ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਜਾਨਲੇਵਾ ਹਮਲਾ ਜਾਰੀ ਹੈ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦਾ ਲਾਵਾ ਫੁੱਟ ਗਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਅੱਜ ਫ਼ਿਰ 45 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ ਸਿਹਤ ਬਲਾਕ ਭਵਾਨੀਗੜ੍ਹ ਦੇ ਇੱਕ 50 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ।ਜਿਸ ਨਾਲ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਤੇ ਫਿਰ ਵੀ ਸਾਰੇ ਲੋਕ ਕੋਰੋਨਾ ਨੂੰ ਲੈ ਕੇ ਸੁਚੇਤ ਨਹੀਂ ਦਿਖ ਰਹੇ।
ਇਹ ਵੀ ਪੜ੍ਹੋ: ਮਾਮਲਾ ਮੋਗਾ ’ਚ ਹੋਏ ਦੋ ਕੁੜੀਆਂ ਦੇ ਕਤਲ ਦਾ: ਹਰਸਿਮਰਤ ਨੇ ਘੇਰੀ ਕੈਪਟਨ ਸਰਕਾਰ
ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 6 ਧੂਰੀ ’ਚ 9, ਸਿਹਤ ਬਲਾਕ ਮਾਲੇਰਕੋਟਲਾ 'ਚ 7, ਅਮਰਗੜ੍ਹ ’ਚ 7,ਪੰਜਗਰਾਈਆਂ ’ਚ 2, ਬਲਾਕ ਸ਼ੇਰਪੁਰ ’ਚ 9, ਲੌਂਗੋਵਾਲ 'ਚ 2 ਕੇਸ, ਮੂਣਕ 'ਚ 1, ਅਹਿਮਦਗੜ੍ਹ 'ਚ 2, ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 4990 ਕੇਸ ਹਨ ਜਿਨ੍ਹਾਂ ’ਚੋਂ 4545 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 230 ਕੇਸ ਐਕਟਿਵ ਚੱਲ ਰਹੇ ਹਨ ਅਤੇ 20 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ ਜਦਕਿ 215 ਲੋਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।
ਇਹ ਵੀ ਪੜ੍ਹੋ: ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 4990
ਐਕਟਿਵ ਕੇਸ 230
ਠੀਕ ਹੋਏ 4545
ਮੌਤਾਂ 215
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਇਸ ਬਿਆਨ ਨਾਲ ਜਾਖੜ ਨੂੰ ਮਿਲੀ ਰਾਹਤ, ਫਿਲਹਾਲ ਸੇਫ਼, ਨਹੀਂ ਜਾਵੇਗੀ ਪ੍ਰਧਾਨਗੀ
ਹੈਵਾਨੀਅਤ: ਦੁਕਾਨ ਤੋਂ ਚੀਜ਼ ਲੈਣ ਗਈ 11 ਸਾਲਾ ਮਾਸੂਮ ਨਾਲ ਸਮੂਹਿਕ ਜਬਰ-ਜ਼ਿਨਾਹ
NEXT STORY