ਸੰਗਰੂਰ (ਬੇਦੀ)-ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਕਰਵਾਇਆ ਗਿਆ, ਜਿਸ ’ਚ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆਂ ਦਰਜਨ ਤੋਂ ਵੱਧ ਮਹਿਲਾਵਾਂ ਨੂੰ ਸਕੂਲ ਵੱਲੋਂ ਸਨਮਾਨਤ ਕੀਤਾ ਗਿਆ। ਸਕੂਲੀ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਕੂਲ ਵੱਲੋਂ ਮਹਿਲਾ ਦਿਵਸ ਸਬੰਧੀ ਕੇਕ ਵੀ ਕੱਟਿਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਕੋਮਲ ਕਾਂਸਲ ਉਪ ਪ੍ਰਧਾਨ ਨਗਰ ਕੌਂਸਲ ਸੁਨਾਮ ਸਨ। ਇਸ ਮੌਕੇ ਮਹਿਲਾਵਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਧਾਨ (ਪ੍ਰੈਜ਼ੀਡੈਂਟ) ਡਾ. ਸੀਮਾ ਅਰੋਡ਼ਾ ਨੇ ਵਿਸ਼ਵ ਮਹਿਲਾ ਦਿਵਸ ਦੀ ਖੁਸ਼ੀ ਸਾਂਝੀ ਕਰਦਿਆਂ ਆਖਿਆ ਕਿ ਅੱਜ ਮਹਿਲਾਵਾਂ ਦੀ ਸਥਿਤੀ ਪਹਿਲਾਂ ਵਾਲੀ ਨਹੀਂ, ਅੱਜ ਉਹ ਪੁਰਸ਼ਾਂ ਦੇ ਮੋਢੇ ਦੇ ਨਾਲ ਮੋਢਾ ਜੋਡ਼ ਕੇ ਹਰ ਖੇਤਰ ਵਿਚ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਚਾਹੇ ਉਹ ਖੇਡਾਂ, ਰਾਜਨੀਤੀ, ਵਿਗਿਆਨ, ਸਮਾਜ ਸੇਵਾ, ਸੁਰੱਖਿਆ ’ਚ ਔਰਤਾਂ ਨੇ ਤਰੱਕੀ ਦੇ ਝੰਡੇ ਬੁਲੰਦ ਕੀਤੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅੱਜ ਵੀ ਕੁਝ ਚੀਜ਼ਾਂ ਹਨ ਜਿਹਡ਼ੀਆਂ ਔਰਤਾਂ ਨੂੰ ਕਮਜ਼ੋਰ ਬਣਾ ਰਹੀਆਂ ਹਨ, ਉਨ੍ਹਾਂ ਵਿਚ ਸਭ ਤੋਂ ਵੱਡੀ ਚੀਜ਼ ਹੈ ਅਨਪਡ਼੍ਹਤਾ, ਜਿਸ ਕਾਰਨ ਉਹ ਦੂਜਿਆਂ ’ਤੇ ਨਿਰਭਰ ਹੈ। ਉਨ੍ਹਾਂ ਹਾਜ਼ਰੀਨ ਔਰਤਾਂ ਨੂੰ ਹਰ ਪੱਖੋਂ ਸਿੱਖਿਅਤ ਕਰਨ ਲਈ ਇਕਜੁਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਕਿਹਾ। ®ਮੈਡਮ ਸੁਨੀਤਾ ਸ਼ਰਮਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਮਹਿਲਾ) ਨੇ ਕਿਹਾ ਕਿ ਔਰਤਾਂ ਨੇ ਰਾਜੇ, ਮਹਾਰਾਜਿਆਂ, ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾਂ ਹੌਸਲਾ ਇਕ ਮਾਂ ਵਿਚ ਹੁੰਦਾ ਹੈ, ਓਨਾ ਦੁਨੀਆ ਵਿਚ ਕਿਸੇ ਹੋਰ ਕੋਲ ਨਹੀਂ ਹੁੰਦਾ। ਮੈਡਮ ਰੇਵਾ ਛਾਹਡ਼ੀਆ ਅਗਰਵਾਲ ਸਭਾ ਪੰਜਾਬ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਪਛਾਣਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ’ਚ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 50 ਫੀਸਦੀ ਅਧਿਕਾਰ ਮਿਲੇ ਹੋਏ ਹਨ, ਜਿਸ ਸਦਕਾ ਪੂਰੇ ਦੇਸ਼ ’ਚ ਔਰਤਾਂ ਦਾ ਨਾਂ ਸਨਮਾਨ ਨਾਲ ਬੋਲ ਰਿਹਾ ਹੈ। ਇਸ ਦੌਰਾਨ ਉਘੀ ਗਾਇਕਾ ਕਿਰਨ ਸ਼ਰਮਾ ਨੇ ਆਪਣਾ ਗੀਤ ‘ਧੀਆਂ ਜੰਮੀਆਂ ਤੇ ਗੁਡ਼ ਵੀ ਨਾ ਵੰਡਿਆ...’ ਗਾ ਕੇ ਹਾਜ਼ਰੀਨ ਸਾਹਮਣੇ ਔਰਤਾਂ ਦੀ ਸਥਿਤੀ ਦਾ ਵਰਨਣ ਕੀਤਾ। ®ਇਸ ਉਪਰੰਤ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਜਿਨ੍ਹਾਂ ’ਚ ਹੇਲਨ ਕੁਮਾਰ, ਪੂਨਮ ਕਾਂਗਡ਼ਾ ਸੀਨੀਅਰ ਯੂਥ ਕਾਂਗਰਸੀ ਆਗੂ, ®ਡਾ. ਕਾਮਿਨੀ, ਮੈਡਮ ਕੰਵਲਦੀਪ, ਮੈਡਮ ਗੁਰਵਿੰਦਰ, ਗੀਤਾ ਜੈਨ, ਡਾ. ਅੰਜਲੀ ਕਾਲਡ਼ਾ, ਨਰੇਸ਼ ਗੁਪਤਾ, ਜਸਪਾਲ ਕੌਰ ਸਰਪੰਚ, ਡਾ. ਜੂਹੀ ਗੋਇਲ, ਪੁਸ਼ਪ੍ਰੀਤ ਕੌਰ ਸਟਾਫ਼ ਨਰਸ, ਮੈਡਮ ਮੀਨੂ ਕਾਂਸਲ, ਮੈਡਮ ਸਿਮਰਨ ਕਾਂਸਲ, ਗਾਇਕ ਕਿਰਨ ਸ਼ਰਮਾ, ਕੁਲਵਿੰਦਰ ਕੌਰ ਢੀਂਗਰਾ ਨੂੰ ਵਿਸ਼ੇਸ਼ ਫੁਲਕਾਰੀਆਂ ਨਾਲ ਸਨਮਾਨਤ ਕੀਤਾ ਗਿਆ। ®ਇਸ ਦੌਰਾਨ ਨੈਸ਼ਨਲ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਔਰਤਾਂ ਦੇ ਵੱਖ-ਵੱਖ ਕਿਰਦਾਰ ਪੇਸ਼ ਕਰਦੀ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ। ਇਕ ਛੋਟੀ ਬੱਚੀ ਅਗਮਜੋਤ ਕੌਰ ਨੇ ਬੇਹੱਦ ਸੁੰਦਰ ਗੀਤ ਗਾਇਆ ਤੇ ਛੋਟੇ ਬੱਚੇ ਸ਼ੇਰਜੀਤ ਸਿੰਘ ਨੇ ਪ੍ਰਭਾਵਸ਼ਾਲੀ ਕਵਿਤਾ ਪਡ਼੍ਹੀ। ਸਟੇਜ ਦਾ ਸੰਚਾਲਨ ਮੈਡਮ ਸਿਮਰਨਜੀਤ ਕੌਰ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਅੰਤ ਵਿਚ ਸ਼੍ਰੀ ਘਣਸ਼ਾਮ ਕਾਂਸਲ ਪ੍ਰਧਾਨ ਇੰਡਸਟੀਰੀਅਲ ਚੈਂਬਰ ਸੰਗਰੂਰ ਅਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਇੰਜੀ. ਸ਼ਿਵ ਆਰੀਆ ਵੱਲੋਂ ਸਮੂਹ ਮਹਿਲਾਵਾਂ ਨੂੰ ਵਿਸ਼ਵ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਭਵਿੱਖ ’ਚ ਤਰੱਕੀ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸਰਬਜੀਤ ਸਿੰਘ ਰੇਖੀ ਚੇਅਰਮੈਨ ਸਹਾਰਾ ਫਾਊਂਡੇਸ਼ਨ, ਡਾ. ਰਾਮ ਲਾਲ ਗੋਇਲ, ਨੀਰੂ ਰੇਖੀ ਤੋਂ ਇਲਾਵਾ ਵੱਡੀ ਗਿਣਤੀ ’ਚ ਸਕੂਲ ਸਟਾਫ਼ ਵੀ ਮੌਜੂਦ ਸੀ।
ਭਾਈ ਲੌਂਗੋਵਾਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਸਨਮਾਨ
NEXT STORY