ਸੰਗਰੂਰ (ਬਾਂਸਲ)– ਪੰਜਾਬ ਸਿਵਲ ਸਰਵਿਸਿਜ਼ ਜਿਊਡੀਸ਼ਰੀ ਦੀ ਪ੍ਰੀਖਿਆ ਨੂੰ ਪਾਸ ਕਰ ਕੇ ਦੇਸ਼ ਦੀ ਜਨਤਾ ਨੂੰ ਨਿਆਂ ਦੇਣ ਲਈ ਬਣੇ ਸਿਵਲ ਜੱਜਾਂ ਦੀ ਨਿਯੁਕਤੀ ’ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪੰਜਾਬ ਮਹਿਲਾ ਅਗਰਵਾਲ ਸਭਾ ਅਤੇ ਅਗਰੋਹਾ ਵਿਕਾਸ ਟਰੱਸਟ ਰਜਿ. ਮਹਿਲਾ ਸਮਿਤੀ ਦੀ ਪ੍ਰਧਾਨ ਰੇਵਾ ਛਾਹਡ਼ੀਆ ਨੇ ਪ੍ਰੈੱਸ ਨੂੰ ਦੱਸਿਆ ਕਿ ਪਿਛਲੇ ਮਹੀਨੇ ਤੋਂ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲਿਆਂ ਨੂੰ ਉਹ ਆਪਣੀ ਸੰਸਥਾ ਵੱਲੋਂ ਸਨਮਾਨਤ ਕਰਨ ਦੀ ਲਡ਼ੀ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਤੋਂ ਮਨੂੰ ਸਿੰਗਲਾ ਪੁੱਤਰ ਰਾਜੇਸ਼ ਸਿੰਗਲਾ, ਸਰੋਜ ਰਾਣੀ ਸਿੰਗਲਾ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਤਵੰਤੇ ਪ੍ਰਮੁੱਖ ਧੀਰਜ ਕੁਮਾਰ ਦੱਦਾਹੂਰ, ਰਾਜਿੰਦਰ ਸਿੰਗਲਾ, ਨਰੇਸ਼ ਸਿੰਗਲਾ, ਜਗਦੀਪ ਰਾਏ ਅਤੇ ਮਹਿਲਾ ਅਗਰਵਾਲ ਸਭਾ ਬਰਨਾਲਾ ਦੀ ਨਵ-ਨਿਯੁਕਤ ਪ੍ਰਧਾਨ ਕਿਰਨ ਸਿੰਗਲਾ ਅਤੇ ਮਹਿਲਾ ਅਗਰਵਾਲ ਸਭਾ ਸੁਨਾਮ ਦੀ ਸਰਪ੍ਰਸਤ ਇੰਦਰਾ ਬਾਂਸਲ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸਨਮਾਨਤ ਕੀਤਾ। ਇਸ ਮੌਕੇ ਧਰੀਜ ਕੁਮਾਰ ਦੱਦਾਹੂਰ ਅਤੇ ਰੇਵਾ ਛਾਹਡ਼ੀਆ ਨੇ ਕਿਹਾ ਕਿ ਸਾਨੂੰ ਆਪਣੇ ਹੋਣਹਾਰ ਬੱਚੇ ’ਤੇ ਮਾਣ ਹੈ, ਜਿਨ੍ਹਾਂ ਨੇ ਇਸ ਪ੍ਰੀਖਿਆ ਨੂੰ ਪਾਸ ਕਰ ਕੇ ਸਮਾਜ ਨੂੰ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਿਆਂ ਮਨੂੰ ਸਿੰਗਲਾ ਦੇ ਭਵਿੱਖ ਵਿਚ ਹਰ ਸਫਲਤਾ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਮਰੀਜ਼ਾਂ ਨੂੰ ਦਿੱਤੀ ਗਈ 17.64 ਕਰੋਡ਼ ਤੋਂ ਵਧੇਰੇ ਦੀ ਰਾਸ਼ੀ : ਡਿਪਟੀ ਕਮਿਸ਼ਨਰ
NEXT STORY