ਤਪਾ ਮੰਡੀ, (ਸ਼ਾਮ, ਗਰਗ)- ਸਥਾਨਕ ਪਾਵਰਕਾਮ ਵਨ ਦੇ ਐੱਸ.ਡੀ.ਓ. ਅਤੇ ਐਡੀਸ਼ਨਲ ਐੱਸ.ਡੀ.ਓ. ਸੁਖਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਖੇਤੀਬਾੜੀ ਵਾਲੇ ਖਪਤਕਾਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਮਿਤੀ 12 ਜੁਲਾਈ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ 66 ਕੇ. ਵੀ. ਗਰਿੱਡ ਸਬ-ਸਟੇਸ਼ਨ ਤਪਾ ਤੋਂ ਪਾਵਰ ਟਰਾਂਸਫਾਰਮਰ ਨੰਬਰ 1 ਦੀ ਜ਼ਰੂਰੀ ਮੁਰੰਮਤ ਕਾਰਨ ਖੇਤੀਬਾੜੀ ਵਾਲੇ ਟਿਊਬਵੈੱਲ ਸੈਕਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਹੇਠ ਲਿਖੇ ਫੀਡਰ ਪ੍ਰਭਾਵਿਤ ਹੋਣਗੇ।
ਇਸ ਬਿਜਲੀ ਸਪਲਾਈ ਨਾਲ 11 ਕੇ.ਵੀ. ਚੈਚਲ ਸਿੰਘ ਵਾਲਾ, 11ਕੇ. ਵੀ. ਡਰੋਨ ਦਿਹਾਤੀ ਫੀਡਰ, 11 ਕੇ.ਵੀ. ਦਰਾਜ – ਦਰਾਕਾ ਫੀਡਰ, 11 ਕੇ. ਵੀ. ਢਿੱਲਵਾਂ ਫੀਡਰ, 11 ਕੇ.ਵੀ. ਮਹਿਤਾ ਦਿਹਾਤੀ ਫੀਡਰ,11 ਕੇ.ਵੀ. ਜਿਉਂਦ ਦਿਹਾਤੀ ਫੀਡਰ,11 ਕੇ.ਵੀ. ਘੁੜੈਲਾ ਦਿਹਾਤੀ ਫੀਡਰ, 11 ਕੇ. ਵੀ. ਤਾਜੋਕੇ ਦਿਹਾਤੀ ਫੀਡਰ, 11 ਕੇ.ਵੀ. ਬਰਨਾਲਾ ਰੋਡ ਫੀਡਰ ਸ਼ਹਿਰੀ ਆਦਿ ਇਲਾਕੇ ਪ੍ਰ੍ਰਭਾਵਿਤ ਹੋਣਗੇ।
ਸਵੇਰੇ-ਸਵੇਰੇ ਨਿਪਟਾ ਲਓ ਆਪਣੇ ਜ਼ਰੂਰੀ ਕੰਮ, ਅੱਜ ਬਿਜਲੀ ਰਹੇਗੀ ਬੰਦ
NEXT STORY