ਸੰਗਰੂਰ (ਮੰਗਲਾ, ਬਾਂਸਲ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਜੀ ਦੀ ਰਹਿਨੁਮਾਈ ਅਤੇ ਸਰੀਰਕ ਸਿੱਖਿਆ ਦੇ ਮੁਖੀ ਪ੍ਰੋ. ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਹੇਠ ਕਾਲਜ ਕੈਂਪਸ ’ਚ 40ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਮਾਣਯੋਗ ਦਾਮਨ ਥਿੰਦ ਬਾਜਵਾ ਸਪੋਕਸਪਰਸਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮੀਤ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਕੋਮਲ ਕਾਂਸਲ ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਸੁਨਾਮ ਨੇ ਸ਼ਿਰਕਤ ਕੀਤੀ। ਡਾ. ਸੁਖਬੀਰ ਸਿੰਘ ਥਿੰਦ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਰੀਰਕ ਸਿੱਖਿਆ ਦੇ ਮੁਖੀ ਪ੍ਰੋ. ਗੁਰਜੰਟ ਸਿੰਘ ਨੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਕੋਮਲ ਕਾਂਸਲ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਆਪਣਾ ਆਲਾ-ਦੁਆਲਾ ਵੀ ਸਵੱਛ ਰੱਖਣ ਲਈ ਪ੍ਰੇਰਿਆ। ਸਮਾਪਤੀ ਸਮਾਰੋਹ ਮੌਕੇ ਇਨਾਮ ਵੰਡਣ ਦੀ ਰਸਮ ਮਾਣਯੋਗ ਸ. ਹਰਦੀਪ ਸਿੰਘ ਪੀ. ਪੀ. ਐੱਸ. ਉਪ ਕਪਤਾਨ ਪੰਜਾਬ ਪੁਲਸ ਸੁਨਾਮ ਨੇ ਕੀਤੀ। ਇਸ ਮੌਕੇ 100 ਮੀਟਰ ਦੌਡ਼ ਲਡ਼ਕਿਆਂ ’ਚੋਂ ਬਲਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਜੋਤ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲਡ਼ਕੀਆਂ ’ਚੋਂ ਅਮਨਦੀਪ ਕੌਰ, ਸਤਬੀਰ ਕੌਰ, ਹਰਪ੍ਰੀਤ ਕੌਰ ਨੇ ਪਹਿਲਾ, ਦੂਜਾ ਤੀਜਾ ਅਤੇ 200 ਮੀਟਰ ਦੌਡ਼ਾਂ ਲਡ਼ਕਿਆਂ ’ਚੋਂ ਬਲਵਿੰਦਰ ਸਿੰਘ, ਵਕੀਲ ਸਿੰਘ, ਗੁਰਜੋਤ ਸਿੰਘ ਨੇ ਪਹਿਲਾ, ਦੂਜਾ, ਤੀਜਾ ਅਤੇ ਲਡ਼ਕੀਆਂ ’ਚੋਂ ਅਮਨਦੀਪ, ਸਤਬੀਰ ਕੌਰ, ਮੀਨੂੰ ਨੇ ਪਹਿਲਾ, ਦੂਜਾ ਅਤੇ 400 ਮੀਟਰ ਦੌਡ਼ ਲਡ਼ਕਿਆਂ ’ਚੋਂ ਸੁਭਨੀਤ ਸਿੰਘ, ਜਗਮੇਲ ਸਿੰਘ, ਸਰਬਜੀਤ ਸਿੰਘ ਨੇ ਪਹਿਲਾ ,ਦੂਜਾ ਤੇ ਤੀਜਾ ਅਤੇ ਲਡ਼ਕੀਆਂ ਅਮਨਦੀਪ ਕੌਰ, ਸਤਬੀਰ ਕੌਰ ਅਤੇ ਪਰਦੀਪ ਕੌਰ ਨੇ ਪਹਿਲਾ, ਦੂਜਾ, ਤੀਜਾ ਅਤੇ 800 ਮੀਟਰ ਦੌਡ਼ ਲਡ਼ਕਿਆਂ ’ਚੋਂ ਸ਼ੁਭਨੀਤ ਸਿੰਘ, ਪਰਵਿੰਦਰ ਸਿੰਘ, ਮਨਜੀਤ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ, 