ਸੰਗਤ ਮੰਡੀ/ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ(ਮਨਜੀਤ,ਪਵਨ ਤਨੇਜਾ, ਰਿਣੀ): ਭਾਰਤ ਵਲੋਂ ਫਰਾਂਸ ਤੋਂ ਖਰੀਦੇ ਗਏ ਛੇ ਲੜਾਕੂ ਜਹਾਜ਼ਾਂ ਨੂੰ ਫਰਾਂਸ ਤੋਂ ਲਿਆਉਣ ਵਾਲੀ ਟੀਮ 'ਚੋਂ ਇੱਕ ਬਠਿੰਡੇ ਦਾ ਨੌਜਵਾਨ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਸਕੂਐਡਰਨ ਲੀਡਰ ਦਾ ਗਿੱਦੜਬਾਹਾ ਸ਼ਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ, ਅਣਜਾਣ ਵਿਅਕਤੀਆਂ ਵਲੋਂ ਲਿਫ਼ਾਫ਼ਿਆ 'ਚ ਬੰਦ ਕਰਕੇ ਸੁੱਟੇ ਫੋਨ
ਰਾਫੇਲ ਦੇ ਭਾਰਤ ਆਉਣ ਨਾਲ ਜਿਥੇ ਸਮੁੱਚੇ ਦੇਸ਼ 'ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਰਣਜੀਤ ਸਿੰਘ ਸਿੱਧੂ ਦੇ ਪਿੰਡ 'ਚ ਖੁਸ਼ੀ ਭਰਿਆ ਮਾਹੌਲ ਬਣਿਆ ਹੋਇਆ ਹੈ। ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਲਿਆਂ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਰਣਜੀਤ ਸਿੰਘ ਪਿੰਡ ਰਾਏਕੇ ਕਲਾਂ ਦੇ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹੈ ਅਤੇ ਰਣਜੀਤ ਸਿੰਘ ਦੇ ਮਾਤਾ-ਪਿਤਾ ਅਤੇ ਭੈਣ ਇਸ ਸਮੇਂ ਕਨੇਡਾ ਰਹਿ ਰਹੇ ਹਨ। ਰਣਜੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਜ਼ਿਲ੍ਹੇਦਾਰ ਦੇ ਰੀਡਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ, ਜਦਕਿ ਰਣਜੀਤ ਸਿੰਘ ਦੇ ਦਾਦਾ ਸਵ. ਜਥੇਦਾਰ ਹਰਨੇਕ ਸਿੰਘ ਰਾਏਕੇ-ਕਲਾਂ ਕਰੀਬ 25 ਸਾਲ ਐਸ.ਜੀ.ਪੀ.ਸੀ. ਦੇ ਮੈਂਬਰ ਰਹੇ ਹਨ ਅਤੇ ਇੰਨ੍ਹਾਂ ਦੇ ਪਰਿਵਾਰ ਦੀ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਨੇੜਤਾ ਰਹੀ ਹੈ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ
ਇਹ ਵੀ ਪੜ੍ਹੋ: ਦੋ ਮਾਸੂਮ ਭਰਾਵਾਂ ਦੀ ਪਾਣੀ ਦੀ ਖੱਡ 'ਚ ਡੁੱਬਣ ਕਾਰਨ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
ਰਣਜੀਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ 2000 ਵਿੱਚ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਦੀ ਸਿੱਖਿਆ ਉਨ੍ਹਾਂ ਚੰਡੀਗੜ੍ਹ ਤੋਂ ਗ੍ਰਹਿਣ ਕੀਤੀ।
ਮਾਲਵਾ ਸਕੂਲ ਦੇ ਪ੍ਰਿੰਸੀਪਲ ਰਿਟਾਇਰਡ ਕਰਨਲ ਸੁਧਾਂਸ਼ੂ ਆਰਿਆ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦਾ ਵਿਦਿਆਰਥੀ ਰਿਹਾ ਰਣਜੀਤ ਸਿੰਘ ਅੱਜ ਇਸ ਮੁਕਾਮ 'ਤੇ ਪੁੱਜਾ ਹੈ, ਜਿਸ ਨਾਲ ਸਕੂਲ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਹੋਇਆ ਹੈ।ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਇਸ ਪ੍ਰਾਪਤੀ ਤੋਂ ਸਿੱਖਿਆ ਲੈਂਦੇ ਹੋਏ ਹੋਰਨਾਂ ਵਿਦਿਆਰਥੀਆਂ ਨੂੰ ਵੀ ਆਰਮਡ ਫੋਰਸਿਸ ਵਿੱਚ ਜਾਣ ਦੀ ਸਿੱਖਿਆ ਮਿਲੇਗੀ।
ਲੁਧਿਆਣਾ : ਸਟੇਸ਼ਨ 'ਤੇ ਟਰੇਨ ਪੁੱਜਦੇ ਹੀ ਕੰਪਲੈਕਸ 'ਚ ਲੱਗ ਜਾਂਦੀ ਹੈ ਭੀੜ
NEXT STORY