ਸੰਗਰੂਰ (ਵਿਜੈ ਕੁਮਾਰ ਸਿੰਗਲਾ): ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਗੜ ਦੇ ਬਿਆਨ ਜਿਸ 'ਚ ਉਨ੍ਹਾਂ ਆਪ ਵਲੰਟੀਅਰਾਂ ਨੂੰ ਪਿੰਡਾਂ 'ਚ ਔਕਸੀਮੀਟਰ ਨਾ ਵੰਡਣ ਅਤੇ ਪਰਚੇ ਦਰਜ ਕਰਨ ਦੇ ਮਾਮਲੇ ਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਪੰਜਾਬ 'ਚ ਇੱਕ ਵੀ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਪੰਜਾਬ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਔਕਸੀਮੀਟਰ ਵੰਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਇਹ ਤਾਂ ਸਿਰਫ ਆਕਸੀਜਨ ਲੈਵਲ ਚੈਂਕ ਕਰਨ ਵਾਲਾ ਯੰਤਰ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਕਾਂਗਰਸ ਸਰਕਾਰ ਨੇ ਲੋਕਾਂ ਲਈ ਕੁਝ ਨਹੀਂ ਕੀਤਾ। ਸੁਨੀਲ ਜਾਗੜ ਨੂੰ ਸੰਬੋਧਿਤ ਹੁੰਦਿਆਂ ਚੀਮਾ ਨੇ ਕਿਹਾ ਕਿ ਉਹ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਿਗੜੀ ਹਾਲਤ ਦਾ ਸ਼ੀਸਾ ਦਿਖਾਉਣ ਨਾ ਕਿ ਆਪ ਦੇ ਵਲੰਟੀਅਰਾਂ ਨੂੰ ਡਰਾਉਣ-ਧਮਕਾਉਣ। ਚੀਮਾ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਦੀਆਂ ਧਮਕੀਆਂ ਤੋਂ ਆਪ ਦੇ ਵਰਕਰ ਨਾ ਡਰਨ। ਉਨ੍ਹਾਂ ਕਿਹਾ ਕਿ 4 ਸਾਲ 'ਚ ਕੋਈ ਵੀ ਭਰਤੀ ਨਹੀਂ ਹੋਈ ਸਗੋਂ ਪੰਜਾਬ ਦੇ ਮੁੱਖ ਮੰਤਰੀ ਗੈਰ-ਜਿੰਮੇਵਾਰਨਾ ਬਿਆਨਬਾਜ਼ੀ ਕਰਕੇ ਲੋਕਾਂ ਦੇ ਮਨਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਪੈਂਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਮਾਲੀ,ਚਪੜਾਸੀ ਤੋਂ ਲੈ ਕੇ ਮਿਸਤਰੀ ਤੱਕ ਹਰ ਕੰਮ ਖ਼ੁਦ ਕਰਦੇ ਨੇ ਇਹ ਅਧਿਆਪਕ, ਜਜ਼ਬਾ ਜਾਣ ਕਰੋਗੇ ਸਲਾਮ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤੀ ਟਿੱਪਣੀ ਤੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਪਾਕਿਸਤਾਨ ਦੀ ਆਰੂਸਾ ਆਲਮ ਕਿਸ ਦੇ ਘਰ ਰਹਿੰਦੀ ਹੈ, ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਕਿਸੇ ਬਾਹਰ ਤੋਂ ਖਤਰਾ ਨਹੀ ਸਗੋਂ ਮੁੱਖ ਮੰਤਰੀ ਦੇ ਮਹਿਮਾਨਾਂ ਤੋਂ ਹੀ ਖਤਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕਾਂ ਦੇ ਭਲੇ ਲਈ ਸ਼ੁਰੂ ਕੀਤੀ ਮੁਹਿੰਮ ਆਉਣ ਵਾਲੇ ਦਿਨਾਂ 'ਚ ਜਾਰੀ ਰਹੇਗੀ ਅਤੇ ਉਹ ਲੋਕਾਂ ਤੱਕ ਜਾਣਗੇ ਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਲੱਛਣਾਂ ਸਬੰਧੀ ਜਾਗਰੂਕਤਾ ਪੈਂਦਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਹਾਲਤਾਂ 'ਚ ਕੋਈ ਸੁਧਾਰ ਨਹੀਂ ਹੋਇਆ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ
ਸਰਕਾਰ ਦੇ 3 ਆਰਡੀਨੈਂਸਾਂ ਤੇ ਵਾਅਦਾ ਖਿਲਾਫੀ ਦੇ ਰੋਸ ਵੱਜੋਂ 15-20 ਸਤੰਬਰ ਤੱਕ ਦਿੱਤੇ ਜਾਣਗੇ ਤਿੱਖੇ ਰੋਸ ਧਰਨੇ
NEXT STORY