ਤਲਵਾਡ਼ਾ, (ਜ.ਬ.)- ਕੀ ਤਲਵਾਡ਼ਾ ਨਾਲ ਲੱਗਦੇ ਸਾਂਡਪੁਰ ਇਲਾਕੇ ਦੇ ਲੋਕ ਦੇਸ਼ ਦੇ ਨਾਗਰਿਕ ਨਹੀਂ ਹਨ? ਆਏ ਦਿਨ ਇਥੇ ਆ ਰਹੀਆਂ ਹੜ੍ਹ ਦੇ ਕਹਿਰ ਦੀਆਂ ਲਹਿਰਾਂ ’ਚ ਰਿਹਾਇਸ਼ੀ ਆਬਾਦੀ ਸਮਾ ਜਾਣ ਨੂੰ ਤਿਆਰ ਹੈ ਪਰ ਕੀ ਮਜਾਲ ਹੈ ਕਿ ਕੁੰਭਕਰਨੀ ਨੀਂਦੇ ਸੁੱਤੀ ਸਰਕਾਰ ਦੇ ਕੰਨ ਰਾਤਾਂ ਦੀ ਨੀਂਦ ਅਤੇ ਦਿਨ
ਦਾ ਚੈਨ ਲੁਟਾ ਚੁੱਕੇ ਲੋਕਾਂ ਦੇ ਦਿਲਾਂ ਵਿਚੋਂ ਨਿਕਲਦੀਆਂ ਚੀਕਾਂ ਨੂੰ ਸੁਣ ਸਕਣ। ਇਸ ਮਹੀਨੇ ’ਚ ਇਥੇ ਤੀਜੀ ਵਾਰ ਹੜ੍ਹ ਦਾ ਪਾਣੀ ਕਹਿਰ ਵਰ੍ਹਾਅ ਚੁੱਕਾ ਹੈ। ਇਹੀ ਨਹੀਂ, ਹੜ੍ਹ ਦੀਆਂ ਲਹਿਰਾਂ ਕਦੋਂ ਪਹਿਲਾਂ ਤੋਂ ਪੀਡ਼ਤ ਲੋਕਾਂ ’ਤੇ ਕਹਿਰ ਵਰ੍ਹਾਅ ਦੇਣ, ਕੋਈ ਨਹੀਂ ਜਾਣਦਾ।
ਇਹ ਠੀਕ ਹੈ ਕਿ ਅੱਜ ਬੀ. ਬੀ. ਐੱਮ. ਬੀ. ਮੈਨੇਜਮੈਂਟ ਨੇ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਵਾਲੇ ਇਲਾਕੇ ’ਚ ਭਾਰੀ ਮਸ਼ੀਨਾਂ ਨਾਲ ਰੇਲਵੇ ਵਾਲੇ ਬੰਦ ਬਰਸਾਤੀ ਨਾਲੇ ਦੀ ਖੋਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਸਵਾਲ ਫਿਰ ਵੀ ਖਡ਼੍ਹਾ ਹੈ ਕਿ ਮੰਦਰ ਦੇ ਨਾਲ ਸਾਂਡਪੁਰ ਦੇ ਰਸਤੇ ਵਾਲੇ ਬਾਜ਼ਾਰ ਅਤੇ ਆਬਾਦੀ ’ਚ
ਪਿਆ ਮਲਬਾ ਅਜੇ ਵੀ ਕਿਉਂ ਨਹੀਂ ਚੁੱਕਿਆ ਜਾ ਰਿਹਾ?
