ਸੰਗਰੂਰ (ਰਾਕੇਸ਼)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌਡ਼ ਵਿਖੇ ਨਰਸਰੀ ਜਮਾਤ ਤੋਂ ਲੈ ਕੇ ਛੇਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀਆਂ “ਈ-ਡੈਕ” ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿਚ ਵਿਦਿਆਰਥੀਆਂ ਨੇ ਹੱਥੀਂ ਤਿਆਰ ਕੀਤੇ ਮਾਡਲ ਪੇਸ਼ ਕੀਤੇ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਜੋਜੀ ਜੋਸਫ਼ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਈ-ਡੈਕ’’ ਪ੍ਰਣਾਲੀ ਵੱਲੋਂ ਬੱਚਿਆਂ ਅਤੇ ਮਾਪਿਆਂ ਦਾ ਸੈਮੀਨਾਰ ਮੈਡਮ ਐਨਸੀ ਜੇਸਨ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਤੋਂ ਇਲਾਵਾ “ਈ-ਡੈਕ” ਪ੍ਰਣਾਲੀ ਵੱਲੋਂ ਮੈਡਮ ਮਿਨਾਕਸ਼ੀ ਅਤੇ ਮੈਡਮ ਭਾਵਨਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਪਡ਼ਾਵਾਂ ਨੂੰ ਮਨੋਰੰਜਕ ਢੰਗ ਨਾਲ ਕਰ ਕੇ “ਈ-ਡੈਕ” ਪ੍ਰਣਾਲੀ ਨੂੰ ਪ੍ਰਦਰਸ਼ਿਤ ਕੀਤਾ। ਬੱਚਿਆਂ ਦੇ ਮਾਤਾ-ਪਿਤਾ ਨੇ ਵੀ ਬੱਚਿਆਂ ਦੁਆਰਾ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਦੇਖੀ। ਬੱਚਿਆਂ ਨੇ ਵੀ ਮਾਤਾ-ਪਿਤਾ ਨੂੰ ਇਸ ਪ੍ਰਣਾਲੀ ਰਾਹੀਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ, ਜੋ ਕਿ ਬਹੁਤ ਪ੍ਰਭਾਵਸ਼ਾਲੀ ਰਹੀ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜੋਜੀ ਜੋਸਫ਼, ਮੈਡਮ ਐਨਸੀ ਜੇਸਨ, ਮੈਨੇਜਮੈਂਟ ਮੈਂਬਰ ਤੇ ਸਮੁੱਚਾ ਸਟਾਫ਼ ਮੌਜੂਦ ਸੀ।
ਪਿੰਡ ਤਾਜੋਕੇ ਵਿਖੇ 2 ਧਿਰਾਂ ’ਚ ਹੋਈ ਖੂਨੀ ਲਡ਼ਾਈ,3 ਜ਼ਖਮੀ
NEXT STORY