ਸੰਗਰੂਰ/ਭਵਾਨੀਗੜ੍ਹ (ਬੇਦੀ/ਰਿਖੀ, ਕਾਂਸਲ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਆਉਣਾ ਜਾਰੀ ਹੈ। ਅੱਜ ਆਏ ਵੱਡੀ ਗਿਣਤੀ ਵਿੱਚ ਪਾਜ਼ੇਟਿਵ ਕੇਸਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਆਏ ਦਿਨ ਕੇਸਾਂ ਦਾ ਵਧਦੇ ਜਾਣਾ ਜ਼ਿਲ੍ਹੇ ਵਿੱਚ ਤਾਲਾਬੰਦੀ ਲੱਗਣ ਦੀਆਂ ਚਰਚਾਵਾਂ ਨੂੰ ਵਧਾ ਰਿਹਾ ਹੈ। ਜ਼ਿਲ੍ਹੇ ਦੇ ਵਿੱਚ ਜਿੱਥੇ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜੋ ਲੰਘੇ ਦਿਨ ਰੁਕ ਗਿਆ ਸੀ। ਅੱਜ ਇੱਕ ਮੌਤ ਹੋ ਜਾਣ ਨਾਲ ਫਿਰ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)
ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਕੁੱਲ 144 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 44, ਧੂਰੀ ’ਚ 18, ਸਿਹਤ ਬਲਾਕ ਲੌਂਗੋਵਾਲ 'ਚ 21 ਕੇਸ, ਸੁਨਾਮ ਵਿੱਚ 14, ਮਾਲੇਰਕੋਟਲਾ ਵਿੱਚ 22,ਮੂਣਕ ਵਿਚ 6, ਅਮਰਗੜ੍ਹ 2, ਭਵਾਨੀਗੜ੍ਹ ਵਿੱਚ 2, ਸ਼ੇਰਪੁਰ ਵਿੱਚ 13, ਅਹਿਮਦਗੜ੍ਹ ਵਿੱਚ 3, ਕੌਹਰੀਆਂ ਵਿੱਚ 4 ਅਤੇ ਪੰਜਗਰਾਈਆਂ ਵਿੱਚ 6 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 7263 ਪਾਜ਼ੇਟਿਵ ਕੇਸ ਹਨ ਜਿਨ੍ਹਾਂ ’ਚੋਂ ਕੁੱਲ 6076 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 904 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 56 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ 283 ਮੌਤਾਂ ਹੋ ਚੁੱਕੀਆਂ ਹਨ ਜ਼ਿਲ੍ਹੇ ਵਿੱਚ ਅੱਜ ਸਿਹਤ ਬਲਾਕ ਮੂਣਕ ਦੀ ਇੱਕ 65 ਸਾਲਾ ਬੀਬੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਵੀ ਹੈ।
ਇਹ ਵੀ ਪੜ੍ਹੋ: ਮੋਗਾ ’ਚ ਵੱਡੀ ਵਾਰਦਾਤ, ਪੇਕੇ ਗਈ ਸੀ ਪਤਨੀ, ਪਤੀ ਨੇ ਕੁਹਾੜੀ ਨਾਲ ਵੱਢੀ ਗੁਆਂਢਣ
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 7263
ਐਕਟਿਵ ਕੇਸ 904
ਠੀਕ ਹੋਏ 6076
ਮੌਤਾਂ 283
ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ ਗ੍ਰਾਂਟ ਜਾਰੀ
NEXT STORY