ਜਲੰਧਰ— ਨੀਂਵੀ ਮੱਲੀਆਂ ’ਚ ਮੈਚ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ 3 ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪਤਨੀ ਅਤੇ ਭਰਾ ਦੇ ਕਹਿਣ ’ਤੇ ਨਾਰਥ ਇੰਡੀਅਨ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸੂਰਜਨ ਚੱਠਾ, ਨੈਸ਼ਨਲ ਕਬੱਡੀ ਫੈੱਡਰੇਸ਼ਨ ਆਫ਼ ਅੰਟਾਰੀਆਂ ਦੇ ਪ੍ਰਧਾਨ ਸੁੱਖਾ ਮਾਨ ਅਤੇ ਰਾਇਲ ਕਿੰਗਸ ਕਲੱਬ ਯੂ. ਐੱਸ. ਏ. ਦੇ ਮਾਲਕ ਸ਼ੱਬਾ ਥਿਆੜਾ ਦੇ ਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਬਾ ਥਿਆੜਾ 14 ਮਾਰਚ ਨੂੰ ਪਹਿਲਾਂ ਭਾਰਤ ਹੀ ਸੀ ਹੁਣ ਉਹ ਕੈਨੇਡਾ ਭੱਜ ਗਿਆ ਹੈ।
ਜਾਣਕਾਰੀ ਮੁਤਾਬਕ ਹੁਣ ਤੱਕ 18 ਮੁਲਜ਼ਮ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ’ਚ ਨਾਮਜ਼ਦ ਕੀਤੇ ਜਾ ਚੁੱਕੇ ਹਨ। ਇਸ ਮਾਮਲੇ ’ਚ ਸ਼ਿੱਬਾ ਥਿਆੜਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੌਰਾਨ ਉਸ ਨੇ ਦੱਸਿਆ ਕਿ ਸੁੱਖਾ ਮਾਨ ਅਤੇ ਥਿਆੜਾ ਭਰਾ ਨੂੰ ਫੈੱਡਰੇਸ਼ਨ ’ਚ ਸ਼ਾਮਲ ਕਰਨਾ ਚਾਹੁੰਦੇ ਸਨ, ਜਿਸ ਨੂੰ ਸੰਦੀਪ ਨੰਗਲ ਨੇ ਇਨਕਾਰ ਕਰ ਦਿੱਤਾ ਸੀ। ਮਿ੍ਰਤਕ ਦੇ ਭਰਾ ਨੇ ਆਪਣੇ ਬਿਆਨ ’ਚ ਦੱਸਿਆ ਕਿ ਸੰਦੀਪ ਨੰਗਲ ਦੇ ਕਤਲ ’ਚ ਇਨ੍ਹਾਂ ਤਿੰਨਾਂ ਦਾ ਹੱਥ ਹੈ। ਸੰਦੀਪ ਦੇ ਭਰਾ ਨੂੰ ਵੀ ਕੇਸ ਵਾਪਸ ਲੈਣ ਨੂੰ ਲੈ ਕੇ ਧਮਕੀ ਦਿੱਤੀ ਜਾ ਰਹੀ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸੋਸ਼ਲ ਮੀਡੀਆ ਜ਼ਰੀਏ ਫੋਨ ਆਇਆ ਸੀ ਕਿ ਜੇਕਰ ਉਸ ਨੇ ਕੇਸ ਵਾਪਸ ਨਾ ਲਿਆ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਉਸ ਦਾ ਹਾਲ ਵੀ ਸੰਦੀਪ ਵਰਗਾ ਹੋਵੇਗਾ। ਧਮਕੀ ਦੇਣ ਵਾਲਾ ਆਪਣੇ ਆਪ ਨੂੰ ਕੈਨੇਡਾ ਤੋਂ ਹਰਮਨਜੀਤ ਸਿੰਘ ਕੰਗ ਸੋਨੋਵਰ ਢਿੱਲੋਂ ਦਾ ਦੋਸਤ ਦੱਸ ਰਿਹਾ ਸੀ।
ਇਹ ਵੀ ਪੜ੍ਹੋ: ਪਤਨੀ ਨੂੰ ਮਨਾਉਣ ਗਏ ਪਤੀ ਨੇ ਖ਼ੁਦਕੁਸ਼ੀ ਦਾ ਕੀਤਾ ਡਰਾਮਾ, ਸੱਚ ਸਮਝ ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜਾਣਕਾਰੀ ਲਈ ਦੱਸ ਦੇਈਏ ਕਿ ਗੁੜਗਾਓਂ ਤੋਂ ਸ਼ਾਰਪ ਸ਼ੂਟਰ ਹਰਪ੍ਰੀਤ ਸਿੰਘ ਹੈਰੀ ਵਾਸੀ ਬਠਿੰਡਾ, ਹੈਰੀ ਨਿਵਾਸੀ ਰਾਜਪੁਰਾ, ਵਿਕਾਸ ਮਾਹਲੇ, ਪੁਨੀਤ ਸ਼ਰਮਾ, ਨਰਿੰਦਰ ਸ਼ਾਰਦਾ ਉਰਫ਼ ਲੱਲੀ ਵਾਸੀ ਗੋਬਿੰਦ ਨਗਰ ਨੇ ਮੈਚ ਦੇ ਦੌਰਾਨ ਸੰਦੀਪ ਨੰਗਲ ਦਾ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਸਵਰਣਦੀਪ ਸਿੰਘ ਨੇ ਕਿਹਾ ਕਿ ਮਾਮਲੇ ’ਚ ਕਈ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਾਰਟਨਰਸ਼ਿਪ ਮਿਲਣ ਨੂੰ ਲੈ ਕੇ ਫਤਿਹ ਅਤੇ ਜੁਝਾਰ ਨੇ ਸ਼ੂਟਰ ਹਰਜੀਤ ਸਿੰਘ ਹੈਰੀ ਅਤੇ ਇਕ ਹੋਰ ਦੇ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਦੀ ਬੈਰਕ ’ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਦੇ ਕਰੀਬੀ ਗੈਂਗਸਟਰ ਅਮਿਤ ਡਾਗਰ ਤੋਂ ਜਦੋਂ ਇਸ ਕਾਂਡ ਨੂੰ ਲੈ ਕੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਗੈਂਗ ਨਾਲ ਜੁੜੇ ਦੋ ਸਾਥੀ ਜੱਗੂ ਦੇ ਕਾਰਨ ਮਾਰੇ ਗਏ ਸਨ। ਇਸ ਦੇ ਬਾਅਦ ਕੌਸ਼ਲ ਦੇ ਕਹਿਣ ’ਤੇ ਵਿਕਾਸ ਮਾਹਲੇ, ਪੁਨੀਤ ਅਤੇ ਲੱਲੀ ਸ਼ੂਟਰਸ ਹੈਰੀ ਦੇ ਟਚ ’ਚ ਆਏ ਅਤੇ ਫਿਰ ਜੁਝਾਰ ਨੇ ਸ਼ੂਟਰਸ ਨੂੰ ਵ੍ਹੀਕਲ ਤੋਂ ਲੈ ਕੇ ਅਸਲਾ ਪਹੁੰਚਾਉਣ ਲਈ ਆਪਣੇ ਸਾਲੇ ਯਾਦਵਿੰਦਰ ਸਿੰਘ ਨੂੰ ਸਾਜਿਸ਼ ਦਾ ਹਿੱਸਾ ਬਣਾਇਆ ਸੀ।
ਇਹ ਵੀ ਪੜ੍ਹੋ: ਵਿਦੇਸ਼ੀ ਧਰਤੀ 'ਤੇ 58 ਸਾਲਾ ਬਲਰਾਜ ਸਿੰਘ ਨੇ ਚਮਕਾਇਆ ਹੁਸ਼ਿਆਰਪੁਰ ਦਾ ਨਾਂ, ਸਾਈਕਲਿਸਟ 'ਚ ਜਿੱਤਿਆ ਮੈਡਲ
ਮੁਲਜ਼ਮ ਚੱਠਾ ਨੇ 2020 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ ਸ਼ਿਕਾਇਤ
ਮਾਮਲੇ ’ਚ ਮੁਲਜ਼ਮ ਸੁਰਜਨ ਚੱਠਾ ਨੇ 2020 ’ਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਭੇਜੀ ਸੀ। ਇਸ ’ਚ ਦੱਸਿਆ ਸੀ ਕਿ ਲਾਰੈਂਸ ਗੈਂਗ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੁਨੀਆ ਭਰ ਵੱਖ-ਵੱਖ ਕਬੱਡੀ ਫੈੱਡਰੇਸ਼ਨਸ ਨੂੰ ਫੋਨ ਕਰਕੇ ਖਿਡਾਰੀਆਂ ਨੂੰ ਧਮਕਾ ਰਿਹਾ ਹੈ। ਇਸ ’ਤੇ ਪੁਲਸ ਨੇ ਜੱਗੂ ਨੂੰ ਓਕੂ ਦੇ ਜ਼ਰੀਏ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਵੀ ਕੀਤੀ ਸੀ ਪਰ ਨਤੀਜਾ ਨਹੀਂ ਨਿਕਲਿਆ।
ਸਰਵਨ ਸਿੰਘ ਦੇ ਘਰ ’ਚ ਰੁਕੇ ਸਨ ਸ਼ੂਟਰ
ਇਸ ਮਾਮਲੇ ’ਚ ਮੁਲਜ਼ਮ ਯਾਦਵਿੰਦਰ ਨੇ ਪ੍ਰੀਤਮ ਐਨਕਲੇਵ ਅੰਮ੍ਰਿਤਸਰ ਦੇ ਸਵਰਨ ਸਿੰਘ ਦੇ ਘਰ ’ਚ ਸ਼ੂਟਰ ਰੁਕਵਾਏ ਸਨ। ਦੱਸ ਦੇਈਏ ਕਿ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਅਤੇ ਟਿੰਕੂ ਕਤਲ ਕੇਸ ’ਚ ਵੀ ਉਕਤ ਸ਼ੂਟਰਸ ਦੇ ਨਾਮ ਸਾਹਮਣੇ ਆ ਚੁੱਕੇ ਹਨ। ਫਿਲਹਾਲ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੈਨੇਡਾ 'ਚ ਵੱਸਦੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ
NEXT STORY