ਸੰਗਰੂਰ (ਜਿੰਦਲ)-ਅਖਿਲ ਭਾਰਤੀ ਸ਼੍ਰੀ ਸੰਗਮੇਸ਼ਵਰ ਸੇਵਾ ਦਲ (ਰਜਿ.) ਅਰੁਣਾਏ ਵੱਲੋਂ ਮਹਾਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਅੰਦਰ ਸ਼ਿਵ ਭਗਤਾਂ ਵੱਲੋਂ ਸਵੇਰ ਸਮੇਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਸੰਸਥਾ ਦੇ ਆਗੂ ਮਾਸਟਰ ਤਰਸੇਮ ਚੰਦ ਨੂੰ, ਕਾਕਾ ਰਾਮ, ਰਾਜ ਕੁਮਾਰ, ਪਵਨ ਕੁਮਾਰ, ਕੇਵਲ ਚੰਦ, ਸੰਦੀਪ ਸੈਟੀ, ਪ੍ਰੇਮ ਚੰਦ, ਬਿੱਟੂ ਰਾਮ ਆਦਿ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ 20 ਫਰਵਰੀ ਤੋਂ ਲੈ ਕੇ ਮਹਾਸ਼ਿਵਰਾਤਰੀ ਦੇ ਤਿਉਹਾਰ ਤੱਕ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਸ਼ਿਵ ਭਗਤਾਂ ਵੱਲੋਂ ਸ਼ਿਵ ਭਗਵਾਨ ਦਾ ਗੁਣਗਾਨ ਕੀਤਾ ਜਾਂਦਾ ਹੈ ਅਤੇ 4 ਮਾਰਚ ਨੂੰ ਇਕ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਭੰਡਾਰਾ ਅਰੁਣਾਏ ਵਿਖੇ ਲਾਇਆ ਜਾਵੇਗਾ। ਇਸ ਮੌਕੇ ਹੋਰ ਵੀ ਸ਼ਹਿਰ ਵਾਸੀ ਹਾਜ਼ਰ ਸਨ।
ਰੋਜ਼ਾਨਾ ਜਵਾਨ ਸ਼ਹੀਦ ਹੋ ਰਹੇ ਨੇ, ਹੁਣ ਮੋਦੀ ਦਾ 56 ਇੰਚ ਦਾ ਸੀਨਾ ਕਿੱਥੇ ਗਿਐ : ਬੀਬੀ ਭੱਠਲ
NEXT STORY