ਚੰਡੀਗੜ੍ਹ (ਅਸ਼ਵਨੀ): ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਫ਼ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਛੇਤੀ ਉਨ੍ਹਾਂ ਦੀ ਟੀਮ ਦਾ ਹਿੱਸਾ ਹੋਣਗੇ। ਮੌਕਾ ਸੀ ਸੂਬੇ ਵਿਚ ਕਾਂਗਰਸ ਸਰਕਾਰ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਬਿਆਨ ਕਰਨ ਦਾ। ਉਨ੍ਹਾਂ ਸਿੱਧੂ ਦੇ ਸਵਾਲ ’ਤੇ ਕਿਹਾ ਕਿ ਸਾਰੇ ਚਾਹੁੰਦੇ ਹਨ ਕਿ ਉਹ ਸਾਡੀ ਟੀਮ ਦਾ ਹਿੱਸਾ ਬਣਨ। ਅਮਰਿੰਦਰ ਦੀ ਟੀਮ ਦੇ ਮਾਇਨੇ ਹਨ ਕਾਂਗਰਸ ਸਰਕਾਰ। ਸਰਕਾਰ ਵਿਚ ਸਿੱਧੂ ਨੂੰ ਕਿਹੜੀ ਜ਼ਿੰਮੇਵਾਰੀ ਮਿਲੇਗੀ, ਇਹ ਪੱਤੇ ਫਿਲਹਾਲ ਨਹੀਂ ਖੋਲ੍ਹੇ।
ਇਹ ਵੀ ਪੜ੍ਹੋ: ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਵਾਲਿਆਂ ਨੇ ਜਤਾਇਆ ਕਤਲ ਦਾ ਸ਼ੱਕ
ਉਨ੍ਹਾਂ ਦੇ ਇਸ ਇਕ ਲਾਈਨ ਦੇ ਬਿਆਨ ਨਾਲ ਸਭ ਤੋਂ ਜ਼ਿਆਦਾ ਕਿਸੇ ਨੂੰ ਤਸੱਲੀ ਹੋਈ ਹੈ ਤਾਂ ਉਹ ਹੈ ਸੁਨੀਲ ਜਾਖੜ। ਦਰਅਸਲ 3-4 ਮਹੀਨਿਆਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਛੇਤੀ ਸਿੱਧੂ ਦਾ ਰਾਜਨੀਤਿਕ ਬਣਵਾਸ ਖ਼ਤਮ ਹੋਵੇਗਾ। ਉਨ੍ਹਾਂ ਨੂੰ ਅਹਿਮ ਵਿਭਾਗ ਦਾ ਮੰਤਰੀ ਬਣਾਇਆ ਜਾਵੇਗਾ ਜਾਂ ਫਿਰ ਪ੍ਰਦੇਸ਼ ਵਿਚ ਪਾਰਟੀ ਦੀ ਪ੍ਰਧਾਨਗੀ ਮਿਲੇਗੀ। ਅਜਿਹੀਆਂ ਖਬਰਾਂ ਨਾਲ ਜਾਖੜ ਦੇ ਮੂੰਹ ਦੇ ਵਿਗੜੇ ਜ਼ਾਇਕੇ ਨੂੰ ਅਮਰਿੰਦਰ ਨੇ ਕੁੱਝ ਦੁਰੁਸਤ ਕੀਤਾ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰਿਆ ਭਿਆਨਕ ਕਾਰ ਹਾਦਸਾ, 12 ਸਾਲ ਦੇ ਬੱਚੇ ਸਮੇਤ 4 ਜੀਆਂ ਦੀ ਮੌਤ
