ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਮੌਡ਼ਾਂ ਵਾਲੀ ਕੁਟੀਆ ਵਾਲੀ ਗਲੀ ਦਾ ਨਿਰਮਾਣ ਨਾ ਕਰਨ ਦੇ ਵਿਰੋਧ ਵਿਚ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਕਾਂਗਰਸੀ ਕੌਂਸਲਰ ਵੀ ਸ਼ਾਮਲ ਸਨ। ਗੱਲਬਾਤ ਕਰਦਿਆਂ ਭਾਜਪਾ ਆਗੂ ਰਾਜੇਸ਼ ਕੁਮਾਰ ਰਾਜੂ ਨੇ ਕਿਹਾ ਕਿ ਇਸ ਰੋਡ ਦੀ ਗਲੀ ਨੂੰ ਟੁੱਟਿਆਂ ਕਾਫੀ ਸਮਾਂ ਹੋ ਚੁੱਕਾ ਹੈ। ਅਸੀਂ ਗਲੀ ਦੇ ਨਿਰਮਾਣ ਲਈ ਨਗਰ ਕੌਂਸਲ ਦੇ ਦਫਤਰ ਵਿਚ ਵੀ ਚੱਕਰ ਲਾ ਚੁੱਕੇ ਹਾਂ। ਨਗਰ ਕੌਂਸਲ ਵੱਲੋਂ ਸਾਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਗਲੀ ਦਾ ਟੈਂਡਰ ਪਾਸ ਹੋ ਚੁੱਕਾ ਹੈ। ਜਲਦੀ ਹੀ ਗਲੀ ਦਾ ਨਿਰਮਾਣ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਗਲੀ ਦਾ ਨਿਰਮਾਣ ਨਹੀਂ ਕੀਤਾ ਗਿਆ। ਜਦੋਂ ਕਿ ਇਸ ਗਲੀ ਵਿਚ ਕਾਫੀ ਆਵਾਜਾਈ ਰਹਿੰਦੀ ਹੈ। ਇਸ ਗਲੀ ਵਿਚ ਮੌਡ਼ਾਂ ਵਾਲੀ ਕੁਟੀਆ ਦਾ ਮੰਦਰ ਹੈ ਅਤੇ ਆਸੇ-ਪਾਸੇ ਕਈ ਸਿੱਖਿਆ ਅਦਾਰੇ ਹਨ, ਜਿਸ ਕਾਰਨ ਹਜ਼ਾਰਾਂ ਦੀ ਸੰਖਿਆ ਵਿਚ ਇਸ ਰੋਡ ਤੋਂ ਸਕੂਲੀ ਬੱਚੇ ਵੀ ਲੰਘਦੇ ਹਨ। ਸਡ਼ਕ ਟੁੱਟੀ ਹੋਣ ਕਾਰਨ ਛੋਟੇ-ਛੋਟੇ ਸਕੂਲੀ ਬੱਚੇ ਵੀ ਡਿੱਗ ਕੇ ਕਈ ਵਾਰ ਜ਼ਖਮੀ ਹੋ ਚੁੱਕੇ ਹਨ। ਜੇਕਰ ਜਲਦੀ ਹੀ ਗਲੀ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰ ਹੋ ਕੇ ਤਿੱਖਾ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਮੌਡ਼ਾਂ ਵਾਲੀ ਕੁਟੀਆ ਦੇ ਸੰਤ ਸਵਾਮੀ ਸਹਿਜ ਪ੍ਰਕਾਸ਼, ਕਾਂਗਰਸੀ ਕੌਂਸਲਰ ਵਿਨੋਦ ਚੌਬਰ, ਅਸ਼ੋਕ ਕੁਮਾਰ ਗੋਇਲ, ਪਵਨ ਕੁਮਾਰ ਰੰਗੀਆਂ ਵਾਲੇ ਆਦਿ ਹਾਜ਼ਰ ਸਨ।
ਬਿਜਲੀ ਟਰਾਂਸਫਾਰਮਰ ਖੁੱਡੀ ਖੁਰਦ ਸਕੂਲ ਲਈ ਬਣਿਆ ਸਿਰਦਰਦੀ
NEXT STORY