ਲੁਧਿਆਣਾ (ਹਿਤੇਸ਼) - ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਫ਼ਸਰਾਂ ਦੀ ਜੋ ਤਬਾਦਲਾ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਗਲਾਡਾ ਚੀਫ਼ ਸੰਦੀਪ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਜੋ ਕਿ ਇਕ ਦਿਨ ਪਹਿਲਾ ਹੀ ਲੰਬੀ ਚੋਣ ਡਿਊਟੀ ਤੋਂ ਵਾਪਸ ਪਰਤੇ ਹਨ।
ਸੰਦੀਪ ਕੁਮਾਰ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਮੁਤਾਬਕ ਗਮਾਡਾ ਚੀਫ਼ ਲਗਾ ਦਿੱਤਾ ਗਿਆ ਹੈ। ਇਹ ਚਾਰਜ ਪਹਿਲਾਂ ਆਈ.ਏ.ਐੱਸ. ਸਾਕਸ਼ੀ ਸਾਹਨੀ ਕੋਲ ਸੀ, ਜੋ ਹੁਣ ਪੁੱਡਾ ਦੀ ਚੀਫ਼ ਬਣੀ ਰਹਿਣਗੇ। ਜਿੱਥੋਂ ਤੱਕ ਨਵੇਂ ਗਲਾਡਾ ਚੀਫ਼ ਦਾ ਸਵਾਲ ਹੈ, ਉਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਕਿਉਂਕਿ ਸਰਕਾਰ ਦੀ ਸੂਚੀ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਆਪਣੇ ਪੱਧਰ ’ਤੇ ਪ੍ਰਬੰਧ ਕਰਨ ਲਈ ਬੋਲਿਆ ਗਿਆ ਹੈ। ਹਾਲਾਂਕਿ ਸੰਦੀਪ ਕੁਮਾਰ ਦੇ ਚੋਣ ਡਿਊਟੀ ’ਤੇ ਜਾਣ ਦੌਰਾਨ ਏ.ਸੀ.ਏ. ਓਜਸਵੀ ਨੂੰ ਗਲਾਡਾ ਚੀਫ਼ ਦਾ ਚਾਰਜ ਦਿੱਤਾ ਗਿਆ ਸੀ।
ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ CIA-1 ਦੇ ਸਹਾਇਕ ਉਪ ਨਿਰੀਖਕ ਨੇ ਮੰਗੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ
NEXT STORY