ਸੰਗਰੂਰ (ਰਾਜੇਸ਼ ਕੋਹਲੀ) - ਫਰਜੀ ਏਜੰਟਾਂ ਦਾ ਸ਼ਿਕਾਰ ਹੋ ਕੇ ਵਿਦੇਸ਼ ਦੀ ਧਰਤੀ 'ਤੇ ਫਸਿਆ ਧੂਰੀ ਦਾ ਨੌਜਵਾਨ ਜਸਵਿੰਦਰ ਸਿੰਘ ਅੱਜ ਵਤਨ ਵਾਪਸ ਆ ਗਿਆ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਨੇ ਆਪਣੇ ਅਤੇ ਪਰਿਵਾਰ ਦੇ ਸੁਨਿਹਰੀ ਭਵਿੱਖ ਲਈ ਵਿਦੇਸ਼ ਜਾਣ ਦਾ ਫੈਸਲਾ ਲਿਆ ਸੀ, ਜਿਸ ਦੌਰਾਨ ਉਹ ਫਰਜੀ ਏਜੰਟਾਂ ਦੇ ਚੁੰਗਲ 'ਚ ਫਸ ਗਿਆ। ਫਰਜੀ ਏਜੰਟਾਂ ਨੇ ਉਸ ਨੂੰ ਸਾਊਥ ਅਫਰੀਕਾ ਭੇਜਣ ਦੀ ਥਾਂ ਸੁਡਾਨ ਭੇਜ ਦਿੱਤਾ, ਜਿਥੇ ਵਾਅਦੇ ਅਨੁਸਾਰ ਉਸ ਨੂੰ ਤਨਖਾਹ ਵੀ ਨਹੀਂ ਦਿੱਤੀ ਗਈ ਅਤੇ ਉਸ ਤੋਂ 12-12 ਘੰਟੇ ਕੰਮ ਵੀ ਲਿਆ।
ਵਿਦੇਸ਼ੀ ਧਰਤੀ 'ਤੇ ਤਸ਼ੱਦਦ ਚੱਲ ਰਹੇ ਜਸਵਿੰਦਰ ਨੇ ਆਪਣੀ ਵੀਡਿਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਉਸਦੇ ਰਿਸ਼ਤੇਦਾਰਾਂ ਤੱਕ ਪਹੁੰਚ ਗਈ। ਰਿਸ਼ਤੇਦਾਰਾਂ ਨੇ ਸੋਸ਼ਲ ਮੀਡੀਆ ’ਤੇ ਪਈ ਵੀਡੀਓ ਦੇਖ ਕੇ ਵਟਸਐਪ 'ਤੇ ਹੀ ਜਸਵਿੰਦਰ ਨੂੰ ਟਿਕਟ ਭੇਜ ਦਿੱਤੀ ਅਤੇ ਫਿਰ ਜਸਵਿੰਦਰ ਉਥੋਂ ਕਿਸੇ ਤਰ੍ਹਾਂ ਭੱਜ ਨਿਕਲਿਆ ਅਤੇ ਵਤਨ ਵਾਪਸ ਆ ਗਿਆ। ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਗੁੰਮਰਾਹ ਕਰਕੇ ਵਿਦੇਸ਼ ਭੇਜਣ ਵਾਲੇ ਫਰਜੀ ਏਜੇਟਾਂ ਖਿਲਾਫ ਜਸਵਿੰਦਰ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 540 ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY