ਜਲੰਧਰ : ਪੰਜਾਬੀ ਲੋਕ ਗਾਇਕੀ ਅਤੇ ਸਾਹਿਤਕ ਜਗਤ ਲਈ ਅੱਜ ਦੁੱਖ ਭਰਾ ਸਮਾਂ ਹੈ। ਪ੍ਰਸਿੱਧ ਗੀਤਕਾਰ ਅਤੇ ਉਸਤਾਦ ਪੂਰਨ ਸ਼ਾਹਕੋਟੀ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਆਖ਼ਰੀ ਸਾਹ ਆਪਣੇ ਨਿਵਾਸ ਸਥਾਨ ‘ਤੇ ਲਏ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਅਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਉਸਤਾਦ ਪੂਰਨ ਸ਼ਾਹਕੋਟੀ ਪੰਜਾਬੀ ਲੋਕਧਾਰਾ ਅਤੇ ਭਾਵਨਾਤਮਕ ਗੀਤਕਲਾ ਦਾ ਇੱਕ ਮਜ਼ਬੂਤ ਸਤੰਭ ਮੰਨੇ ਜਾਂਦੇ ਸਨ। ਉਨ੍ਹਾਂ ਦੇ ਲਿਖੇ ਗੀਤਾਂ ਵਿੱਚ ਮਿੱਟੀ ਦੀ ਖੁਸ਼ਬੂ, ਲੋਕਾਂ ਦੇ ਦੁੱਖ-ਸੁੱਖ ਅਤੇ ਸਮਾਜਿਕ ਸੱਚਾਈ ਸਾਫ਼ ਝਲਕਦੀ ਸੀ। ਕਈ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ, ਜੋ ਅੱਜ ਵੀ ਪੰਜਾਬੀ ਦਰਸ਼ਕਾਂ ਦੇ ਦਿਲਾਂ ‘ਚ ਵੱਸਦੇ ਹਨ।

ਸਾਹਿਤਕ ਅਤੇ ਸੱਭਿਆਚਾਰਕ ਮੰਚਾਂ ‘ਤੇ ਪੂਰਨ ਸ਼ਾਹਕੋਟੀ ਨੂੰ ਇੱਕ ਸੰਵੇਦਨਸ਼ੀਲ ਕਲਮਕਾਰ ਅਤੇ ਗੰਭੀਰ ਸੋਚ ਵਾਲੇ ਰਚਨਹਾਰ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦੀ ਕਲਮ ਨੇ ਨਾ ਸਿਰਫ਼ ਮਨੋਰੰਜਨ ਦਿੱਤਾ, ਸਗੋਂ ਸਮਾਜ ਨੂੰ ਸੋਚਣ ਲਈ ਵੀ ਮਜਬੂਰ ਕੀਤਾ। ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਮਸ਼ਹੂਰ ਪੰਜਾਬੀ ਗਾਇਕ ਹਨ।
ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਇਕ ਅਪੂਰਣੀ ਘਾਟ ਪਈ ਹੈ। ਵੱਖ-ਵੱਖ ਕਲਾਕਾਰਾਂ, ਸਾਹਿਤਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਉਸਤਾਦ ਪੂਰਨ ਸ਼ਾਹਕੋਟੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ
ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਕੁਚਲਿਆ, ਪਰਿਵਾਰ ਨੂੰ ਮਿਲੇਗਾ 21.79 ਲੱਖ ਮੁਆਵਜ਼ਾ
NEXT STORY