ਕਿਹੋ ਜਿਹੇ ਹਨ ਬਰਬਾਦੀ ਦੇ ਹਾਲਾਤ
ਪੂਰੇ ਇਲਾਕੇ ’ਚ ਹੜ੍ਹ ਨਾਲ ਹੋਈ ਬਰਬਾਦੀ ਦੀਆਂ ਤਸਵੀਰਾਂ ਹੈਰਾਨੀਜਨਕ ਤੇ ਦਿਲ-ਕੰਬਾਊ ਹਨ। ਕਾਲੀ ਮਾਤਾ ਮੰਦਰ ਦੇ ਨਾਲ ਉੱਪਰਲੇ ਇਲਾਕੇ ’ਚ ਰਸਤੇ ਦੇ ਦੋਵੇਂ ਪਾਸੇ ਦੁਕਾਨਾਂ, ਰਿਹਾਇਸ਼ਾਂ, ਗੋਦਾਮ, ਹੋਟਲ ਤੇ ਵਪਾਰਕ ਦਫ਼ਤਰ ਹਨ। ਹੜ੍ਹ ਦੇ ਕਹਿਰ ਨਾਲ ਜ਼ਖ਼ਮੀ ਹੋਏ ਲੋਕਾਂ ਦਾ ਦਰਦ ਹਰ ਕਿਸੇ ਲਈ ਅਸਹਿਣਯੋਗ ਹੈ। ਪੱਤਰਕਾਰਾਂ ਦੀ ਟੀਮ ਨੇ ਦੇਖਿਆ ਕਿ ਪਿਛਲੀ ਰਾਤ ਆਏ ਹੜ੍ਹ ਦਾ ਪਾਣੀ ਦੁਕਾਨਾਂ ਤੇ ਗੋਦਾਮਾਂ ਦੇ ਬੰਦ ਪਏ ਲੋਹੇ ਦੇ ਸ਼ਟਰਾਂ ਨੂੰ ਹੇਠੋਂ ਤੋਡ਼ ਕੇ ਅੰਦਰ ਦਾਖਲ ਹੋ ਗਿਆ ਸੀ। ਇਕ ਵਪਾਰੀ ਯੋਗੇਸ਼ ਅਰੋਡ਼ਾ ਫਰਿੱਜਾਂ, ਐੱਲ. ਸੀ. ਡੀਜ਼ ਆਦਿ ਨੂੰ ਬਚਾਉਣ ’ਚ ਲੱਗੇ ਹੋਏ ਸਨ। ਇਥੇ ਸਾਰੇ ਵਪਾਰੀ ਆਪਣੇ ਗੋਦਾਮਾਂ ’ਚ ਪਏ ਸਾਮਾਨ ਨੂੰ ਹੜ੍ਹ ਦੇ ਪਾਣੀ ਦੀ ਮਾਰ ਨਾਲ ਪੁੱਜੇ ਨੁਕਸਾਨ ਨੂੰ ਦੇਖ ਕੇ ਪ੍ਰੇਸ਼ਾਨ ਸਨ। ਉਹ ਰਸਤਾ ਜਿੱਥੋਂ ਸਾਰੇ ਵਾਹਨ ਆਉਂਦੇ-ਜਾਂਦੇ ਸਨ, ਉਥੋਂ ਪੈਦਲ ਹੀ ਠੋਕਰਾਂ ਖਾ-ਖਾ ਕੇ ਜਾਣਾ ਪੈ ਰਿਹਾ ਹੈ। ਖੱਡਾਂ ਵਿਚੋਂ ਵਹਿ ਕੇ ਆਇਆ ਹਜ਼ਾਰਾਂ ਟਨ ਮਲਬਾ ਇਸੇ ਰਸਤੇ ’ਚ ਪਿਆ ਹੋਇਆ ਹੈ।
ਕੰਧਾਂ ਤੋਡ਼ ਕੇ ਘਰਾਂ ’ਚ ਦਾਖਲ ਹੋਇਆ ਹੜ੍ਹ ਦਾ ਪਾਣੀ
ਸਾਂਡਪੁਰ ਇਲਾਕੇ ਦੇ ਵਧੇਰੇ ਘਰ ਵੀ ਹੜ੍ਹ ਦੇ ਕਹਿਰ ਦਾ ਸ਼ਿਕਾਰ ਬਣੇ ਹਨ। ਹੜ੍ਹ ਦਾ ਪਾਣੀ ਘਰਾਂ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋ ਗਿਆ ਸੀ। ਸਮਾਜ-ਸੇਵਿਕਾ ਡਾ. ਊਸ਼ਾ ਕਿਰਨ ਸੂਰੀ ਨੇ ਆਪਣੇ ਘਰ ਸਮੇਤ ਉਹ ਸਾਰੇ ਘਰ ਦਿਖਾਏ, ਜਿੱਥੇ ਹੜ੍ਹ ਦੇ ਪਾਣੀ ਨੇ ਆਪਣਾ ਕਹਿਰ ਵਰ੍ਹਾਇਆ ਹੈ। ਸ਼੍ਰੀਮਤੀ ਸੂਰੀ ਦੇ ਘਰ ਦੀ ਪਿਛਲੀ ਕੰਧ ’ਚ ਹੇਠਾਂ ਭਾਰੀ ਦਰਾੜ ਪੈਦਾ ਕਰ ਕੇ ਪਾਣੀ ਅੰਦਰ ਦਾਖਲ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ। ਲਗਭਗ ਸਾਰੇ ਘਰਾਂ ’ਚ ਲੋਕ ਹੜ੍ਹ ਤੋਂ ਬਚਾਅ ਲਈ ਆਪਣੇ ਤੌਰ ’ਤੇ ਨਿਰਮਾਣ ਕਾਰਜ ਕਰਨ ’ਚ ਲੱਗੇ ਹੋਏ ਹਨ।
ਕੀ ਕਹਿਣਾ ਹੈ ਸਮਾਜ-ਸੇਵਿਕਾ ਦਾ
ਊਸ਼ਾ ਕਿਰਨ ਸੂਰੀ ਨੇ ਦੱਸਿਆ ਕਿ ਸਰਕਾਰ ਹਕੀਕਤ ਦੀ ਜ਼ਮੀਨ ’ਤੇ ਹੜ੍ਹ ਪੀਡ਼ਤਾਂ ਦੀ ਸਹਾਇਤਾ ਲਈ ਕੁਝ ਨਹੀਂ ਕਰ ਰਹੀ। ਪ੍ਰਸ਼ਾਸਨ ਹੜ੍ਹ ਤੋਂ ਬਾਅਦ ਹੀ ਹਰ ਵਾਰ ਦਸਤਕ ਦਿੰਦਾ ਹੈ। ਉਸ ਵੱਲੋਂ ਸਿਰਫ ਭਰੋਸਿਆਂ ਨਾਲ ਹੀ ਪੀਡ਼ਤਾਂ ਦੇ ਦਰਦ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦਾ ਕਹਿਰ ਦੁਬਾਰਾ ਇਸ ਇਲਾਕੇ ’ਤੇ ਵਰ੍ਹ ਸਕਦਾ ਹੈ। ਜੇਕਰ ਫਿਰ ਭਾਰੀ ਬਾਰਿਸ਼ ਹੋਈ ਤਾਂ ਸਾਂਡਪੁਰ ਦੇ ਰਸਤੇ ’ਚ ਪਿਆ ਖੱਡ ਦਾ ਮਲਬਾ ਪਾਣੀ ਦੀ ਦਿਸ਼ਾ ਬਦਲ ਸਕਦਾ ਹੈ। ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਖੁਦ ਹੜ੍ਹ ਪ੍ਰਭਾਵਿਤ ਇਸ ਇਲਾਕੇ ਦਾ ਦੌਰਾ ਕਰਨਾ ਚਾਹੀਦਾ ਹੈ। ਹੜ੍ਹ ਪ੍ਰਭਾਵਿਤ ੲਿਸ ਇਲਾਕੇ ਵਿਚ ਰਿਹਾਇਸ਼ੀ ਆਬਾਦੀ ਦੇ ਬਚਾਅ ਲਈ ਤੁਰੰਤ ਮਾਹਿਰਾਂ ਤੋਂ ਪੱਥਰਾਂ ਦੇ ਕਰੇਟ ਲੁਆਉਣੇ ਚਾਹੀਦੇ ਹਨ। ਅਜਿਹਾ ਵੀ ਨਾ ਹੋਵੇ ਕਿ ਸਰਕਾਰ ਕਰੇਟ ਲੁਆਉਣ ਲਈ ਮਿਹਰਬਾਨ ਹੋ ਜਾਵੇ ਤਾਂ ਸਿਆਸਤਦਾਨ ਆਪਣਿਆਂ ਨੂੰ ਲਾਭ ਪਹੁੰਚਾਉਣ ਲਈ ੲਿਹ ਕੰਮ ਤਜਰਬਾਹੀਣ ਹੱਥਾਂ ਵਿਚ ਸੌਂਪ ਦੇਣ।
ਐੈੱਸ. ਡੀ. ਐੱਮ. ਅਤੇ ਈ. ਓ. ਦੀ ਕੋਠੀ ਅੱਗੇ ਬੰਨ੍ਹੇ ਬੇਸਹਾਰਾ ਪਸ਼ੂ
NEXT STORY