ਸ਼ਾਹਕੋਟ,(ਅਰੁਣ) : ਪ੍ਰਸਿੱਧ ਪੰਜਾਬੀ ਗੀਤ, 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿਥੇ ਆ' 'ਤੇ ਆਪਣਾ ਚੋਣ ਪ੍ਰਚਾਰ ਕਰ ਕੇ ਸੰਗਰੂਰ ਤੋਂ ਜਿੱਤ ਹਾਸਲ ਕਰਨ ਵਾਲੇ ਭਗਵੰਤ ਮਾਨ ਲਈ ਆਉਣ ਵਾਲਾ ਸਮਾਂ ਖਤਰੇ ਵਾਲਾ ਕਿਹਾ ਜਾ ਸਕਦਾ ਹੈ। ਉਹ ਇਸ ਲਈ ਕਿਉਂਕਿ ਸੰਗਰੂਰ ਲੋਕ ਸਭਾ ਸੀਟ ਜਿੱਤ ਲੈਣ ਦੇ ਬਾਵਜੂਦ ਵੀ ਲੋਕ ਸਭਾ ਹਲਕੇ ਅੰਦਰ ਭਗਵੰਤ ਮਾਨ ਦੇ ਹੱਕ 'ਚ ਲੱਖਾਂ ਲੋਕਾਂ ਨੇ ਆਪਣੀ ਵੋਟ ਨਹੀਂ ਭੁਗਤੀ ਹੈ, ਇਹ ਉਹੀ ਲੱਖਾਂ ਲੋਕ ਨੇ ਜਿਨ੍ਹਾਂ ਨੇ 2014 'ਚ ਭਗਵੰਤ ਮਾਨ ਦੇ ਹੱਕ 'ਚ ਪੋਲਿੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੂੰ ਇਸ ਵਾਰ ਕੁੱਲ 412201 ਵੋਟਾਂ ਹਾਸਲ ਹੋਈਆਂ ਹਨ, ਜਦਕਿ ਇਹ ਅੰਕੜਾ ਸਾਲ 2014 'ਚ 533237 ਸੀ। ਇਸ ਤਰ੍ਹਾਂ ਭਗਵੰਤ ਮਾਨ ਨੂੰ ਇਸ ਵਾਰ ਕੁੱਲ 121036 ਵੋਟਾਂ ਦਾ ਘਾਟਾ ਪਿਆ ਹੈ। ਇਥੇ ਹੀ ਬੱਸ ਨਹੀਂ 2014 'ਚ ਭਗਵੰਤ ਮਾਨ ਨੇ ਆਪਣੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ 211721 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਦੂਜੇ ਪਾਸੇ ਇਸ ਵਾਰ ਮਾਨ 110211 ਵੋਟਾਂ ਦੇ ਫਰਕ ਨਾਲ ਹੀ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਹਰਾ ਸਕੇ ਹਨ। ਇਸ ਤਰ੍ਹਾਂ ਭਗਵੰਤ ਦੀ ਇਸ ਵਾਰ ਤੇ 2014 ਦੀ ਜਿੱਤ ਵਿਚਕਾਰ ਹੀ 101510 ਵੋਟਾਂ ਦਾ ਫਰਕ ਹੈ, ਜਿਸ ਤੋਂ ਇਕ ਗੱਲ ਤਾਂ ਸਾਫ ਹੈ ਕੇ ਜੇਤੂ ਭਗਵੰਤ ਮਾਨ ਤੋਂ ਇਸ ਵਾਰ ਇਕ ਨਹੀਂ 2 ਨਹੀਂ ਸਗੋਂ 1 ਲੱਖ ਤੋਂ ਵੀ ਵੱਧ ਵੋਟਰਾਂ ਨੇ ਮੂੰਹ ਫੇਰ ਲਿਆ ਹੈ। ਭਗਵੰਤ ਮਾਨ ਨੂੰ ਸੰਗਰੂਰ ਸੀਟ ਰਾਹੀਂ ਦੇਸ਼ ਅੰਦਰ ਆਮ ਆਦਮੀ ਪਾਰਟੀ ਦੀ ਸਾਖ਼ ਕਾਇਮ ਰੱਖਣ ਲਈ ਲੋਕਾਂ ਅੰਦਰ ਗੁਆਚੀ ਆਪਣੀ ਸਾਫ-ਸੁੱਥਰੀ ਸਾਖ ਨੂੰ ਮੁੜ ਪੈਦਾ ਕਰਨਾ ਪਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੌਰਾਨ ਇਹੀ ਅੰਕੜੇ ਭਗਵੰਤ ਲਈ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਸਾਬਿਤ ਨਹੀਂ ਹੋਣਗੇ।
ਧੂਰੀ ਮਾਮਲੇ 'ਤੇ ਬੋਲੇ ਭਗਵੰਤ ਮਾਨ, ਜਬਰ-ਜ਼ਨਾਹ ਦੇ ਦੋਸ਼ੀ ਨੂੰ ਹੋਵੇ ਫਾਂਸੀ ਦੀ ਸਜ਼ਾ
NEXT STORY