ਸੰਗਰੂਰ (ਮੰਗਲਾ)-ਪੰਜਾਬ ਭਰ ’ਚ ਜਿੱਥੇ 30ਵਾਂ ਸਡ਼ਕ ਸੁਰੱਖਿਆ ਹਫਤਾ ਸਡ਼ਕ ਸੁਰੱਖਿਆ ਜੀਵਨ ਰੱਖਿਆਜ਼ ਦੇ ਨਾਅਰੇ ਹੇਠ ਮਨਾਇਆ ਜਾ ਰਿਹਾ ਹੈ ਉਥੇ ਹੀ ਸੰਗਰੂਰ ਦੇ ਦਿੱਲੀ ਪਬਲਿਕ ਸਕੂਲ ਵਿਖੇ ਵੀ ਇਸ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੂੰ ਸਡ਼ਕ ਸੁਰੱਖਿਆ ਦੇ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ , ਇਸ ਪ੍ਰੋਗਰਾਮ ’ਚ ਬੱਚਿਆਂ ਲਈ ਸਡ਼ਕ ਸੁਰੱਖਿਆ ਵਿਸ਼ੇ ਸੰਬੰਧੀ ਇਕ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ’ਚ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ, ਇਸ ਤੋਂ ਬਾਅਦ ਸੀਨੀਅਰ ਜਮਾਤ ਦੇ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨਾਂ ਨੇ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਤੇ ਬੱਚਿਆਂ ਨੂੰ ਸਡ਼ਕ ਸੁਰੱਖਿਆ ਬਾਰੇ ਨਿਯਮਾਂ ਨੂੰ ਮੰਨਣ ਸੰਬੰਧੀ ਬਾਰੇ ਦੱਸਿਆ। ਇਸ ਮੌਕੇ ਏ.ਟੀ.ਓ. ਗੁਰਚਰਨ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਬੱੱਚਿਆਂ ਨੂੰ ਟਰੈਫਿਕ ਨਿਯਮਾਂਂ ਬਾਰੇ ਦੱਸਿਆ ਇਸ ਤੋਂ ਇਲਾਵਾ ਸੰਜੀਵ ਕੁਮਾਰ ਤੇ ਏ.ਐੱਸ.ਆਈ. ਅਵਤਾਰ ਸਿੰਘ ਨੇ ਵੀ ਬੱਚਿਆਂ ਨੂੰ ਸਡ਼ਕ ਸੁਰੱਖਿਆ ਬਾਰੇ ਦੱਸਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਪੂਨਮ ਸੂਦ ਤੇ ਡਾਇਰੈਕਟਰ ਜੇ.ਐੱਸ.ਯੁਹਾਨਾ ਤੋਂ ਇਲਾਵਾ ਬਰਸਰ ਬਲਦੇਵ ਸਿੰਘ ਵੀ ਹਾਜ਼ਰ ਸਨ।
ਲੋੜਵੰਦ ਲਡ਼ਕੀ ਦੇ ਵਿਆਹ ਲਈ ਸਹਾਇਤਾ ਰਾਸ਼ੀ ਭੇਟ
NEXT STORY