ਬਠਿੰਡਾ: ਮੋਗਾ ਵਿਖੇ ਬੀਤੇ ਦਿਨੀਂ ਇਕ ਨੌਜਵਾਨ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਕਾਰਨ ਦੋ ਕੁੜੀਆਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਅੱਜ ਕੁੜੀਆਂ ਦੀ ਹੋਈ ਮੌਤ ਦੇ ਮਾਮਲੇ ’ਚ ਬੀਬਾ ਬਦਲ ਵਲੋਂ ਮੋਗਾ ਵਾਰਦਾਤ ਦੇ ਸੰਦਰਭ ’ਚ ਸਰਕਾਰ ਦੀ ਆਲੋਚਨਾ ਕੀਤੀ ਗਈ ਹੈ ਅਤੇ ਇਸ ਮਾਮਲੇ ’ਚ ਕੈਪਟਨ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ ਹੈ। ਬੀਬਾ ਬਾਦਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੋਗਾ ਤੋਂ ਕਾਂਗਰਸੀ ਆਗੂ ਨੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੋ ਕਿ ਪੰਜਾਬ ’ਚ ਮਹਿਲਾ ਸੁਰੱਖਿਆ ਕਾਂਗਰਸ ਸਰਕਾਰ ਦੀ ਤਰਜੀਹ ਨਹੀਂ ਹੈ। ਇਸ ਸਰਕਾਰ ਜਾਣਾ ਚਾਹੀਦਾ ਹੈ। ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਰੇ ਪੰਜਾਬ ਨੂੰ ਦੁੱਖਾਂ ’ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਂਗਰਸ ਸਰਕਾਰ ਦੇ ਸ਼ਾਸਨ ’ਚ ਪੰਜਾਬ ਦੇ ਡਰਾਉਣੇ ਹਾਲਾਤ!
ਇਹ ਵੀ ਪੜ੍ਹੋ: ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ
ਜ਼ਿਕਰਯੋਗ ਹੈ ਕਿ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਗਿੱਲ ਵਿਖੇ ਵੀਰਵਾਰ ਸ਼ਾਮ ਨੂੰ ਹੋਈ ਫਾਈਰਿੰਗ ਦੇ ਮਾਮਲੇ ਵਿਚ ਸਰਪੰਚ ਦੇ ਪੁੱਤਰ ਦੀ ਪ੍ਰੇਮਿਕਾ ਦੀ ਭੈਣ ਦੀ ਵੀ ਮੌਤ ਹੋ ਗਈ ਹੈ। ਪੁਲਸ ਨੇ ਦੋਸ਼ੀ ਗੁਰਬੀਰ ਨੂੰ ਰਾਤ ਦੇ ਸਮੇਂ ਹੀ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੇ ਖ਼ਿਲਾਫ਼ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਸੇਖਾ ਖੁਰਦ ਨੇ ਦੋ ਸਕੀਆਂ ਭੈਣਾਂ ਅਮਨਦੀਪ ਕੌਰ ਅਤੇ ਕਮਲਪ੍ਰੀਤ ਕੌਰ ਪੁੱਤਰੀਆਂ ਹਰਮੇਲ ਸਿੰਘ ਵਾਸੀ ਸੇਖਾ ਖੁਰਦ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਕੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਇਸ ਬਿਆਨ ਨਾਲ ਜਾਖੜ ਨੂੰ ਮਿਲੀ ਰਾਹਤ, ਫਿਲਹਾਲ ਸੇਫ਼, ਨਹੀਂ ਜਾਵੇਗੀ ਪ੍ਰਧਾਨਗੀ
ਨਵਜੋਤ ਸਿੰਘ ਸਿੱਧੂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦੇਣ ’ਤੇ ਕੈਪਟਨ ਦਾ ਵੱਡਾ ਬਿਆਨ
NEXT STORY