ਸੰਗਰੂਰ (ਹਰਜਿੰਦਰ, ਯਾਦਵਿੰਦਰ, ਜਨੂਹਾ, ਵਿਵੇਕ ਸਿੰਧਵਾਨੀ)-ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਨਸ਼ਿਆਂ ਤੇ ਕੈਂਸਰ ਖਿਲਾਫ਼ ਆਰੰਭੀ ਲੋਕ ਲਹਿਰ ਨੂੰ ਵਿਆਪਕ ਪੱਧਰ ’ਤੇ ਹੁੰਗਾਰਾ ਦਿੰਦੇ ਹੋਏ ਅੱਜ ਹੋਈ ਹਾਫ਼ ਮੈਰਾਥਨ, ਦੀਵਾ ਰਨ ਤੇ ਫ਼ਨ ਰਨ ’ਚ 9 ਹਜ਼ਾਰ ਤੋਂ ਵੀ ਵੱਧ ਖੇਡ ਪ੍ਰੇਮੀਆਂ ਨੇ ਹਿੱਸਾ ਲੈ ਕੇ ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ ਮਿਸ਼ਨ’ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ। ਸਖ਼ਤ ਠੰਡ ਦੇ ਬਾਵਜੂਦ ਹਰੇਕ ਉਮਰ ਵਰਗ ਦੇ ਖੇਡ ਪ੍ਰੇਮੀ ਨੇ ਬੇ-ਮਿਸਾਲ ਉਤਸ਼ਾਹ ਨਾਲ ਹਿੱਸਾ ਲਿਆ। ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਤੇ ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਵੱਲੋਂ ਸਾਂਝੇ ਤੌਰ ’ਤੇ ਝੰਡੀ ਦਿਖਾ ਕੇ ਸੰਗਰੂਰ ਹਾਫ਼ ਮੈਰਾਥਨ, ਦੀਵਾ ਰਨ ਤੇ ਫ਼ਨ ਰਨ ਨੂੰ ਰਵਾਨਾ ਕੀਤਾ ਗਿਆ ਤੇ ਦੌਡ਼ਦਿਆਂ ਸਫ਼ਰ ਤੈਅ ਕਰ ਕੇ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਨਾ-ਮੁਰਾਦ ਬੀਮਾਰੀ ਕੈਂਸਰ ਤੇ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ, ਡੈਪੋ ਤੇ ਬੱਡੀ ਜਿਹੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਤੇ ਕੈਂਸਰ ਦੀ ਰੋਕਥਾਮ ਪ੍ਰਤੀ ਜਾਗਰੂਕ ਕਰਨ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ। ®‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਆਯੋਜਤ ਸੰਗਰੂਰ ਹਾਫ਼ ਮੈਰਾਥਨ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਐੱਸ.ਪੀ. ਬਾਂਗਡ਼ ਸਮੇਤ ਪੰਜਾਬ ਦੇ 17 ਜ਼ਿਲਿਆਂ ਦੇ ਖਿਡਾਰੀਆਂ, ਕੀਨੀਆ ਤੇ ਹਿਮਾਚਲ ਪ੍ਰਦੇਸ਼ ਦੇ ਦੌਡ਼ਾਕਾਂ ਨੇ ਵੀ ਹਿੱਸਾ ਲਿਆ ਤੇ 21.9 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦੌਡ਼ ’ਚ ਰੇਸ਼ਪਾਲ ਸਿੰਘ ਨੇ 1 ਘੰਟਾ 6 ਮਿੰਟ 31 ਸਕਿੰਟ ਨਾਲ ਪਹਿਲਾ, ਕੀਨੀਆ ਦੇ ਦੌਡ਼ਾਕ ਨੋਆਹ ਕਿਪਸੰਗ ਕੇਮਲ ਨੇ 1 ਘੰਟਾ 6 ਮਿੰਟ 43 ਸਕਿੰਟ ਨਾਲ ਦੂਜਾ ਤੇ ਕੀਨੀਆ ਦੇ ਹੀ ਦੌਡ਼ਾਕ ਫੇਲੇਕਸ ਚੇਰੀਓਟ ਰੋਪ ਨੇ ਤੀਜਾ ਸਥਾਨ ਹਾਸਲ ਕਰਦਿਆਂ ਕ੍ਰਮਵਾਰ ਇਕ ਲੱਖ ਰੁਪਏ, 51 ਹਜ਼ਾਰ ਤੇ 31 ਹਜ਼ਾਰ ਰੁਪਏ ਇਨਾਮ ਵਜੋਂ ਪ੍ਰਾਪਤ ਕੀਤੇ। ®ਇਸ ਤੋਂ ਬਾਅਦ ਹੋਈ ਦੀਵਾ ਰਨ ’ਚ ਪਹਿਲੇ ਦੋ ਸਥਾਨਾਂ ’ਤੇ ਕੀਨੀਆ ਦੀਆਂ ਦੌਡ਼ਾਕ ਜੇਤੂ ਰਹੀਆਂ। ਜਿਸ ਤਹਿਤ ਪਹਿਲਾ ਸਥਾਨ ਕੇਰੇਨ ਜੇਬੇਟ ਮਾਇਓ ਨੇ 36 ਮਿੰਟ 22 ਸਕਿੰਟ, ਦੂਜਾ ਸਥਾਨ ਕ੍ਰਿਸਟੇਨ ਕੰਬੂਆ ਮਯੂੰਗਾ ਨੇ 36 ਮਿੰਟ 25 ਸਕਿੰਟ ਨਾਲ ਹਾਸਲ ਕੀਤਾ। ਇਸ ਮੁਕਾਬਲੇ ’ਚ ਤੀਜਾ ਸਥਾਨ ਲਖਨਊ ਦੀ ਦੌਡ਼ਾਕ ਡਿੰਪਲ ਸਿੰਘ ਨੇ ਹਾਸਲ ਕੀਤਾ, ਜਿਨ੍ਹਾਂ ਨੂੰ ਕ੍ਰਮਵਾਰ 51 ਹਜ਼ਾਰ, 31 ਹਜ਼ਾਰ ਤੇ 21 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ®ਇਸ ਮੌਕੇ ਮੋਟਰ ਬਾਈਕਰਸ ਤੇ ਸਾਈਕਲ ਜਾਗਰੂਕਤਾ ਰੈਲੀ ਹੋਈ। ਜਿਸ ਵਿਚ ਲੁਧਿਆਣਾ, ਬਰਨਾਲਾ ਤੇ ਚੀਮਾ ਦੇ ਤਜਰਬੇਕਾਰ ਹਾਰਲੇ ਡੇਵਿਡਸਨ ਅਤੇ ਇਨਫੀਲਡ ਬਾਈਕਰਸ ਨੇ ਵਾਰ ਹੀਰੋਜ਼ ਸਟੇਡੀਅਮ ਤੋਂ ਬਾਗਡ਼ੀਆਂ ਕਿਲੇ ਤੱਕ ਕੈਂਸਰ ਦੀ ਰੋਕਥਾਮ ਤੇ ਇਲਾਜ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਹਸਪਤਾਲ ਤੋਂ ਕੈਂਸਰ ਮਾਹਿਰ ਡਾ. ਤਾਪਸ ਕੁਮਾਰ, ਡਾ. ਦੇਵਾਸੀਸ ਚੌਧਰੀ ਤੇ ਡਾ. ਸਚਿਨ ਖੰਡੇਲਵਾਲ ਵੀ ਮੌਜੂਦ ਸਨ। ਇਸ ਮੌਕੇ ਕੈਂਸਰ ਨਾਲ ਜੰਗ ਲਡ਼ਦਿਆਂ ਮੌਤ ਨੂੰ ਹਰਾਉਣ ਵਾਲੇ ਅਵਤਾਰ ਸਿੰਘ ਚੀਮਾ ਵਾਸੀ ਪਿੰਡ ਉਪਲੀ ਅਤੇ ਰਕਸ਼ਾ ਗਰਗ ਵਾਸੀ ਸੰਗਰੂਰ ਨੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਕੈਂਸਰ ਦਾ ਇਲਾਜ ਸੰਭਵ ਹੈ। ਇਸ ਦੌਰਾਨ ਸਿਵਲ ਜੱਜ ਸੀਨੀਅਰ ਡਵੀਜ਼ਨ ਤੇਜਪ੍ਰਤਾਪ ਸਿੰਘ ਰੰਧਾਵਾ, ਬਲਾਕ ਪ੍ਰਧਾਨ ਅਨਿਲ ਕੁਮਾਰ ਘੀਚਾ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾਡ਼, ਐੱਸ.ਡੀ.ਐੱਮ. ਅਵਿਕੇਸ਼ ਗੁਪਤਾ, ਐੱਸ.ਡੀ.ਐੱਮ. ਪੂਨਮਪ੍ਰੀਤ ਕੌਰ, ਐੱਸ.ਡੀ.ਐੱਮ. ਸੂਬਾ ਸਿੰਘ, ਸਹਾਇਕ ਕਮਿਸ਼ਨਰ ਇਨਾਇਤ ਗੁਪਤਾ, ਜ਼ਿਲਾ ਖੇਡ ਅਫ਼ਸਰ ਯੋਗਰਾਜ ਸਮੇਤ ਹੋਰ ਅਧਿਕਾਰੀ, ਆਗੂ ਸਾਹਿਬਾਨ ਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।
ਨਗਰ ਕੌਂਸਲ 'ਤੇ ਭੜਕੇ ਲੋਕਾਂ ਨੇ ਸੜਕ 'ਤੇ ਪੱਲੀਆਂ ਵਿਛਾ ਕੇ ਲਾਇਆ ਜਾਮ
NEXT STORY