ਸੰਗਰੂਰ (ਬੇਦੀ, ਹਰਜਿੰਦਰ)-ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਪ੍ਰਸਾਰ-ਪ੍ਰਚਾਰ ਅਭਿਆਨ ਤਹਿਤ ਇਕ ਜਨ ਔਸ਼ਧੀ ਮੈਡੀਕਲ ਜਾਗਰੂਕਤਾ ਕੈਂਪ ਜ਼ਿਲਾ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ’ਚ ਲਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਇਸ ਅਭਿਆਨ ਦੇ ਪ੍ਰਦੇਸ਼ ਪ੍ਰਦਾਨ ਤਰੁਣ ਜੈਨ ਅਤੇ ਪ੍ਰਦੇਸ਼ ਜਨਰਲ ਸਕੱਤਰ ਹਰਸ਼ ਚੇਤਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਤਰੁਣ ਜੈਨ ਨੇ ਕਿਹਾ ਕਿ ਇਸ ਅਭਿਆਨ ਦਾ ਮੰਤਵ ਲੋਕਾਂ ’ਚ ਮੋਦੀ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਤਹਿਤ ਜਨ ਔਸ਼ਧੀ, ਜਿਸ ’ਚ ਬਹੁਤ ਹੀ ਘੱਟ ਰੇਟਾਂ ’ਤੇ ਸਰਕਾਰ ਦੁਆਰਾ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਤਾਂ ਜੋ ਇਸ ਦਾ ਪੁਰਜ਼ੋਰ ਲਾਭ, ਆਮ ਤੇ ਗਰੀਬ ਲੋਕਾਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ’ਚ ਇਸ ਅਭਿਆਨ ਨੂੰ ਪੂਰੀ ਤਰ੍ਹਾਂ ਕਾਰਗਰ ਬਣਾਉਣ ਲਈ ਅੱਜ ਸੰਗਰੂਰ ’ਚ ਇਸ ਕੈਂਪ ਦਾ ਆਯੋਜਨ ਜ਼ਿਲਾ ਟੀਮ ਵੱਲੋਂ ਕੀਤਾ ਗਿਆ ਅਤੇ ਹੋਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਵੀ ਇਹ ਜਾਗਰੂਕਤਾ ਕੈਂਪ ਲਾਏ ਜਾਣਗੇ। ਉਨ੍ਹਾਂ ਮੋਦੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਜਨ ਔਸ਼ਧੀ ਕੈਂਪ ਹੋਣ, ਸ਼ਹਿਰੀ ਅਵਾਸ ਯੋਜਨਾ ਹੋਵੇ, ਜਨ ਧਨ ਯੋਜਨਾ ਹੋਵੇ, ਬੇਟੀ ਬਚਾਓ ਬੇਟੀ ਪਡ਼੍ਹਾਓ ਅਭਿਆਨ ਹੋਵੇ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਹੋਵੇ ਜਾਂ ਸਵੱਛ ਭਾਰਤ ਅਭਿਆਨ ਹੋਵੇ, ਕੇਂਦਰ ਦੀ ਮੋਦੀ ਸਰਕਾਰ ਦਾ ਇਕੋ ਹੀ ਮੰਤਵ ਹੈ ਕਿ ਆਮ ਲੋਕਾਂ ਨੂੰ ਕੇਂਦਰ ਦੀਆਂ ਸਰਕਾਰੀ ਸਹੂਲਤਾਂ ਦਾ ਪੁਰਜ਼ੋਰ ਲਾਭ ਮਿਲੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਕਾਲਡ਼ਾ, ਅਮਨ ਪੁਨੀਆ, ਨੀਰੂ ਤੁਲੀ, ਅਮਿਤ ਸ਼ਰਮਾ, ਰਾਜੂ ਗਰਗ, ਸਰਜੀਵਨ ਜਿੰਦਲ, ਬਰਿਜੇਸ਼ਵਰ ਗੋਇਲ, ਰਣਦੀਪ ਦਿਓਲ, ਕਮਲਜੀਤ ਗਰਗ, ਯੋਗੀ ਰਾਮ ਸਾਹਨੀ, ਦਲੇਸ਼ ਸ਼ਰਮਾ, ਮਜਿਲਾ ਸ਼ਰਮਾ, ਹਰੀ ਕ੍ਰ੍ਰਿਸ਼ਨ ਮਨੀ, ਗੋਪਾਲ ਕ੍ਰਿਸ਼ਨ, ਸੁਰੇਸ਼ ਬੇਦੀ ਸ਼ਾਮਲ ਸਨ।
ਡੇਂਗੂ ਬੁਖਾਰ ਦੇ ਲੱਛਣਾਂ ਤੋਂ ਜਾਣੂ ਕਰਵਾਇਆ
NEXT STORY