਪਏ ਕੱਟਣ ਸਬੰਧੀ ਸਾਂਝੇ ਕੀਤੇ ਪੱਤਰ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਇਕਪਾਸੜ ਫ਼ੈਸਲੇ ਖ਼ਿਲਾਫ਼ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਤੁਗਲਕੀ ਫ਼ਰਮਾਨ ਕਰਾਰ ਦਿੱਤਾ ਹੈ। ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬਿਨਾਂ ਸਹਿਮਤੀ ਤਨਖ਼ਾਹ ਵਿਚੋਂ ਰਕਮ ਕੱਟਣਾ ਕੋਡ ਆਨ ਵੇਜਿਜ਼, 2019 ਦੀ ਧਾਰਾ 18 ਤਹਿਤ ਅਪਰਾਧ ਹੈ। ਉਨ੍ਹਾਂ ਮੁਤਾਬਕ, ਤਨਖ਼ਾਹ ਮੁਲਾਜ਼ਮ ਦੀ ਨਿੱਜੀ ਜਾਇਦਾਦ ਹੁੰਦੀ ਹੈ, ਜਿਸ ਵਿਚ ਕਟੌਤੀ ਤੋਂ ਪਹਿਲਾਂ ਸਹਿਮਤੀ ਲੈਣੀ ਜ਼ਰੂਰੀ ਹੈ। ਕਾਨੂੰਨੀ ਮਾਹਿਰਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਮਨਮਰਜ਼ੀ ਨਾਲ ਕਟੌਤੀ ਕਰਨ ’ਤੇ ਸਿਵਲ ਅਦਾਲਤ ਰਾਹੀਂ ਸਬੰਧਤ ਅਹੁਦੇਦਾਰ ਨੂੰ ਦਸ ਗੁਣਾ ਤੱਕ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਨਖ਼ਾਹ ਬਣਾਉਣ ਵਾਲੇ ਅਕਾਊਂਟ ਅਧਿਕਾਰੀ ਨੂੰ ਕਟੌਤੀ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਫ਼ੈਸਲੇ ਤੋਂ ਪਹਿਲਾਂ ਕਿਸੇ ਦੀ ਰਾਏ ਨਹੀਂ ਲਈ ਗਈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ, ਕੇਂਦਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਕੀ ਕਹਿੰਦੇ ਹਨ ਚੀਫ਼ ਫਾਈਨਾਂਸ ਅਫ਼ਸਰ
ਦੂਜੇ ਪਾਸੇ, ਚੀਫ਼ ਫਾਈਨਾਂਸ ਅਫ਼ਸਰ ਸੁਧੀਰ ਕੁਮਾਰ ਨੇ ਕਿਹਾ ਕਿ ਇਹ ਰਕਮ ਸਟਾਫ਼ ਦੇ ਹੱਕਾਂ ਦੀ ਲੜਾਈ ਲਈ ਵਕੀਲਾਂ ਦੀ ਫ਼ੀਸ ਅਤੇ ਕਾਨੂੰਨੀ ਪ੍ਰਕਿਰਿਆਵਾਂ ’ਤੇ ਖ਼ਰਚ ਕੀਤੀ ਜਾਣੀ ਹੈ ਕਿਉਂਕਿ ਸਰਕਾਰ ਵੱਲੋਂ ਰੋਕੇ ਗਏ ਡੀ. ਏ. ਸਬੰਧੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਸਹਿਮਤੀ ਨਾ ਲੈਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਤਰਾਜ਼ ਹੈ, ਉਹ ਈ-ਮੇਲ ਰਾਹੀਂ ਅਸਹਿਮਤੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਕਰੀਬ 300 ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਈ-ਮੇਲਾਂ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਤਨਖ਼ਾਹ ਵਿਚੋਂ ਕੋਈ ਕਟੌਤੀ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਚੱਲੀਆਂ ਗੋਲੀਆਂ, ਇਕ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਹਿਲ ਜਾਣਾ ਸੀ ਪੰਜਾਬ! ਖ਼ਾਲੀ ਪਲਾਟ 'ਚੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ
NEXT STORY