ਸੰਗਰੂਰ (ਪ੍ਰਿੰਸ) : ਭਾਜਪਾ ਛੱਡ ਕਾਂਗਰਸ 'ਚ ਗਏ ਨਵਜੋਤ ਸਿੱਧੂ ਦੇ ਕੈਪਟਨ ਨਾਲ ਪਏ ਪੇਚੇ ਤੋਂ ਅਕਾਲੀ ਆਗੂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਗੱਲ ਦਾ ਸਬੂਤ ਉਦੋਂ ਮਿਲਿਆ, ਜਦੋਂ ਘੱਗਰ ਪ੍ਰਭਾਇਤ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਸਿੱਧੂ ਬਾਰੇ ਸਵਾਲ ਕੀਤਾ ਗਿਆ। ਸਿੱਧੂ ਦੇ ਸਵਾਲ 'ਤੇ ਸ਼ਾਇਰਾਨਾ ਹੁੰਦੇ ਹੋਏ ਚੰਦੂਮਾਜਰਾ ਨੇ ਕਿਹਾ, 'ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।'
ਇਸ ਦੇ ਨਾਲ ਹੀ ਅਕਾਲੀ ਆਗੂ ਨੇ ਆਮ ਆਦਮੀ ਪਾਰਟੀ ਨੂੰ ਵੀ ਲਪੇਟੇ 'ਚ ਲਿਆ। ਵਿਧਾਨ ਸਭਾ ਸੈਸ਼ਨ ਦੀ ਮਿਆਦ ਨੂੰ ਲੈ ਕੇ ਸਪੀਕਰ ਨੂੰ ਵੱਖੋ-ਵੱਖ ਮਿਲਣ ਪਹੁੰਚੇ 'ਆਪ' ਆਗੂਆਂ 'ਤੇ ਚੰਦੂਮਾਜਰਾ ਨੇ 'ਆਪ' ਦੀ ਤੁਲਨਾ ਟਾਕੀਆਂ ਵਾਲੀ ਰਜਾਈ ਨਾਲ ਕਰ ਦਿੱਤੀ।
ਦੱਸ ਦੇਈਏ ਕਿ ਨਵਜੋਤ ਸਿੱਧੂ ਜਦੋਂ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ 'ਚ ਹੁੰਦੇ ਸਨ ਤਾਂ ਉਦੋਂ ਵੀ ਉਨ੍ਹਾਂ ਦੇ ਅਕਾਲੀ ਦਲ ਤੇ ਅਕਾਲੀ ਲੀਡਰਾਂ ਨਾਲ ਮਤਭੇਦ ਰਹਿੰਦੇ ਸਨ। ਵੱਡੇ ਅਕਾਲੀ ਲੀਡਰਾਂ ਨਾਲ ਮੱਥਾ ਲਾਉਣ ਵਾਲੇ ਨਵਜੋਤ ਸਿੱਧੂ ਨੂੰ ਆਖਿਰਕਾਰ ਪਾਰਟੀ ਨੂੰ ਛੱਡਣਾ ਪਿਆ ਸੀ।
ਮਾਮਲਾ ਪੁਲਸ ਚੌਕੀ 'ਚ ਸ਼ਰਾਬ ਪੀਣ ਦਾ, ਕਾਂਸਟੇਬਲ ਅਤੇ ਹੋਮ ਗਾਰਡ ਸਸਪੈਂਡ
NEXT STORY