ਸੰਗਰੂਰ (ਸ਼ਾਮ, ਗਰਗ)-ਸਿਹਤ ਵਿਭਾਗ ਦੇ ਹੁਕਮਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਤਪਾ ਡਾਕਟਰ ਰਾਜ ਕੁਮਾਰ ਦੀ ਅਗਵਾਈ ਹੇਠ ਯੂਨੀਵਰਸਿਟੀ ਕੈਂਪਸ ਢਿੱਲਵਾਂ ਵਿਖੇ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਦੌਰਾਨ ਸਿਹਤ ਕਰਮਚਾਰੀ ਰਾਮ ਸਿੰਘ ਨੇ ਵਿਦਿਆਰਥੀਆਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਸਬੰਧੀ ਦਿੰਦੇ ਹੋਏ ਕਿਹਾ ਕਿ ਡੇਂਗੂ ਬੁਖ਼ਾਰ ਦਾ ਮੱਛਰ ਸਾਫ ਪਾਣੀ ਦੇ ਸੋਮਿਆਂ ਜਿਵੇਂ ਕਿ ਕੂਲਰਾਂ, ਫਰਿੱਜ ਦੀਆਂ ਟਰੇਆਂ, ਟੁੱਟੇ-ਫੁੱਟੇ ਬਰਤਨਾਂ, ਗਮਲੇ ਆਦਿ ਵਿਚ ਪਲਦਾ ਹੈ, ਜਿਸ ਨਾਲ ਤੇਜ਼ ਬੁਖਾਰ, ਸਿਰਦਰਦ, ਸਰੀਰ ਵਿਚ ਅਕਡ਼ਾਹਟ, ਕਮਜ਼ੋਰੀ, ਉਲਟੀਆਂ, ਭੁੱਖ ਘੱਟ ਲੱਗਣਾ ਆਦਿ ਮੁੱਖ ਨਿਸ਼ਾਨੀਆਂ ਹਨ। ਇਸ ਤੋਂ ਬਚਣ ਲਈ ਕੂਲਰ, ਫਰਿੱਜ ਦੀ ਟਰੇਅ ਆਦਿ ਨੂੰ ਹਫਤੇ ’ਚ ਇਕ ਵਾਰੀ ਸਾਫ ਕਰਨਾ ਚਾਹੀਦਾ ਹੈ, ਪੂਰੀਆਂ ਬਾਹਾਂ ਵਾਲੇ ਕੱਪਡ਼ੇ ਪਾਉਣੇ ਚਾਹੀਦੇ ਹਨ, ਬੁਖਾਰ ਹੋਣ ’ਤੇ ਪੈਰਾਸੀਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ, ਤਰਲ ਪਦਾਰਥ ਵੱਧ ਤੋਂ ਵੱਧ ਪੀਣ ਦੇ ਨਾਲ-ਨਾਲ ਆਰਾਮ ਕਰਨਾ ਚਾਹੀਦਾ ਹੈ। ਬੁਖਾਰ ਹੋਣ ’ਤੇ ਨੇਡ਼ੇ ਦੇ ਹਸਪਤਾਲ ਵਿਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਗੁਰਪਾਲ ਸਿੰਘ ਸਿਹਤ ਕਰਮਚਾਰੀ ਨੇ ਸਵਾਈਨ ਫਲੂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਕਰਮਜੀਤ ਸਿੰਘ, ਲਵਪ੍ਰੀਤ ਸਿੰਘ ਉਪਵੈਦ, ਪ੍ਰੋਫੈਸਰ ਜਸਵੰਤ ਸਿੰਘ, ਹਨੀ ਸਿੰਘ, ਹਰਦੀਪ ਸਿੰਘ, ਭੂੰਦਡ਼ ਆਦਿ ਹਾਜ਼ਰ ਸਨ।
ਮੁਅੱਤਲੀਆਂ ਤੋਂ ਭੜਕੇ ਅਧਿਆਪਕਾਂ ਘੇਰਿਆ ਬੀ. ਪੀ. ਓ. ਦਫਤਰ
NEXT STORY