ਜਲੰਧਰ- ਬਸਤੀ ਬਾਵਾ ਖੇਲ ਦੇ ਕੋਲ ਸੈਰ ਕਰਨ ਵਾਲੇ ਲੋਕਾਂ ਨੂੰ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਕਿਸੇ ਦੇ ਹੱਥ ਵਿਚ ਝਾੜੂ ਸੀ ਤਾਂ ਕੋਈ ਨਹਿਰ ਦੇ ਕੋਲ ਕੂੜਾ ਸਹੀ ਕਰ ਰਿਹਾ ਸੀ। ਜੇ. ਸੀ. ਬੀ. ਮਸ਼ੀਨਾਂ ਜ਼ਰੀਏ ਨਹਿਰ ਵਿਚ ਮਹੀਨਿਆਂ ਤੋਂ ਜਮ੍ਹਾ ਗੰਦਗੀ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ। ਸਵੇਰੇ 9 ਵਜੇ ਨਹਿਰ ਦੇ ਜੋ ਹਿੱਸੇ ਗੰਦਗੀ ਨਾਲ ਭਰੇ ਸਨ, ਤਿੰਨ ਘੰਟਿਆਂ ਦੇ ਅੰਦਰ ਦੁਪਹਿਰ 12 ਵਜੇ ਤੋਂ ਪਹਿਲਾਂ ਉਸ ਨੂੰ ਸਾਫ਼ ਕਰ ਦਿੱਤਾ ਗਿਆ। ਸੰਗਤ ਜੁਟੀ ਤਾਂ ਤਿੰਨ ਘੰਟਿਆਂ ਵਿਚ ਹੀ ਬਿਸਤ ਦੋਆਬ ਨਹਿਰ ਦੀ ਤਸਵੀਰ ਬਦਲ ਗਈ।
ਗੰਦਗੀ ਦੀ ਜਗ੍ਹਾ ਸਵੱਛਤਾ ਨਜ਼ਰ ਆਈ ਅਤੇ ਸਕਰਾਤਮਕ ਵਾਤਾਵਰਣ ਵੀ। ਇਸ ਦੇ ਲਈ ਪ੍ਰੇਰਣਾ ਬਣੀ ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਭਾਵਨਾ ਅਤੇ ਮਨੁੱਖੀ ਕਲਿਆਣ ਦਾ ਸੰਕਲਪ। ਇਸ ਨੂੰ ਸਾਕਾਰ ਕਰਨ ਲਈ ਐਤਵਾਰ ਨੂੰ ਪ੍ਰਾਜੈਕਟ ਅੰਮ੍ਰਿਤ ਦੇ ਅਧੀਨ ਸਵੱਛ ਜਲ, ਸਵੱਛ ਮਨ ਯੋਜਨਾ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਨਿਰੰਕਾਰੀ ਭਵਨ ਸ਼ਾਖਾ ਜਲੰਧਰ ਨੇ ਵੱਖ-ਵੱਖ ਥਾਵਾਂ 'ਤੇ ਸਫ਼ਾਈ ਮੁਹਿੰਮ ਚਲਾਈ ਅਤੇ ਉੱਥੇ ਰੁੱਖ ਲਗਾਏ। ਸ਼ਹਿਰ ਦੇ ਮੇਅਰ ਵਿਨੀਤ ਧੀਰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਏ। ਕਨਵੀਨਰ ਸੰਤ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਪਾਣੀ ਅਤੇ ਸਿਹਤਮੰਦ ਵਾਤਾਵਰਣ ਦਾ ਆਸ਼ੀਰਵਾਦ ਮਿਲ ਸਕੇ।

ਇਹ ਵੀ ਪੜ੍ਹੋ : ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16 ਸਕੱਤਰਾਂ ਨੂੰ ਨੋਟਿਸ ਜਾਰੀ
ਇਸ ਕ੍ਰਮ ਵਿੱਚ ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਪ੍ਰੇਰਣਾਦਾਇਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ, ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਸਾਲ 2023 ਵਿੱਚ ਪ੍ਰਾਜੈਕਟ ਅੰਮ੍ਰਿਤ ਸ਼ੁਰੂ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ਼ ਪਾਣੀ ਦੇ ਸਰੋਤਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣਾ ਸੀ, ਸਗੋਂ ਪਾਣੀ ਦੀ ਸੰਭਾਲ ਨੂੰ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਵਿਕਸਤ ਮਿਸ਼ਨ ਦੀ ਇਕ ਉਦਾਹਰਣ ਵਜੋਂ ਵੀ ਕੰਮ ਕਰਨਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਣ ਵਾਲੀ ਇਹ ਮੁਫ਼ਤ ਬੱਸ ਸੇਵਾ ਅੱਜ ਤੋਂ ਅਗਲੇ ਹੁਕਮਾਂ ਤੱਕ ਬੰਦ, ਝੱਲਣੀ ਪਵੇਗੀ ਪਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਿਵਾਰ ਨੇ ਨਹੀਂ ਜਾਣ ਦਿੱਤਾ ਆਸਟ੍ਰੇਲੀਆ ਤਾਂ ਮੁੰਡੇ ਨੇ ਇੱਥੇ ਹੀ ਬਣਾ 'ਤੀ ਵਲੈਤ, ਕਾਇਮ ਕੀਤੀ ਮਿਸਾਲ
NEXT STORY