ਸੰਗਰੂਰ (ਰਿਖੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੇਖੂਪੁਰ ਕਲਾਂ ਵਿਖੇ ਪ੍ਰਿੰਸੀਪਲ ਲਖਵੀਰ ਸਿੰਘ ਕੈਲੇ ਦੀ ਅਗਵਾਈ ਹੇਠ ਪਹਿਲਾ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੇ ਹਾਜ਼ਰੀ ਭਰੀ। ਸਮਾਗਮ ਦੇ ਸ਼ੁਰੂ ’ਚ ਲੈਕਚਰਾਰ ਜਸਵਿੰਦਰ ਸਿੰਘ ਕੁਠਾਲਾ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਗਣਤੰਤਰਤਾ ਦਿਵਸ ਬਾਰੇ ਚਾਨਣਾ ਪਾਇਆ। ਸਮਾਗਮ ’ਚ ਮਾਸਟਰ ਜਸਵੀਰ ਸਿੰਘ ਕੰਗਣਵਾਲ ਨੇ ਆਜ਼ਾਦੀ ਸੰਘਰਸ਼ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਲਖਵੀਰ ਸਿੰਘ ਕੈਲੇ ਨੇ ਸਕੂਲ ਦੇ ਅਪਗਰੇਡ ਹੋਣ ਤੋਂ ਲੈ ਕੇ ਹੁਣ ਤੱਕ ਦੀ ਰਿਪੋਰਟ ਪੇਸ਼ ਕਰਦਿਆਂ ਸਕੂਲ ਬਾਰੇ ਵਿਸਥਾਰਪੂਰਕ ਵਿਚਾਰ ਸਾਂਝੇ ਕੀਤੇ ਅਤੇ ਸਕੂਲ ’ਚ ਨਵੀਂ ਬਣ ਰਹੀ ਇਮਾਰਤ ਦੇ ਵਿਚ ਵਧ ਚਡ਼੍ਹ ਕੇ ਹਿੱਸਾ ਪਾਉਣ ਦੀ ਅਪੀਲ ਕਰਦਿਆਂ ਮਾਪਿਆਂ ਤੇ ਦਾਨੀ ਸੱਜਣਾਂ ਨੂੰ ਹੋਰ ਸਹਿਯੋਗ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਭੰਗਡ਼ਾ, ਗੀਤ, ਕਵੀਸ਼ਰੀ ਤੇ ਗਿੱਧਾ ਪੇਸ਼ ਕੀਤਾ। ਇਸ ਮੌਕੇ 12ਵੀਂ ਜਮਾਤ ’ਚੋਂ ਪਾਸ ਹੋਏ ਵਿਦਿਆਰਥੀਆਂ ਅਤੇ 6ਵੀਂ ਤੋਂ 11ਵੀਂ ਜਮਾਤ ਦੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਈ ਦਾਨੀ ਸੱਜਣਾਂ ਨੇ ਸਕੂਲ ਨੂੰ ਆਰਥਕ ਸਹਾਇਤਾ ਵੀ ਦਿੱਤੀ। ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਦੀ ਰਸਮ ਸੇਵਾ ਮੁਕਤ ਐਕਸੀਅਨ ਹਰਨੇਕ ਸਿੰਘ ਚੱਕ ਖੁਰਦ, ਸਰਪੰਚ ਕਰਮ ਸਿੰਘ ਬਧਰਾਵਾਂ, ਸਰਪੰਚ ਰਾਮ ਸਿੰਘ, ਮਾਸਟਰ ਗੁਲਜ਼ਾਰ ਸਿੰਘ ਚੱਕ, ਸਰਪੰਚ ਪ੍ਰੇਮ ਸਿੰਘ ਚੱਕ ਖੁਰਦ, ਸ. ਮਲਕੀਤ ਸਿੰਘ ਚੱਕ, ਡਾ. ਬਲਜਿੰਦਰ ਸਿੰਘ, ਸਕੂਲ ਪ੍ਰਬੰਧਕੀ ਕਮੇਟੀ ਦੀ ਚੇਅਰਪਰਸਨ ਬੇਗਮ ਗੁਲਜ਼ਾਰਾਂ, ਡਾ. ਸੁਰਾਜ ਮੁਹੰਮਦ, ਡਾ. ਪਰਗਟ ਸਿੰਘ ਸੂਬੇਦਾਰ ਨਛੱਤਰ ਸਿੰਘ, ਕਰਨੈਲ ਸਿੰਘ ਪੰਚ, ਨਿਰਮਲ ਸਿੰਘ, ਹਰਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਸਮੇਤ ਕਈ ਪਤਵੰਤਿਆਂ ਨੇ ਸਾਂਝੇ ਤੌਰ ’ਤੇ ਕੀਤੀ। ਇਸ ਸਮਾਗਮ ’ਚ ਸਕੂਲ ਦਾ ਸਮੂਹ ਸਟਾਫ, ਮਾਪੇ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਸਫਾਈ ਸੇਵਕ ਤਨਖਾਹ ਨਾ ਮਿਲਣ ਕਾਰਨ ਪਿਛਲੇ ਦੋ ਹਫਤਿਆਂ ਤੋਂ ਹਡ਼ਤਾਲ ’ਤੇ ਬੈਠੇ
NEXT STORY