1500 ਮੀਟਰ ਦੌਡ਼ ਲਡ਼ਕਿਆਂ ’ਚੋਂ ਮਹਿੰਦਰ ਰਾਮ, ਮਨਪ੍ਰੀਤ ਸਿੰਘ, ਸ਼ੁਭਨੀਤ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ, ਲੰਬੀ ਛਾਲ ਲਡ਼ਕਿਆਂ ’ਚੋਂ ਗੋਇੰਨਦੀਪ ਸਿੰਘ, ਬੁੱਬੂ ਸਿੰਘ, ਹਰਪ੍ਰੀਤ ਸਿੰਘ ਨੇ ਪਹਿਲਾ, ਦੂਜਾ, ਤੀਜਾ ਅਤੇ ਲਡ਼ਕੀਆਂ ’ਚੋਂ ਹਰਪ੍ਰੀਤ ਕੌਰ, ਕਰਮਜੀਤ ਕੌਰ, ਸਤਵੀਰ ਕੌਰ ਨੇ ਪਹਿਲਾ, ਦੂਜਾ, ਤੀਸਰਾ ਸਥਾਨ, ਤੀਹਰੀ ਛਾਲ ਲਡ਼ਕਿਆਂ ’ਚੋਂ ਸਰਬਜੀਤ ਸਿੰਘ, ਗੋਇੰਨਦੀਪ ਸਿੰਘ, ਬਲਵਿੰਦਰ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਗੋਲਾ ਸੁੱਟਣਾ ਲਡ਼ਕਿਆਂ ’ਚੋਂ ਯਸ਼ਪਾਲ ਗਰਗ, ਜਗਮੇਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਲਡ਼ਕੀਆਂ ’ਚੋਂ ਕਰਮਜੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਡਿਸਕਸ ਥ੍ਰੋਅ ਲਡ਼ਕਿਆਂ ’ਚੋਂ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਮੇਲ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ, ਲਡ਼ਕੀਆਂ ਰਾਜ ਕੌਰ, ਕਰਮਜੀਤ ਕੌਰ ਅਤੇ ਮਨਦੀਪ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਬੈਸਟ ਅਥਲੀਟ ਲਡ਼ਕਿਆਂ ’ਚੋਂ ਸ਼ੁਭਨੀਤ ਸਿੰਘ ਅਤੇ ਬਲਵਿੰਦਰ ਸਿੰਘ ਸਾਂਝੇ ਤੌਰ ’ਤੇ ਅਤੇ ਲਡ਼ਕੀਆਂ ’ਚੋਂ ਅਮਨਦੀਪ ਕੌਰ ਚੁਣੇ ਗਏ। ਇਸ ਮੌਕੇ ਘਣਸ਼ਾਮ ਕਾਂਸਲ, ਮਨਪ੍ਰੀਤ ਬਾਂਸਲ, ਜਤਿੰਦਰਪਾਲ ਸਿੰਘ ਐੱਸ.ਐੱਚ.ਓ ਸਿਟੀ ਸੁਨਾਮ, ਪ੍ਰੋ. ਡਾ. ਪਰਮਿੰਦਰ ਸਿੰਘ ਵਾਈਸ ਪ੍ਰਿੰਸੀਪਲ, ਪ੍ਰੋ. ਅਸ਼ਵਨੀ ਗੋਇਲ, ਪ੍ਰੋ. ਨਰਦੀਪ ਸਿੰਘ, ਡਾ. ਗਗਨਦੀਪ ਸਿੰਘ, ਪ੍ਰੋ. ਮੁਖਤਿਆਰ ਸਿੰਘ, ਡਾ. ਰਮਨਦੀਪ ਕੌਰ, ਪ੍ਰੋ. ਚਮਕੌਰ ਸਿੰਘ, ਡਾ. ਵਿਕਾਸ, ਡਾ. ਮੁਨੀਤਾ ਜੋਸ਼ੀ, ਪ੍ਰੋ. ਪ੍ਰਭਜੀਤ ਕੌਰ, ਪ੍ਰੋ. ਕੁਲਦੀਪ ਸਿੰਘ ਬਾਹੀਆਂ, ਪ੍ਰੋ. ਸਤਿੰਦਰ ਸਿੰਘ, ਪ੍ਰੋ. ਰਮਨਦੀਪ ਸਿੰਘ, ਪ੍ਰੋ. ਮੁਹੰਮਦ ਅਨਵਰ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਗਗਨਦੀਪ ਸਿੰਘ ਹਾਂਡਾ, ਪ੍ਰੋ. ਜਸਪਾਲ ਸਿੰਘ, ਪ੍ਰੋ. ਨੀਤੂ ਬਾਲਾ, ਪ੍ਰੋ. ਸੁਰਿੰਦਰ ਕੌਰ, ਸ਼੍ਰੀ ਕੁਲਦੀਪ ਸਿੰਘ ਆਦਿ ਅਤੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਮਾਮਲਾ ਗਲੀ ਦਾ ਨਿਰਮਾਣ ਨਾ ਕਰਨ ਦਾ
NEXT STORY