ਇਹ ਸਾਰੇ ਜਾਣਦੇ ਹਨ ਕਿ ਜਾਖੜ ਕੋਲ ਇਸ ਸਮੇਂ ਇਕਮਾਤਰ ਇਹੀ ਅਹੁਦਾ ਹੈ। ਉਹ ਹੁਣ ਨਾ ਵਿਧਾਇਕ ਹਨ ਅਤੇ ਨਾ ਹੀ ਸੰਸਦ ਮੈਂਬਰ। ਅਜਿਹੇ ਵਿਚ ਪ੍ਰਧਾਨਗੀ ਵੀ ਚਲੀ ਜਾਵੇ ਤਾਂ ਉਨ੍ਹਾਂ ਲਈ ਇਕ ਵੱਡੇ ਰਾਜਨੀਤਿਕ ਝਟਕੇ ਤੋਂ ਘੱਟ ਨਹੀਂ ਹੋਵੇਗਾ ਪਰ ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਜਾਖੜ ਦੇ ਅਹੁਦੇ ਦਾ ਬਚਾਅ ਕਰਦਿਆਂ ਨਾ ਸਿਰਫ਼ ਹਾਈਕਮਾਨ ਨੂੰ ਸੰਗਠਨ ਵਿਚ ਇੰਨਾ ਵੱਡਾ ਬਦਲਾਅ ਨਾ ਕਰਨ ਲਈ ਮਨਾਇਆ ਸਗੋਂ ਸਿੱਧੂ ਨੂੰ ਵੀ ਮੰਤਰੀ ਬਣਨ ਲਈ ਤਿਆਰ ਕਰ ਲਿਆ।
ਹੁਣ ਸਿੱਧੂ ਦੀ ਵਾਪਸੀ ਤਾਂ ਸਰਕਾਰ ਵਿਚ ਤੈਅ ਹੈ ਪਰ ਕਿਨ੍ਹਾਂ ਸ਼ਰਤਾਂ ’ਤੇ, ਇਹ ਸਿਰਫ਼ ਅਮਰਿੰਦਰ ਅਤੇ ਸਿੱਧੂ ਹੀ ਬਿਹਤਰ ਜਾਣਦੇ ਹਨ। ਸਿੱਧੂ ਦੀ ਮੰਗ ਸਥਾਨਕ ਸਰਕਾਰਾਂ ਵਿਭਾਗ ਦੀ ਰਹੀ ਹੈ, ਜਿਸ ਦੇ ਉਹ ਜੂਨ-2019 ਤੱਕ ਮੰਤਰੀ ਸਨ ਪਰ ਕੈਪਟਨ ਰਾਜ਼ੀ ਨਹੀਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਵਰਗਾ ਵੱਡਾ ਵਿਭਾਗ ਸੌਂਪਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨੇ ਮੁੜ ਫੜ੍ਹੀ ਰਫ਼ਤਾਰ, ਹੁਣ ਤੱਕ 5 ਹਜ਼ਾਰ ਦੇ ਕਰੀਬ ਪੁੱਜੀ ਪੀੜਤਾਂ ਦੀ ਗਿਣਤੀ
ਇਸ ਦੌਰਾਨ ਅਮਰਿੰਦਰ ’ਤੇ ਅਕਸਰ ਨਿਸ਼ਾਨਾ ਸਾਧਣ ਵਾਲੀ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਬੁੱਧਵਾਰ ਨੂੰ ਆਲ ਇੰਡੀਆ ਜਾਟ ਮਹਾਸਭਾ ਦੀ ਪੰਜਾਬ ਸ਼ਾਖਾ ਵਿਚ ਮਹਿਲਾ ਵਿੰਗ ਦੀ ਕਮਾਨ ਸੰਭਾਲਣ ਤੋਂ ਵੀ ਲੱਗਦਾ ਹੈ ਕਿ ਦੋਵੇਂ ਪੱਖ ਹੁਣ ਕੁੱਝ ਨੇੜੇ ਆਉਣ ਲੱਗੇ ਹਨ। ਧਿਆਨਯੋਗ ਹੈ ਕਿ ਜਿਸ ਜਾਟ ਮਹਾਸਭਾ ਵਿਚ ਮੈਡਮ ਸਿੱਧੂ ਨੂੰ ਇਹ ਅਹੁਦਾ ਮਿਲਿਆ ਹੈ, ਉਸ ਦੇ ਕੌਮੀ ਪ੍ਰਧਾਨ ਵੀ ਕੈਪਟਨ ਅਮਰਿੰਦਰ ਸਿੰਘ ਹੀ ਹਨ।
ਸੁਰੱਖਿਆ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਖਹਿਰਾ ਨੇ ਭੇਜਿਆ ਈ. ਡੀ. ਨੂੰ ਪੱਤਰ
NEXT STORY